ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦੀ ਕੇਦਾਰਨਾਥ ਮੀਡੀਆ ਕਵਰੇਜ ਵਿਰੁੱਧ TMC ਪੁੱਜੀ ਚੋਣ ਕਮਿਸ਼ਨ

ਮੋਦੀ ਦੀ ਕੇਦਾਰਨਾਥ ਮੀਡੀਆ ਕਵਰੇਜ ਵਿਰੁੱਧ TMC ਪੁੱਜੀ ਚੋਣ ਕਮਿਸ਼ਨ

ਤ੍ਰਿਣਮੂਲ ਕਾਂਗਰਸ (TMC) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਦਾਰਨਾਥ ਯਾਤਰਾ ਦੇ ਮੀਡੀਆ ਕਵਰੇਜ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੰਦਿਆਂ ਚੋਣ ਕਮਿਸ਼ਨ ਦਾ ਬੂਹਾ ਖੜਕਾਇਆ ਹੈ।

 

 

ਰਾਜ ਸਭਾ ’ਚ ਤ੍ਰਿਣਮੂਲ ਦੇ ਸੰਸਦ ਮੈਂਬਰ ਡੈਰੇਕ ਓ ਬ੍ਰਾਇਨ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਐਤਵਾਰ ਨੂੰ ਚਿੱਠੀ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ਹੈ। ਸ੍ਰੀ ਬ੍ਰਾਇਨ ਨੇ ਚਿੱਠੀ ਵਿੱਚ ਲਿਖਿਆ ਹੈ ਕਿ 17 ਮਈ ਨੂੰ ਚੋਣ ਪ੍ਰਚਾਰ ਖ਼ਤਮ ਹੋ ਗਿਆ ਪਰ ਦੋ ਦਿਨਾਂ ਤੋਂ ਟੀਵੀ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਦਾਰਨਾਥ–ਬਦਰੀਨਾਥ ਯਾਤਰਾ ਨੂੰ ਹੀ ਪ੍ਰਸਾਰਿਤ ਕਰ ਰਹੇ ਹਨ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਟੀਵੀ ਸਾਹਮਣੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਕੇਦਾਰਨਾਥ ਦਾ ਮਾਸਟਰ–ਪਲੈਨ ਤਿਆਰ ਹੈ। ਅੱਜ 7ਵੇਂ ਤੇ ਆਖ਼ਰੀ ਗੇੜ ਦੇ ਵੋਟਰਾਂ ਨੂੰ ਲਲਚਾਉਣ ਲਈ ਇਹ ਸਭ ਕਰਨਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਲਈ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੇਦਾਰਨਾਥ ਮੰਦਰ ਵਿੱਚ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਗਵਾਨ ਕੇਦਾਰਨਾਥ ਦਾ ਆਸ਼ੀਰਵਾਦ ਭਾਰਤ ਤੇ ਸਮੁੱਚੀ ਮਨੁੱਖ ਜਾਤੀ ਉੱਤੇ ਬਣਿਆ ਰਹੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TMC complains EC against Modi s Kedarnath Media Coverage