ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ ਲੌਕਡਾਊਨ 'ਚ ਕਿਨ੍ਹਾਂ ਨੂੰ ਦਿੱਤੀ ਕਰੋੜਾਂ ਦੀ ਮਦਦ, ਇੱਥੇ ਪੜ੍ਹੋ...

ਕੇਂਦਰ ਨੇ ਲੌਕਡਾਊਨ 'ਚ ਕਿਨ੍ਹਾਂ ਨੂੰ ਦਿੱਤੀ ਕਰੋੜਾਂ ਦੀ ਮਦਦ, ਇੱਥੇ ਪੜ੍ਹੋ...

ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼, ਚੰਡੀਗੜ੍ਹ

 

ਸਮਾਜ ਦੇ ਗ਼ਰੀਬ ਵਰਗਾਂ ਲਈ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਲਈ ਅਤੇ ਉਨ੍ਹਾਂ ਉੱਤੇ ਕੋਵਿਡ–19 ਕਾਰਨ ਲਾਗੂ ਲੌਕਡਾਊਨ ਦਾ ਕੋਈ ਮਾੜਾ ਅਸਰ ਨਾ ਪਵੇ, ਇਸ ਲਈ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ 26 ਮਾਰਚ, 2020 ਨੂੰ 1.70 ਲੱਖ ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦਾ ਐਲਾਨ ਕੀਤਾ ਸੀ ਕਿ ਤਾਂ ਜੋ ਅਜਿਹੇ ਲੋਕ ਲੌਕਡਾਊਨ ਦੇ ਅਸਰ ਤੋਂ ਸੁਰੱਖਿਅਤ ਰਹਿ ਸਕਣ।

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਹਿੱਸੇ ਵਜੋਂ, ਸਰਕਾਰ ਨੇ ਔਰਤਾਂ, ਗ਼ਰੀਬ ਬਜ਼ੁਰਗਾਂ ਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਤੇ ਨਕਦ ਭੁਗਤਾਨ ਦੇਣ ਦਾ ਐਲਾਨ ਕੀਤਾ ਸੀ। ਇਹ ਪੈਕੇਜ ਤੁਰੰਤ ਲਾਗੂ ਹੋਵੇ, ਇਸ ਲਈ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਵਿੱਤ ਮੰਤਰਾਲਾ, ਸਬੰਧਤ ਮੰਤਰੀ, ਕੈਬਿਨੇਟ ਸਕੱਤਰੇਤ ਤੇ ਪ੍ਰਧਾਨ ਮੰਤਰੀ ਦਫ਼ਤਰ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਕਿ ਇਹ ਰਾਹਤ ਕਦਮ ਛੇਤੀ ਤੋਂ ਛੇਤੀ ਲੋੜਵੰਦਾਂ ਤੱਕ ਪੁੱਜਣ ਅਤੇ ਲੌਕਡਾਊਨ ਦੀ ਪਾਲਣਾ ਲਗਾਤਾਰ ਹੁੰਦੀ ਰਹਿ ਸਕੇ।

ਲਾਭਪਾਤਰੀਆਂ ਤੱਕ ਤੁਰੰਤ ਤੇ ਕਾਰਜਕੁਸ਼ਲ ਤਰੀਕੇ ਰਕਮ ਟ੍ਰਾਂਸਫ਼ਰ ਕਰਨ ਲਈ ਫ਼ਿਨਟੈੱਕ ਤੇ ਡਿਜੀਟਲ ਟੈਕਨਾਲੋਜੀ ਵਰਤੀ ਜਾ ਰਹੀ ਹੈ। ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ ਭਾਵ ਉਹ ਟ੍ਰਾਂਸਫ਼ਰ ਜੋ ਇਹ ਯਕੀਨੀ ਬਣਾਏ ਕਿ ਰਕਮ ਸਿੱਧੀ ਲਾਭਪਾਤਰੀ ਦੇ ਖਾਤੇ ਵਿੱਚ ਜਾ ਕੇ ਜਮ੍ਹਾ ਹੋਵੇ, ਕਿਸੇ ਵੀ ਤਰ੍ਹਾਂ ਦੀ ਲੀਕੇਜ ਦਾ ਖਾਤਮਾ ਹੋਵੇ ਅਤੇ ਕਾਰਜਕੁਸ਼ਲਤਾ ਵਿੱਚ ਸੁਧਾਰ ਹੋਵੇ, ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਿਆ ਗਿਆ ਹੈ। ਇਸ ਨੇ ਲਾਭਪਾਤਰੀ ਦੇ ਖਾਤੇ ਵਿੱਚ ਰਕਮ ਸਿੱਧੀ ਜਮ੍ਹਾ ਕਰਵਾਉਣਾ ਯਕੀਨੀ ਬਣਾਇਆ ਹੈ ਤੇ ਲਾਭਪਾਤਰੀ ਨੂੰ ਖੁਦ ਕਿਸੇ ਸ਼ਾਖਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ।

