ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਕਬੂਜ਼ਾ ਕਸ਼ਮੀਰ ਨੂੰ ਭਾਰਤ ’ਚ ਮਿਲਾਉਣਾ ਮੋਦੀ ਸਰਕਾਰ ਦਾ ਅਗਲਾ ਏਜੰਡਾ

ਮਕਬੂਜ਼ਾ ਕਸ਼ਮੀਰ ਨੂੰ ਭਾਰਤ ’ਚ ਮਿਲਾਉਣਾ ਮੋਦੀ ਸਰਕਾਰ ਦਾ ਅਗਲਾ ਏਜੰਡਾ

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਮੋਦੀ ਸਰਕਾਰ ਦਾ ਅਗਲਾ ਏਜੰਡਾ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ (POK) ਨੂੰ ਭਾਰਤ ’ਚ ਮਿਲਾਉਣਾ ਹੈ। ਸ੍ਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਜੰਮੂ–ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨਾ ਸ਼ਾਮਲ ਹੈ ਤੇ ਸਾਡਾ ਅਗਲਾ ਏਜੰਡਾ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਬਣਾਉਣਾ ਹੈ।

 

 

ਸ੍ਰੀ ਜਿਤੇਂਦਰ ਸਿੰਘ ਨੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਮੁੱਦੇ ਬਾਰੇ ਕਿਹਾ,‘ਇਹ ਸਿਰਫ਼ ਮੇਰੀ ਜਾਂ ਮੇਰੀ ਪਾਰਟੀ ਦੀ ਪ੍ਰਤੀਬੱਧਤਾ ਨਹੀਂ ਹੈ, ਸਗੋਂ ਇਹ 1994 ’ਚ ਪੀਵੀ ਨਰਸਿਮਹਾ ਰਾਓ ਦੀ ਅਗਵਾਈ ਹੇਠਲੀ ਉਦੋਂ ਦੀ ਕਾਂਗਰਸ ਸਰਕਾਰ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੰਕਲਪ ਵੀ ਹੈ। ਇਸ ਬਾਰੇ ਸਾਰੇ ਸਹਿਮਤ ਹਨ।’

 

 

ਇੱਥੇ ਵਰਨਣਯੋਗ ਹੈ ਕਿ ਜੰਮੂ–ਕਸ਼ਮੀਰ ਤੋਂ ਬਾਅਦ ਹੁਣ ਸਰਕਾਰ ਨੇ ਆਪਣੀ ਨੀਤੀ ਬਦਲ ਲਈ ਤੇ ਪਾਕਿਸਤਾਨ ਨੂੰ ਬੈਕਫ਼ੁੱਟ ’ਤੇ ਲਿਆਉਣ ਲਈ POK ਦਾ ਏਜੰਡਾ ਅੱਗੇ ਵਧਾ ਰਹੀ ਹੈ।

 

 

ਧਾਰਾ–370 ਦੀਆਂ ਜ਼ਿਆਦਾਤਰ ਵਿਵਸਥਾਵਾਂ ਖ਼ਤਮ ਕਰਨ ’ਤੇ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਕੂੜ ਪ੍ਰਚਾਰ ਮੁਹਿੰਮ ਬਾਰੇ ਸ੍ਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ਵ ਦਾ ਰੁਖ਼ ਭਾਰਤ ਦੇ ਅਨੁਕੂਲ ਹੈ। ਕੁਝ ਦੇਸ਼ ਜਿਹੜੇ ਭਾਰਤ ਦੇ ਰੁਖ਼ ਨਾਲ ਸਹਿਮਤ ਨਹੀਂ ਸਨ, ਹੁਣ ਉਹ ਸਾਡੇ ਸਟੈਂਡ ਨਾਲ ਸਹਿਮਤ ਹਨ।

 

 

ਸ੍ਰੀ ਜਿਤੇਂਦਰ ਸਿੰਘ ਨੇ ਦਾਅਵਾ ਕੀਤਾ ਕਿ ਕਸ਼ਮੀਰ ਵਿੱਚ ਆਮ ਆਦਮੀ ਹੁਣ ਨੇੜ–ਭਵਿੱਖ ’ਚ ਮਿਲਣ ਵਾਲੇ ਫ਼ਾਇਦਿਆਂ ਤੋਂ ਖ਼ੁਸ਼ ਹੈ।

 

 

ਇਸ ਤੋਂ ਪਹਿਲਾਂ ਵੀ ਜਿਤੇਂਦਰ ਸਿੰਘ ਨੇ ਕਿਹਾ ਸੀ ਕਿ – ‘ਅਸੀਂ ਦੁਆ ਕਰੀਏ ਕਿ POK ਦਾ ਦੇਸ਼ ਵਿੱਚ ਰਲੇਵਾਂ ਹੋਵੇ ਤੇ ਲੋਕਾਂ ਨੂੰ ਬੇਰੋਕ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫ਼ਰਾਬਾਦ ’ਚ ਜਾਂਦਿਆਂ ਵੇਖੀਏ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To merge POK in India is next agenda of Modi Govt