ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸੀ ਲਾਭ ਲਈ ‘ਮਿਸ਼ਨ ਸ਼ਕਤੀ’ ’ਤੇ ਕੀਤਾ ਜਾ ਰਿਹੈ ਨਾਟਕ: ਮਮਤਾ ਬੈਨਰਜੀ

ਤ੍ਰਿਣਮੂਲ ਕਾਂਗਰਸ (Trinmool Congress) ਪਾਰਟੀ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਬੁੱਧਵਾਰ ਨੂੰ ਐਂਟੀ ਸੈਟੇਲਾਈਟ (ਏ–ਸੈਟ) ਮਿਸਾਇਲ ਦੇ ਸਫ਼ਲ ਪ੍ਰੀਖਣ ਬਾਰੇ ਪੀਐਮ ਨਰਿੰਦਰ ਮੋਦੀ ਵਲੋਂ ਕੀਤੇ ਗੲੈ ਐਲਾਨ ਤੇ ਨਿਸ਼ਾਨਾ ਸਾਧਿਆ ਹੈ।

 

ਮਮਤਾ ਬੈਨਰਜੀ ਨੇ ਮੋਦੀ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਲਾਭ ਲੈਣ ਲਈ ਇਹ ਇਕ ਹੋਰ ਬੇਮਤਲਬ ਨਾਟਕਬਾਜ਼ੀ ਹੈ। ਇਸ ਪ੍ਰਕਿਰਿਆ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਕਰਾਰ ਦਿੰਦਿਆਂ ਮਮਤਾ ਨੇ ਕਿਹਾ ਕਿ ਆਪਣੀ ਮਿਆਦ ਲੰਘ ਜਾਣ ਮਗਰੋਂ ਸਰਕਾਰ ਦੁਆਰਾ ਇਸ ਮਿਸ਼ਨ ਦੇ ਐਲਾਨ ਦੀ ਕੋਈ ਜਲਦਬਾਜ਼ੀ ਨਹੀਂ ਸੀ। ਇਹ ਭਾਜਪਾ ਦੀ ਡੁੱਬਦੀ ਕਿਸ਼ਤੀ ਬਚਾਉਣ ਵਾਲੇ ਆਕਸੀਜ਼ਨ ਵਾਂਗ ਲੱਗ ਰਿਹਾ ਹੈ। ਮੈਂ ਇਸ ਦੇ ਖਿਲਾਫ਼ ਚੋਣ ਕਮਿਸ਼ਨ ਚ ਸ਼ਿਕਾਇਤ ਦਰਜ ਕਰਾਵਾਂਗੀ।

 

ਮਮਤਾ ਨੇ ਕਿਹਾ, ਭਾਰਤ ਦਾ ਮਿਸ਼ਨ ਪ੍ਰੋਗਰਾਮ ਕਈ ਸਾਲਾਂ ਤੋਂ ਵਿਸ਼ਵ ਪੱਧਰੀ ਹੈ। ਸਾਨੂੰ ਆਪਣੇ ਵਿਗਿਆਨੀਆਂ, ਡੀਆਰਡੀਓ ਤੇ ਹੋਰਨਾਂ ਖੋਜ ਕੇਂਦਰਾਂ ਸਮੇਤ ਪੁਲਾੜ ਸੰਗਠਨਾਂ ਤੇ ਹਮੇਸ਼ਾ ਹੀ ਮਾਣ ਰਿਹਾ ਹੈ। ਖੋਜ, ਪੁਲਾੜ ਪ੍ਰਕਿਰਿਆ ਤੇ ਵਿਕਾਸ ਇਕ ਸਦਾ ਚੱਲਣ ਵਾਲੀ ਪ੍ਰਕਿਰਿਆ ਜਿਹੜੀ ਸਾਲਾਂ ਬਦੀ ਤੱਕ ਚਲਦੀ ਹੈ ਤੇ ਹਮੇਸ਼ਾ ਦੀ ਤਰ੍ਹਾਂ ਮੋਦੀ ਹਰੇਕ ਚੀਜ਼ ਦਾ ਸਿਹਰਾ ਲੈਣਾ ਚਾਹੁੰਦੇ ਹਨ।

 

ਮਮਤਾ ਨੇ ਅੱਗੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਾਡੇ ਵਿਗਿਆਨੀਆਂ ਤੇ ਖੋਜ ਕਰਨ ਵਾਲਿਆਂ ਨੂੰ ਦਿੱਤਾ ਜਾਣਾ ਚਾਹੀਦੈ, ਕਿਉਂਕਿ ਉਹ ਇਸਦੇ ਅਸਲ ਹੱਕਦਾਰ ਹਨ।

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਇਸ ਪ੍ਰਾਪਤੀ ਤੇ ਇਸ ਨੂੰ ਇਕ ਹੋਰ ਮੀਲ ਦਾ ਪੱਥਰ ਹਾਸਲ ਕਰਨ ਲਈ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਸਮੁੱਚੇ ਵਿਗਿਆਰਨੀ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ।

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਬੁੱਧਵਾਰ ਨੂੰ ਕਿਹਾ ਕਿ ਪੀਐਮ ਮੋਦੀ ਨੇ ਐਂਟੀ ਸੈਟੇਲਾਈਟ ਮਿਸਾਇਲ ਦੇ ਸਫ਼ਲ ਪ੍ਰੀਖਣ ਨਾਲ ਭਾਰਤ ਦਾ ਮਾਣ ਵਧਾਇਆ ਹੈ। ਮੁੱਖ ਮੰਤਰੀ ਨੇ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਵਿਗਿਆਨੀਆਂ ਨੂੰ ਵੀ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਅਮਰੀਕਾ, ਰੂਸ ਤੇ ਚੀਨ ਮਗਰੋਂ ਭਾਰਤ ਅਜਿਹੀ ਕਾਬਲਿਅਤ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਮੁਲਕ ਬਣ ਗਿਆ ਹੈ।

 

 

 

 

 

 


.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tmc leader mamata banerjee statement after mission shakti