ਬੰਗਲਾ ਅਦਾਕਾਰਾ ਅਤੇ ਟੀਐਮਸੀ ਸਾਂਸਦ ਨੁਸਰਤ ਜਹਾਂ (Nusrat Jahan) ਮੰਗਲਵਾਰ ਨੂੰ ਸਹੁੰ ਚੁੱਕਣ ਲਈ ਸੰਸਦ ਪਹੁੰਚੀ।
ਵਿਆਹ ਤੋਂ ਬਾਅਦ ਨੁਸਰਤ ਜਹਾਂ ਪਹਿਲੀ ਵਾਰ ਲੋਕ ਸਭਾ ਪੁੱਜੀ। ਸਾਹਮਣੇ ਆਈਆਂ ਤਸਵੀਰਾਂ ਵਿੱਚ ਨੁਸਰਤ ਜਹਾਂ ਨਾਲ ਬੰਗਾਲੀ ਅਦਾਕਾਰਾ ਮਿਮੀ ਚੱਕਰਵਰਤੀ (Mimi Chakraborty) ਵੀ ਨਜ਼ਰ ਆ ਰਹੀ ਹੈ, ਨੂੰ ਨੁਸਰਤ ਨਾਲ ਵੀ ਦੇਖਿਆ ਜਾਂਦਾ ਹੈ।
#WATCH: TMC's winning candidate from Basirhat (West Bengal), Nusrat Jahan takes oath as a member of Lok Sabha today. pic.twitter.com/zuM17qceOB
— ANI (@ANI) June 25, 2019
#WATCH: TMC's winning candidate from Basirhat (West Bengal), Nusrat Jahan takes oath as a member of Lok Sabha today. pic.twitter.com/zuM17qceOB
— ANI (@ANI) June 25, 2019
ਇਨ੍ਹਾਂ ਦੋਵੇਂ ਅਭਿਨੇਤਰੀਆਂ ਨੇ ਬੰਗਾਲੀ ਭਾਸ਼ਾ ਵਿੱਚ ਸਹੁੰ ਚੁੱਕੀ। ਖ਼ਬਰਾਂ ਅਨੁਸਾਰ ਆਪਣੀ ਸਹੁੰ ਚੁੱਕਣ ਤੋਂ ਬਾਅਦ ਦੋਵੇਂ ਸਾਂਸਦਾਂ ਨੇ ਸਪੀਕਰ ਓਮ ਬਿਰਲਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਸੰਸਦ ਸੈਸ਼ਨ ਵਿੱਚ ਜਿੱਥੇ ਨੁਸਰਤ ਜਹਾਂ ਰਵਾਇਤੀ ਅੰਦਾਜ ਵਿੱਚ ਨਜ਼ਰ ਆਈ। ਨਵੀਂ ਵਿਆਹੀ ਨੁਸਰਤ ਜਹਾਂ ਦੇ ਮੱਥੇ ਉੱਤੇ ਸਿੰਦੂਰ, ਹੱਥਾਂ ਵਿੱਚ ਮਹਿੰਦੀ ਅਤੇ ਚੂੜ੍ਹਾ ਪਾਇਆ ਹੋਇਆ ਸੀ ਜਦਕਿ ਮਿਮੀ ਨੇ ਸਫ਼ੈਦ ਰੰਗ ਦਾ ਸੂਟ ਪਾਇਆ ਹੋਇਆ ਸੀ।
ਦੱਸਣਯੋਗ ਹੈ ਕਿ ਬਿਜ਼ਨਸਮੈਨ ਨਿਖਿਲ ਜੈਨ ਨਾਲ 19 ਜੂਨ ਨੂੰ ਤੁਰਕੀ ਦੇ ਬੋਡਰਮ ਸਿਟੀ ਵਿੱਚ ਵਿਆਹ ਕੀਤਾ ਹੈ। ਵਿਆਹ ਵਿੱਚ ਰੁਝੇਵੇਂ ਦੇ ਚਲਦਿਆਂ ਨਸਰਤ ਜਹਾਂ ਸੰਸਦ ਸੈਸ਼ਨ ਦੇ ਪਹਿਲੇ ਦਿਨ ਸਹੁੰ ਲੈਣ ਲਈ ਨਾ ਪਹੁੰਚ ਸਕੀ।
ਤੁਹਾਨੂੰ ਇਹ ਵੀ ਦੱਸਣਯੋਗ ਹੈ ਕਿ ਨੁਸਰਤ ਜਹਾਂ ਨੇ ਨਿਖਿਲ ਨਾਲ 2 ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਹੈ।