ਪੱਛਮੀ ਬੰਗਾਲ ਦੀ ਕ੍ਰਿਸ਼ਨਗੰਜ ਵਿਧਾਨ ਸਭਾ ਤੋਂ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸਤਿਆਜੀਤ ਬਿਸਵਾਸ ਦਾ ਸ਼ਨਿੱਚਰਵਾਰ ਨੂੰ ਨਾਦੀਆ ਜ਼ਿਲ੍ਹੇ ਚ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਦਸਿਆ ਜਾ ਰਿਹਾ ਹੈ ਕਿ ਬਿਸਵਾਸ ਰਾਤ ਲਗਭਗ 8 ਵਜੇ ਮਾਜਿਆ–ਫੁਲਬਾੜੀ ਇਲਾਕੇ ਚ ਸਰਸਵਤੀ ਪੂਜਾ ਸਮਾਗਮ ਚ ਹਿੱਸਾ ਲੈਣ ਜਾ ਰਿਹਾ ਸੀ। ਜਿਵੇਂ ਹੀ ਉਹ ਆਪਣੀ ਪੂਜਾ ਸਮਾਪਤ ਹੋਣ ਮਗਰੋਂ ਸਟੇਜ ਤੋਂ ਹੇਠਾਂ ਉਤਰ ਕੇ ਆਪਣੀ ਕਾਰ ਵੱਲ ਰਵਾਨਾ ਹੋਏ ਕਿ ਇਸੇ ਦੌਰਾਨ ਅਣਪਛਾਤੇ ਕਾਤਲਾਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ ਤੇ ਗੋਲੀ ਲੱਗਣ ਮਗਰੋਂ ਹੀ ਸਤਿਆਜੀਤ ਬਿਸਵਾਸ ਦੀ ਮੌਤ ਹੋ ਗਈ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਸਤਿਆਜੀਤ ਨੂੰ ਗੋਲੀ ਲੱਗਣ ਮਗਰੋਂ ਕ੍ਰਿਸ਼ਨਗੰਜ ਜ਼ਿਲ੍ਹਾ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਦੋਸ਼ੀਆਂ ਦੀ ਭਾਲ ਚ ਜੁੱਟ ਗਈ ਹੈ।
ਇਸ ਘਟਨਾ ਤੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਤੇ ਸੂਬੇ ਦੇ ਸਿਖਿਆ ਮੰਤਰੀ ਪਾਰਥ ਚਟਰਜੀ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਭਾਜਪਾ ਜ਼ਿੰਮੇਦਾਰ ਹੈ, ਉਨ੍ਹਾਂ ਕਿਹਾ ਕਿ ਕੁਝ ਗੱਦਾਰ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
/