Haryana and Maharashtra Vidhan Sabha Elections 2019 [ Haryana and Maharashtra Legislative Assembly Polls 2019 ] : ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਹਨ ਤੇ ਬਹੁਮੱਤ ਜਾਂ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ 145 ਸੀਟਾਂ ਚਾਹੀਦੀਆਂ ਹਨ। ਉੱਧਰ ਹਰਿਆਣਾ ਵਿਧਾਨ ਸਭਾ 'ਚ 90 ਸੀਟਾਂ ਹਨ ਤੇ ਬਹੁਮੱਤ ਲਈ 46 ਸੀਟਾਂ ਲੋੜੀਂਦੀਆਂ ਹਨ।
ਏਬੀਪੀ ਨਿਊਜ਼–ਸੀ ਵੋਟਰ ਦੇ ਸਰਵੇਖਣ 'ਚ ਭਾਜਪਾ ਤੇ ਸ਼ਿਵ ਸੈਨਾ ਗੱਠਜੋੜ ਨੂੰ 210 ਸੀਟਾਂ ਮਿਲਣ ਦਾ ਅਨੁਮਾਨ ਦੱਸਿਆ ਗਿਆ ਸੀ; ਜਦ ਕਿ ਕਾਂਗਰਸ ਤੇ ਐੱਨਸੀਪੀ ਗੱਠਜੋੜ ਨੂੰ 63 ਅਤੇ ਹੋਰਨਾਂ ਨੂੰ 15 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਇੰਡੀਆ ਟੂਡੇ–ਐਕਸਿਸ ਦੇ ਇੱਕ ਵੱਖਰੇ ਸਰਵੇਖਣ 'ਚ ਭਾਜਪਾ ਤੇ ਸ਼ਿਵ ਸੈਨਾ ਗੱਠਜੋੜ ਨੂੰ 166 ਤੋਂ 194 ਸੀਟਾਂ ਦਿੱਤੀਆਂ ਗਈਆਂ ਸਨ; ਜਦ ਕਿ ਕਾਂਗਰਸ ਤੇ ਐੱਨਸੀਪੀ ਨੂੰ 72 ਤੋਂ 90 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਸਨ ਤੇ ਹੋਰਨਾਂ ਨੂੰ 22 ਤੋਂ 32 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ।
ਇੰਝ ਹੀ ਨਿਊਜ਼–18 ਦੇ ਐਗਜ਼ਿਟ ਪੋਲ 'ਚ ਭਾਜਪਾ ਤੇ ਸ਼ਿਵ ਸੈਨਾ ਗੱਠਜੋੜ ਨੂੰ 243 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ; ਜਦ ਕਿ ਕਾਗਰਸ ਤੇ ਐੱਨਸੀਪੀ ਨੂੰ 41 ਤੇ ਹੋਰਨਾਂ ਨੂੰ 4 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਸੀ। ਟਾਈਮਜ਼ ਨਾਓ ਦੇ ਸਰਵੇਖਣ 'ਚ ਭਾਜਪਾ ਤੇ ਸ਼ਿਵ ਸੈਨਾ ਦੇ ਗੱਠਜੋੜ ਨੂੰ 230 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ; ਜਦ ਕਿ ਕਾਂਗਰਸ ਤੇ ਐੱਨਸੀਪੀ ਗੱਠਜੋੜ ਨੂੰ 48 ਅਤੇ ਹੋਰਨਾਂ ਨੂੰ 10 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਸੀ।
