ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲੀ ਅਦਾਕਾਰਾ ਤੇ MP ਨੁਸਰਤ ਜਹਾਂ ਆਈਸੀਯੂ ’ਚ ਦਾਖਲ

ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਸੰਸਦ ਮੈਂਬਰ ਅਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ਦੀ ਸਿਹਤ ਐਤਵਾਰ ਨੂੰ ਅਚਾਨਕ ਖ਼ਰਾਬ ਹੋ ਗਈ। ਸਾਹ ਚੜ੍ਹਨ ਕਾਰਨ ਉਨ੍ਹਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਨੁਸਰਤ ਜਹਾਂ ਇਸ ਸਮੇਂ ਆਈਸੀਯੂ ’ਚ ਦਾਖਲ ਹਨ। ਹਾਲਾਂਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਉਹ ਹੋਸ਼ ਚ ਹੈ। ਨੁਸਰਤ ਦੇ ਬੁਲਾਰੇ ਅਭਿਸ਼ੇਕ ਮਜੂਮਦਾਰ ਨੇ ਟੀਐਮਸੀ ਐਮਪੀ ਦੇ ਹਸਪਤਾਲ ਭਰਤੀ ਹੋਣ ਦੀ ਪੁਸ਼ਟੀ ਕੀਤੀ ਹੈ।

 

ਬੁਲਾਰੇ ਅਭਿਸ਼ੇਕ ਮਜੂਮਦਾਰ ਦੇ ਅਨੁਸਾਰ, ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ। ਕੱਲ੍ਹ ਉਨ੍ਹਾਂ ਨੂੰ ਅਚਾਨਕ ਕੋਲਕਾਤਾ ਦੇ ਅਪੋਲੋ ਗਲੇਨੈਗਲਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮਜੂਮਦਾਰ ਨੇ ਕਿਹਾ ਕਿ ਨੁਸਰਤ ਦੀ ਸਿਹਤ ਠੀਕ ਹੈ ਤੇ ਉਸਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਕਿਹਾ ਜਾਂਦਾ ਹੈ ਕਿ ਦਵਾਈ ਦੀ ਓਵਰਡੋਜ਼ ਨੁਸਰਤ ਦੀ ਵਿਗੜਦੀ ਸਿਹਤ ਦੇ ਪਿੱਛੇ ਦਾ ਕਾਰਨ ਹੈ। ਹਾਲਾਂਕਿ ਅਦਾਕਾਰਾ ਦੇ ਪਰਿਵਾਰ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ।

 

ਅਦਾਕਾਰਾ ਤੋਂ ਸਿਆਸਤਦਾਨ ਬਣੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਖਰਾਬ ਸਿਹਤ ਕਾਰਨ ਸੋਮਵਾਰ ਤੋਂ ਸ਼ੁਰੂ ਹੋਏ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੀ ਪ੍ਰਕ੍ਰਿਆ ਚ ਹਿੱਸਾ ਲੈਣ ਲਈ ਨਹੀਂ ਪਹੁੰਚੀ।

 

ਮਹੱਤਵਪੂਰਣ ਗੱਲ ਇਹ ਹੈ ਕਿ ਇਸ ਸਾਲ ਲੋਕ ਸਭਾ ਚੋਣਾਂ ਦੌਰਾਨ ਨੁਸਰਤ ਨੇ ਭਾਜਪਾ ਉਮੀਦਵਾਰ ਸ਼ਯੰਤਨ ਘੋਸ਼ ਨੂੰ 3,50,369 ਵੋਟਾਂ ਨਾਲ ਹਰਾਇਆ।

 

ਚੋਣ ਨਤੀਜਿਆਂ ਤੋਂ ਬਾਅਦ ਟੀਐਮਸੀ ਦੀ ਇਸ ਸੰਸਦ ਮੈਂਬਰ ਨੇ 19 ਜੂਨ ਨੂੰ ਤੁਰਕੀ ਦੇ ਸ਼ਹਿਰ ਬੋਦਰਮ ਵਿੱਚ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਕੋਲਕਾਤਾ ਦੇ ਵਪਾਰੀ ਨਿਖਿਲ ਜੈਨ ਨਾਲ ਵਿਆਹ ਕਰਵਾ ਲਿਆ ਸੀ।.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TMC mp and Bengali actress Nusrat Jahan admitted to hospital