13 ਅਪ੍ਰੈਲ, 2020 ਨੂੰ, 32.32 ਕਰੋੜ ਲਾਭਪਾਤਰੀਆਂ ਨੂੰ ਇਸ ਪੈਕੇਜ ਅਘੀਨ 29,352 ਕਰੋੜ ਰੁਪਏ ਦੀ ਸਿੱਧੀ ਨਕਦ ਸਹਾਇਤਾ ‘ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (ਡੀਬੀਟੀ) ਰਾਹੀਂ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ:

ਹੁਣ ਤੱਕ ਅਪ੍ਰੈਲ ਲਈ 40 ਲੱਖ ਮੀਟ੍ਰਿਕ ਟਨ ਵਿੱਚੋਂ 31 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ 20.11 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਲਿਆ ਗਿਆ ਹੈ।  2.65 ਲੱਖ ਮੀਟ੍ਰਿਕ ਟਨ 16 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਪ੍ਰੈਲ 2020 ਦੀ ਹੱਕਦਾਰੀ ਵਜੋਂ 1.19 ਕਰੋੜ ਰਾਸ਼ਨ ਕਾਰਡਾਂ ਦੁਆਰਾ ਕਵਰ ਹੁੰਦੇ 5.29 ਕਰੋੜ ਲਾਭਪਾਤਰੀਆਂ ਨੂੰ ਵੰਡਿਆ ਗਿਆ ਹੈ। ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 3985 ਟਨ ਦਾਲਾਂ ਵੀ ਡਿਸਪੈਚ ਕੀਤੀਆਂ ਗਈਆਂ ਹਨ।

ਪ੍ਰਧਾਨ ਮੰਤਰੀ ਜਵਲਾ ਲਾਭਪਾਤਰੀਆਂ ਨੂੰ ਮੁਫ਼ਤ ਗੈਸ ਸਿਲੰਡਰ:–

ਇਸ ਪੀਐੱਮਯੂਵਾਇ ਯੋਜਨਾ ਅਧੀਨ ਹੁਣ ਤੱਕ ਕੁੱਲ 1.39 ਕਰੋੜ ਸਿਲੰਡਰ ਬੁੱਕ ਕੀਤੇ ਗਏ ਹਨ ਅਤੇ 97.8 ਲੱਖ ਪੀਐੱਮਯੂਵੀ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਪਾਤਰੀਆਂ ਨੂੰ ਵੰਡੇ ਜਾ ਚੁੱਕੇ ਹਨ।

ਈਪੀਐੱਫ਼ਪੀਓ ਦੇ ਮੈਂਬਰਾਂ ਨੂੰ 75% ਬਕਾਇਆ ਰਕਮ ਦਾ ਨਾ–ਮੋੜਨਯੋਗ ਐਡਵਾਂਸ ਜਾਂ 3 ਮਹੀਨਿਆਂ ਦੀ ਤਨਖਾਹਾਂ, ਜੋ ਵੀ ਘੱਟ ਹੋਵੇ, ਲੈਣ ਦੀ ਇਜਾਜ਼ਤ ਦਿੱਤੀ ਗਈ ਹੈ:–

ਈਪੀਐੱਫ਼ਓ ਦੇ 2.1 ਲੱਖ ਮੈਂਬਰਾਂ ਨੇ ਹੁਣ ਤੱਕ 510 ਕਰੋੜ ਰੁਪਏ ਆੱਨਲਾਈਨ ਕਢਵਾਉਣ ਦਾ ਲਾਭ ਲਿਆ ਹੈ।

3 ਮਹੀਨਿਆਂ ਲਈ ਈਪੀਐੱਫ਼ ਅੰਸ਼ਦਾਨ – 100 ਕਾਮਿਆਂ ਦੇ ਸੰਸਥਾਨ ਵਿੱਚ 15,000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਤਨਖਾਹ ਲੈਣ ਵਾਲੇ ਈਪੀਐੱਫ਼ਓ ਮੈਂਬਰਾਂ ਦੀਆਂ 24% ਤਨਖਾਹਾਂ ਦਾ ਭੁਗਤਾਨ।

