ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ 5,000 ਅਰਬ ਡਾਲਰ ਦੇ ਅਰਥਚਾਰੇ ਵਾਲਾ ਦੇਸ਼ ਬਣਾਉਣਾ ਸਾਡਾ ਟੀਚਾ: PM ਮੋਦੀ

ਭਾਰਤ ਨੂੰ 5,000 ਅਰਬ ਡਾਲਰ ਦੇ ਅਰਥਚਾਰੇ ਵਾਲਾ ਦੇਸ਼ ਬਣਾਉਣਾ ਸਾਡਾ ਟੀਚਾ: PM ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ‘ਨੀਤੀ ਆਯੋਗ’ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੁਣ ਭਾਰਤ ਨੂੰ 50 ਖਰਬ ਡਾਲਰ ਦੀ ਅਰਥ–ਵਿਵਸਥਾ ਵਾਲਾ ਦੇਸ਼ ਬਣਾਉਣਾ ਹੈ, ਜੋ ਕਿ ਵੱਡੀ ਚੁਣੌਤੀ ਹੈ।

 

 

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹਾਲੀਆ ਲੋਕ ਸਭਾ ਚੋਣਾਂ ਦੁਨੀਆ ਦੀ ਸਭ ਤੋਂ ਵੱਡਾ ਜਮਹੂਰੀ ਅਭਿਆਸ ਸੀ। ਉਨ੍ਹਾਂ ਕਿਹਾ ਕਿ ਹੁਣ ਸਭ ਲਈ ਭਾਰਤ ਦੇ ਵਿਕਾਸ ਵਾਸਤੇ ਕੰਮ ਕਰਨ ਦਾ ਵੇਲਾ ਹੈ।

 

 

‘ਨੀਤੀ ਆਯੋਗ’ ਦੀ ਗਵਰਨਿੰਗ ਕੌਂਸਲ ਦੀ 5ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸੂਬਿਆਂ ਦੇ ਸਾਂਝੇ ਜਤਨਾਂ ਨਾਲ ਦੇਸ਼ ਦੀ ਅਰਥ–ਵਿਵਸਥਾ ਨੂੰ ਨਿੱਤ ਮਜ਼ਬੂਤ ਕੀਤਾ ਜਾ ਸਕਦਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਸੂਬਾ ਸਰਕਾਰਾਂ ਦੇਸ਼ ਵਿੱਚ ਬਰਾਮਦਗੀਆਂ ਵਧਾਉਣ ਵੱਲ ਧਿਆਨ ਦੇਣ ਕਿਉ਼ਕਿ ਲੋਕਾਂ ਦੀ ਆਮਦਨ ਤੇ ਰੁਜ਼ਗਾਰ ਦੇ ਮੌਕੇ ਵਧਾਉਣ ਵਿੱਚ ਬਰਾਮਦਗੀ ਖੇਤਰ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਨਵਗਠਤ ਜਲ–ਸ਼ਕਤੀ ਮੰਤਰਾਲਾ ਜਲ ਪ੍ਰਬੰਧ ਦੇ ਵਿਸ਼ੇ ਵਿੱਚ ਇੱਕ ਪੂਰੇ ਤਾਲਮੇਲ ਵਾਲਾ ਦ੍ਰਿਸ਼ਟੀਕੋਣ ਅਪਨਾਉਣ ’ਚ ਮਦਦ ਕਰੇਗਾ।

 

 

ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਕਾਰਜ–ਪ੍ਰਦਰਸ਼ਨ, ਪਾਰਦਰਸ਼ਤਾ ਤੇ ਕਾਰਗੁਜ਼ਾਰੀ ਦੀ ਖ਼ਾਸੀਅਤ ਵਾਲੀ ਸ਼ਾਸਨ ਵਿਵਸਥਾ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ‘ਸਬ ਕਾ ਸਾਥ, ਸਬ ਕਾ ਵਿਕਾਸ’ ਦੀ ਧਾਰਨਾ ਨੂੰ ਮੁਕੰਮਲ ਕਰਨ ਵਿੱਚ ਨੀਤੀ ਆਯੋਗ ਦੀ ਅਹਿਮ ਭੂਮਿਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To make India 5000 billion Dollar economy is now our target PM Modi