ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਸਤਾ ਸੋਨਾ ਖ਼ਰੀਦਣ ਦਾ ਅੱਜ ਆਖ਼ਰੀ ਦਿਨ, ਇੱਥੋਂ ਖ਼ਰੀਦੋ…

ਸਸਤਾ ਸੋਨਾ ਖ਼ਰੀਦਣ ਦਾ ਅੱਜ ਆਖ਼ਰੀ ਦਿਨ, ਇੱਥੋਂ ਖ਼ਰੀਦੋ…

ਚਾਲੂ ਵਿੱਤੀ ਵਰ੍ਹੇ ਦੌਰਾਨ ਸੋਨੇ ਵਿੱਚ ਨਿਵੇਸ਼ ਦੀ ਸਰਕਾਰੀ ਯੋਜਨਾ ‘ਸਾਵਰੇਨ ਗੋਲਡ ਬਾਂਡ’ (Sovereign Gold Bond) ਦੇ ਚੌਥੇ ਤੇ ਆਖ਼ਰੀ ਗੇੜ ਵਿੱਚ ਧਨ–ਨਿਵੇਸ਼ ਕਰਨ ਦਾ ਅੱਜ ਆਖ਼ਰੀ ਦਿਨ ਹੈ। ਇੱਥੋਂ ਤੁਸੀਂ ਬਾਜ਼ਾਰ ਦੀਆਂ ਕੀਮਤਾਂ ਤੋਂ ਘੱਟ ਕੀਮਤ ਉੱਤੇ ਸੋਨਾ ਖ਼ਰੀਦ ਸਕਦੇ ਹੋ।

 

 

ਸਾਵਰੇਨ ਗੋਲਡ ਬਾਂਡ ਵਿੱਚ ਚੌਥੇ ਗੇੜ ’ਚ ਸਰਮਾਇਆ ਲਾਉਣ ਦੀ ਮਿਆਦ 9 ਤੋਂ 13 ਸਤੰਬਰ ਤੱਕ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੀ ਇਸ ਸਾਵਰੇਨ ਗੋਲਡ ਬਾਂਡ ਸਕੀਮ ਵਿੱਚ ਨਿਵੇਸ਼ ਕਰਨ ਲਈ ਨਿਵੇਸ਼ਕਾਂ ਕੋਲ ਅੱਜ ਆਖ਼ਰੀ ਦਿਨ ਹੈ।

 

 

ਬਾਜ਼ਾਰ ਵਿੱਚ ਬੀਤੇ ਹਫ਼ਤੇ 10 ਗ੍ਰਾਮ ਭਾਵ ਇੱਕ ਤੋਲ਼ਾ ਸੋਨੇ ਦਾ ਭਾਅ 40,000 ਰੁਪਏ ਨੂੰ ਵੀ ਪਾਰ ਕਰ ਗਿਆ ਸੀ। ਅਜਿਹੇ ਹਾਲਾਤ ਵਿੱਚ ਸਰਕਾਰ ਸਾਵਰੇਨ ਗੋਲਡ ਬਾਂਡ ਰਾਹੀਂ ਤੁਹਾਨੂੰ ਬਾਜ਼ਾਰੀ ਕੀਮਤ ਤੋਂ ਘੱਟ ਕੀਮਤ ਉੱਤੇ ਸਸਤੇ ਵਿੱਚ ਸੋਨਾ ਖ਼ਰੀਦਣ ਦਾ ਮੌਕਾ ਦੇ ਰਹੀ ਹੈ।

 

 

ਬੀਤੇ ਹਫ਼ਤੇ ਸ਼ੁੱਕਰਵਾਰ ਨੂੰ ਸੋਨੇ ਦੀ ਬਾਜ਼ਾਰੀ ਕੀਮਤ 3,958 ਰੁਪਏ ਪ੍ਰਤੀ ਗ੍ਰਾਮ ਸੀ। ਇਸ ਸਕੀਮ ਅਧੀਨ ਤੁਸੀਂ 3,499 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਸੋਨਾ ਖ਼ਰੀਦ ਸਕਦੇ ਹੋ। ਇਸ ਤੋਂ ਇਲਾਵਾ ਡਿਜੀਟਲ ਮੋਡ ਰਾਹੀਂ ਅਦਾਇਗੀ ਕਰਨ ਉੱਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਹੋਰ ਮਿਲ ਜਾਵੇਗੀ।

 

 

ਇੰਝ ਸਾਵਰੇਨ ਗੋਲਡ ਬਾਂਡ ਵਿੱਚ ਆੱਨਲਾਈਨ ਨਿਵੇਸ਼ ਕਰਨ ਵਾਲੇ ਗਾਹਕਾਂ ਲਈ ਇੱਕ ਗ੍ਰਾਮ ਸੋਨੇ ਦੀ ਕੀਮਤ 3,449 ਰੁਪਏ ਪਵੇਗੀ। ਤੁਹਾਨੂੰ ਸੋਨੇ ਦੀ ਬਾਜ਼ਾਰੀ ਕੀਮਤ ਤੋਂ ਪ੍ਰਤੀ ਗ੍ਰਾਮ 509 ਰੁਪਏ ਘੱਟ ਕੀਮਤ ਉੱਤੇ ਸੋਨੇ ਵਿੱਚ ਨਿਵੇਸ਼ ਕਰੋਗੇ।

 

 

ਸਾਵਰੇਨ ਗੋਲਡ ਬਾਂਡ ਸਕੀਮ ਦਾ ਮੰਤਵ ਸੋਨੇ ਦੀ ਭੌਤਿਕ ਮੰਗ ਨੂੰ ਘਟਾਉਣਾ ਹੈ। ਭੌਤਿਕ ਮੰਗ ਤਹਿਤ ਸੋਨਾ ਸਿਰਫ਼ ਖ਼ਰੀਦ ਕੇ ਘਰਾਂ ਵਿੱਚ ਰੱਖ ਦਿੱਤਾ ਜਾਂਦਾ ਹੈ ਪਰ ਬਾਂਡ ਵਿੱਚ ਨਿਵੇਸ਼ ਦੇ ਤੌਰ ਉੱਤੇ ਉਸ ਨੂੰ ਵਰਤਿਆ ਜਾਂਦਾ ਹੈ।

 

 

ਇਹ ਬਾਂਡ ਬੈਂਕਾਂ, ਡਾਕ ਘਰਾਂ, ਐੱਨਐੱਸਈ ਤੇ ਬੀਐੱਸਈ ਤੋਂ ਇਲਾਵਾ ਸਟਾੱਕ ਹੋਲਡਿੰਗ ਕਾਰਪੋਰੇਸ਼ਨ ਆੱਫ਼ ਇੰਡੀਆ ਲਿਮਿਟੇਡ ਰਾਹੀਂ ਖ਼ਰੀਦ ਸਕਦੇ ਹੋ। ਇਹ ਬਾਂਡ ਬੈਂਕਾਂ ਤੋਂ ਆੱਨਲਾਈਨ ਵੀ ਖ਼ਰੀਦੇ ਜਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Today is the last day to purchase Cheaper Gold Purchase from here