ਅਪ੍ਰੈਲ 2020 ਮਹੀਨੇ ਲਈ  1,000 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਈਪੀਐੱਫ਼ਓ ’ਚ ਜਾਰੀ ਕਰ ਦਿੱਤੀ ਗਈ ਹੈ। 78.74 ਲੱਖ ਲਾਭਪਾਤਰੀਆਂ ਤੇ ਸਬੰਧਤ ਸੰਸਥਾਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਯੋਜਨਾ ਲਾਗੂ ਕਰਨ ਲਈ ਐਲਾਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਆਮ ਪੁੱਛੇ ਜਾਣ ਵਾਲੇ ਪ੍ਰਸ਼ਨ (ਐੱਫ਼ਏਕਿਊ) ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਹਨ।

ਮਨਰੇਗਾ:–

ਵਧੀ ਹੋਈ ਦਰ 1 ਅਪ੍ਰੈਲ, 2020 ਤੋਂ ਨੋਟੀਫ਼ਾਈ ਕਰ ਦਿੱਤੀ ਗਈ ਹੈ। ਚਾਲੂ ਵਿੱਤੀ ਸਾਲ ’ਚ, 19.56 ਲੱਖ ਵਿਅਕਤੀਆਂ ਦੇ ਕੰਮ ਲਈ ਮਨੁੱਖੀ–ਦਿਨ ਪੈਦਾ ਕੀਤੇ ਗਏ। ਇਸ ਦੇ ਨਾਲ ਹੀ, 7100 ਕਰੋੜ ਰੁਪਏ ਤਨਖਾਹਾਂ ਤੇ ਸਮੱਗਰੀ ਦੇ ਮੁਲਤਵੀ ਪਏ ਬਕਾਇਆਂ ਦੀ ਅਦਾਇਗੀ ਲਈ ਰਾਜਾਂ ਨੂੰ 7100 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਸਰਕਾਰੀ ਹਸਪਤਾਲਾਂ ਤੇ ਸਿਹਤ ਸੰਭਾਲ ਕੇਂਦਰਾਂ ’ਚ ਸਿਹਤ ਕਾਮਿਆਂ ਲਈ ਬੀਮਾ ਯੋਜਨਾ:

ਇਹ ਯੋਜਨਾ ਨਿਊ ਇੰਡੀਆ ਐਸ਼ਯੋਰੈਂਸ ਵੱਲੋਂ ਚਾਲੂ ਕਰ ਦਿੱਤੀ ਗਈ ਹੈ, ਜਿਸ ਅਧੀਨ 22.12 ਲੱਖ ਸਿਹਤ ਕਾਮੇ ਕਵਰ ਕੀਤੇ ਗਏ ਹਨ।

ਕਿਸਾਨਾਂ ਨੂੰ ਮਦਦ:

ਕੁੱਲ ਭੁਗਤਾਨ ’ਚੋਂ 14,946 ਕਰੋੜ ਰੁਪਏ ਪੀਐੱਮ–ਕਿਸਾਨ ਦੀ ਪਹਿਲੀ ਕਿਸ਼ਤ ਦੇ ਭੁਗਤਾਨ ਵਜੋਂ ਗਏ ਹਨ। ਇਸ ਯੋਜਨਾ ਅਧੀਨ ਸ਼ਨਾਖ਼ਤ ਕੀਤੇ ਗਏ 8 ਕਰੋੜ ਲਾਭਪਾਤਰੀਆਂ ਵਿੱਚੋਂ ਲਗਭਗ 7.47 ਕਰੋੜ ਦੇ ਖਾਤੇ ਵਿੱਚ ਸਿੱਧੇ 2,000 ਰੁਪਏ ਗਏ ਹਨ।

ਪੀਐੱਮਜੇਡੀਵਾਈ ਮਹਿਲਾ ਖਾਤਾ–ਧਾਰਕਾਂ ਨੂੰ ਮਦਦ:

ਭਾਰਤ ਦੇ ਵੱਡੀ ਗਿਣਤੀ ਪਰਿਵਾਰਾਂ ਦਾ ਪ੍ਰਬੰਧ ਜ਼ਿਆਦਾਤਰ ਔਰਤਾਂ ਹੀ ਵੇਖਦੀਆਂ ਹਨ। ਇਸ ਪੈਕੇਜ ਅਧੀਨ ਜਨ–ਧਨ ਖਾਤਾ–ਧਾਰਕ 19.86 ਕਰੋੜ ਔਰਤਾਂ ਨੂੰ ਆਪੋ–ਆਪਣੇ ਖਾਤੇ ਵਿੱਚ 500–500 ਰੁਪਏ ਮਿਲੇ ਹਨ। 13 ਅਪ੍ਰੈਲ, 2020 ਨੂੰ ਇਸ ਸਿਰਲੇਖ/ਖਾਤੇ ਅਧੀਨ ਕੁੱਲ ਅਦਾਇਗੀ 9,930 ਕਰੋੜ ਰੁਪਏ ਕੀਤੀ ਗਈ।

