ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਚਪਨ ਦੇ ਪਿਆਰ ਨੂੰ ਹਾਸਲ ਕਰਨ ਲਈ ਪਤੀ ਨੇ ਰਚੀ ਪਤਨੀ ਦੇ ਕਤਲ ਦੀ ਸਾਜਸ਼

 

ਰਾਜਧਾਨੀ ਦੇ ਕਿਸ਼ਨਗੜ੍ਹ ਇਲਾਕੇ ਵਿੱਚ ਬਚਪਨ ਦਾ ਪਿਆਰ ਹਾਸਲ ਕਰਨ ਲਈ ਮੈਕੇਨੀਕਲ ਇੰਜੀਨੀਅਰ ਨੇ ਐਮਬੀਏ ਡਿਗਰੀ ਪ੍ਰਾਪਤ ਪ੍ਰੇਮਿਕਾ ਰਾਹੀਂ ਪਤਨੀ ਦਾ ਕਤਲ ਕਰਵਾ ਦਿੱਤਾ। ਦੋਸ਼ੀ ਨੇ ਪ੍ਰੇਮਿਕਾ ਰਾਹੀਂ ਪਤਨੀ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਅਤੇ ਫਿਰ ਇਸ ਨੂੰ ਖ਼ੁਦਕੁਸ਼ੀ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੋਸ਼ੀ ਅਤੇ ਉਸ ਦੀ ਪ੍ਰੇਮਿਕਾ ਨੂੰ ਫੜ ਲਿਆ ਹੈ।

 

ਕਤਲ ਦੀ ਦੋਸ਼ੀ ਪਦਮਾ (33) ਨਿਵਾਸੀ ਮਯੂਰ ਬਿਹਾਰ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੀ ਸੀ। ਉਥੇ ਹੀ ਦੋਸ਼ੀ ਰਾਹੁਲ ਕੁਮਾਰ ਮਿਸ਼ਰਾ (32) ਨਿਵਾਸੀ ਕਿਸ਼ਨਗੜ੍ਹ, ਗਵਾਲੀਅਰ ਤੋਂ ਪੜ੍ਹਾਈ ਕਰਨ ਤੋਂ ਬਾਅਦ ਨਿੱਜੀ ਕੰਪਨੀ ਵਿੱਚ ਮੈਕੇਨੀਕਲ ਇੰਜੀਨੀਅਰ ਸੀ। ਪੁਲਿਸ ਮੁਤਾਬਕ, ਬੀਤੀ 19 ਮਾਰਚ ਨੂੰ ਕਿਸ਼ਨਗੜ੍ਹ ਥਾਣਾ ਪੁਲਿਸ ਨੂੰ ਫ਼ੋਰਟਿਸ ਹਸਪਤਾਲ ਤੋਂ ਮਹਿਲਾ ਪੂਜਾ ਰਾਏ (26) ਦੀ ਸ਼ੱਕੀ ਹਾਲਾਤ ਵਿੱਚ ਮੌਤ ਦੀ ਸੂਚਨਾ ਮਿਲੀ।

 

ਜਾਂਚ ਵਿੱਚ ਪਤਾ ਲੱਗਾ ਕਿ ਪੂਜਾ ਨੂੰ ਉਸ ਦੇ ਪਤੀ ਰਾਹੁਲ ਨੇ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। 27 ਅਪ੍ਰੈਲ ਨੂੰ ਪੁਲਿਸ ਨੂੰ ਪੂਜਾ ਦੀ ਪੋਸਟਮਾਰਟਮ ਰਿਪੋਰਟ ਮਿਲੀ ਜਿਸ ਵਿੱਚ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਗਿਆ। 

 

ਡੀਸੀਪੀ ਦੇਵੇਂਦਰ ਆਰਿਆ ਮੁਤਾਬਕ, ਪੁਲਿਸ ਨੂੰ ਮੋਬਾਇਲ ਸਰਵਿਲਾਂਸ ਤੋਂ ਪਤਾ ਲੱਗਾ ਕਿ ਕਤਲ ਤੋਂ ਪਹਿਲਾਂ ਪਦਮਾ ਪੂਜਾ ਕੋਲ ਆਈ ਸੀ। ਇਸ ਤੋਂ ਬਾਅਦ ਪੁਲਿਸ ਨੇ ਰਾਹੁਲ ਅਤੇ ਪਦਮਾ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਹਾਂ ਨੇ ਜੁਰਮ ਕਬੂਲ ਕਰ ਲਿਆ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To get the love of childhood husband horrific conspiracy to kill wife