ਰੀਪਬਲਿਕ ਟੀਵੀ ਨੇ ਭਾਜਪਾ ਤੇ ਸ਼ਿਵ ਸੈਨਾ ਗੱਠਜੋੜ ਨੂੰ 214 ਤੋਂ 230 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਸੀ; ਜਦ ਕਿ ਕਾਂਗਰਸ ਤੇ ਐੱਨਸੀਪੀ ਗੱਠਜੋੜ ਨੂੰ 50 ਤੋਂ 68 ਸੀਟਾਂ ਦਿੱਤੀਆਂ ਗਈਆਂ ਸਨ ਤੇ ਹੋਰਨਾਂ ਨੂੰ 8 ਤੋਂ 13 ਸੀਟਾਂ ਦਿੱਤੀਆਂ ਗਈਆਂ ਸਨ।
ਇੰਝ ਹੀ ਹਰਿਆਣਾ 'ਚ ਟਾਈਮਜ਼ ਨਾਓ ਦੇ ਐਗਜ਼ਿਟ–ਪੋਲ ਨੇ ਭਾਜਪਾ ਨੂੰ 71 ਸੀਟਾਂ ਦਿੱਤੀਆਂ ਸਨ; ਜਦ ਕਿ ਕਾਂਗਰਸ ਨੂੰ 11 ਤੇ ਹੋਰਨਾਂ ਨੂੰ 8 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਸੀ। ਨਿਊਜ਼–18–ਇਪਸੋਸ ਦੇ ਸਰਵੇਖਣ (ਐਗਜ਼ਿਟ ਪੋਲ) 'ਚ ਭਾਜਪਾ ਨੂੰ 75 ਅਤੇ ਕਾਂਗਰਸ ਨੂੰ 10 ਤੇ ਹੋਰਨਾਂ ਨੂੰ 5 ਸੀਟਾਂ ਮਿਲਣ ਦੀ ਆਸ ਪ੍ਰਗਟ ਕੀਤੀ ਗਈ ਸੀ।
ਏਬੀਪੀ–ਸੀਵੋਟਰ ਦੇ ਐਗਜ਼ਿਟ–ਪੋਲ 'ਚ ਭਾਜਪਾ ਨੂੰ 72 ਤੇ ਕਾਂਗਰਸ ਨੂੰ 8 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਸਨ। ਹੋਰਨਾਂ ਨੂੰ 10 ਸੀਟਾਂ ਮਿਲਣ ਦੀ ਸੰਭਾਵਨਾ ਸੀ।
ਟੀਵੀ9–ਭਾਰਤ ਵਰਸ਼ ਦੇ ਐਗਜ਼ਿਟ–ਪੋਲ 'ਚ ਭਾਰਤੀ ਜਨਤਾ ਪਾਰਟੀ ਨੂੰ 47 ਅਤੇ ਕਾਂਗਰਸ ਨੂੰ 23 ਸੀਟਾਂ ਅਤੇ ਹੋਰਨਾਂ ਨੂੰ 20 ਸੀਟਾਂ ਮਿਲਦੀਆਂ ਦਰਸਾਈਆਂ ਗਈਆਂ ਸਨ। ਰੀਪਬਲਿਕ–ਜਨ ਕੀ ਬਾਤ ਦੇ ਐਗਜ਼ਿਟ–ਪੋਲ 'ਚ ਭਾਜਪਾ ਨੂੰ 52 ਤੋਂ 63 ਸੀਟਾਂ, ਜਦ ਕਿ ਕਾਂਗਰਸ ਨੂੰ 15 ਤੋਂ 19 ਅਤੇ ਹੋਰਨਾਂ ਨੂੰ 12 ਤੋਂ 18 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਸਨ।
ਨਿਊਜ਼ ਐਕਸ–ਪੋਲਸਟਾਰਟ ਦੇ ਐਗਜ਼ਿਟ ਪੋਲ ਨੇ ਭਾਜਪਾ ਨੂੰ 75 ਤੋਂ 80, ਕਾਂਗਰਸ ਨੂੰ 9 ਤੋਂ 12 ਅਤੇ ਹੋਰਨਾਂ ਨੂੰ 1 ਤੋਂ 4 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਸੀ।
ਅੱਜ ਨਿਬੇੜਾ ਹੋ ਜਾਵੇਗਾ ਕਿ ਕਿਹੜੇ ਐਗਜ਼ਿਟ–ਪੋਲ 'ਚ ਦਮ ਹੈ।