ਜ਼ੁਰਗ ਵਿਅਕਤੀਆਂ, ਵਿਧਵਾਵਾਂ ਤੇ ਦਿਵਯਾਂਗ ਵਿਅਕਤੀਆਂ ਨੂੰ ਮਦਦ

ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ (ਐੱਨਐੱਸਏਪੀ – ਰਾਸ਼ਟਰੀ ਸਮਾਜਕ ਸਹਾਇਤਾ ਪ੍ਰੋਗਰਾਮ) ਰਾਹੀਂ ਲਗਭਗ 2.82 ਕਰੋੜ ਬਜ਼ੁਰਗ ਵਿਅਕਤੀਆਂ, ਵਿਧਵਾਵਾਂ ਤੇ ਦਿਵਯਾਂਗ ਵਿਅਕਤੀਆਂ ਨੂੰ 1,400 ਕਰੋੜ ਰੁਪਏ ਵੰਡੇ ਗਏ। ਹਰੇਕ ਲਾਭਪਾਤਰੀ ਨੂੰ ਇਸ ਯੋਜਨਾ ਅਧੀਨ ਪਹਿਲੀ ਕਿਸ਼ਤ ਵਜੋਂ 500 ਰੁਪਏ ਐਕਸ–ਗ੍ਰੇਸ਼ੀਆ ਨਕਦ ਪ੍ਰਾਪਤ ਹੋਏ। 500 ਰੁਪਏ ਦੀ ਇੱਕ ਹੋਰ ਕਿਸ਼ਤ ਅਗਲੇ ਮਹੀਨੇ ਅਦਾ ਕੀਤੀ ਜਾਵੇਗੀ।

ਇਮਾਰਤੀ ਤੇ ਹੋਰ ਨਿਰਮਾਣ ਕਾਮਿਆਂ ਨੂੰ ਮਦਦ:

2.17 ਕਰੋੜ ਇਮਾਰਤੀ ਤੇ ਨਿਰਮਾਣ ਕਾਮਿਆਂ ਨੇ ਰਾਜ ਸਰਕਾਰ ਵੱਲੋਂ ਸੰਚਾਲਿਤ ਇਮਾਰਤੀ ਤੇ ਨਿਰਮਾਣ ਕਾਮਿਆਂ ਦੇ ਫ਼ੰਡ ’ਚੋਂ ਵਿੱਤੀ ਮਦਦ ਪ੍ਰਾਪਤ ਕੀਤੀ। ਇਸ ਅਧੀਨ 3,071 ਕਰੋੜ ਰੁਪਏ ਲਾਭਪਾਤਰੀਆਂ ਨੂੰ ਦਿੱਤੇ ਗਏ ਸਨ।

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ

13/04/2020 ਤੱਕ ਕੁੱਲ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ

 

ਯੋਜਨਾ

ਲਾਭਪਾਤਰੀਆਂ ਦੀ ਗਿਣਤੀ

ਰਕਮ

ਪੀਐੱਮਜੇਡੀਵਾਇ ਮਹਿਲਾ ਖਾਤਾ–ਧਾਰਕਾਂ ਨੂੰ ਮਦਦ

19.86 ਕਰੋੜ (97%)

9930 ਕਰੋੜ

ਐੱਨਐੱਸਏਪੀ ਨੂੰ ਮਦਦ (ਬਜ਼ੁਰਗ ਵਿਧਵਾਵਾਂ, ਦਿਵਯਾਂਗ, ਸੀਨ.ਅਰ ਸਿਟੀਜ਼ਨ)

2.82 ਕਰੋੜ (100%)

1405 ਕਰੋੜ

ਪੀਐੱਮ–ਕਿਸਾਨ ਅਧੀਨ ਕਿਸਾਨਾਂ ਨੂੰ ਫ਼ਰੰਟ–ਲੋਡੇਡ ਭੁਗਤਾਨ

7.47 ਕਰੋੜ (8 ਕਰੋੜ ਵਿੱਚੋਂ)

14,946 ਕਰੋੜ

ਇਮਾਰਤੀ ਤੇ ਹੋਰ ਨਿਰਮਾਣ ਕਾਮਿਆਂ ਨੂੰ ਮਦਦ

2.17 ਕਰੋੜ

3071 ਕਰੋੜ

ਕੁੱਲ ਜੋੜ

32.32 ਕਰੋੜ

29,352 ਕਰੋੜ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To whom Centre has provided financial assistance of Crores read here