ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਰਾਤੀਂ ਚੰਨ ’ਤੇ ਉੱਤਰ ਕੇ ਇੰਝ ਇਤਿਹਾਸ ਰਚੇਗਾ ਭਾਰਤ…

ਅੱਜ ਰਾਤੀਂ ਚੰਨ ’ਤੇ ਉੱਤਰ ਕੇ ਇੰਝ ਇਤਿਹਾਸ ਰਚੇਗਾ ਭਾਰਤ…

ਉਡੀਕ ਦੇ ਛਿਣ ਹੁਣ ਖ਼ਤਮ ਹੋ ਗਏ। ਅੱਜ ਸ਼ੁੱਕਰਵਾਰ ਦੀ ਰਾਤ ਨੂੰ ਸਾਡੇ ਸੁਪਨਿਆਂ ਦਾ ਚੰਦਰਯਾਨ–2 ਚੰਨ ਦੀ ਧਰਤੀ ਉੱਤੇ ਹੋਵੇਗਾ। ਉਹ ਯਕੀਨੀ ਤੌਰ ’ਤੇ ਇਤਿਹਾਸਕ ਛਿਣ ਹੋਣਗੇ। ਦੇਸ਼ ਲਈ ਅੱਜ ਦੀ ਚੰਨ–ਰਾਤ ਹੋਵੇਗੀ।

 

 

ਆਓ ਤੁਹਾਨੂੰ ਦੱਸਦੇ ਹਾਂ ਕਿ ਚੰਦਰਯਾਨ–2 ਕਿਵੇਂ ਚੰਨ ਦੀ ਧਰਤੀ ਉੱਤੇ ਉੱਤਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 70 ਵਿਦਿਆਰਥੀਆਂ ਤੇ ਵਿਦਿਆਰਥਣਾਂ ਨਾਲ ਇਸਰੋ ਦੇ ਬੈਂਗਲੁਰੂ ਸਥਿਤ ਕੇਂਦਰ ਵਿੱਚ ਇਸ ਨੂੰ ਲਾਈਵ ਵੇਖਣਗੇ।

 

 

ਅਮਰੀਕੀ ਏਜੰਸੀ ‘ਨਾਸਾ’ ਸਮੇਤ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਇਸ ਮੁਹਿੰਮ ’ਤੇ ਹਨ। ਇਸਰੋ ਨੇ ਕਿਹਾ ਹੈ ਕਿ ਆਰਬਿਟਰ ਤੇ ਲੈਂਡਰ ਪੂਰੀ ਤਰ੍ਹਾਂ ਠੀਕ ਹਨ ਤੇ ਅਸੀਂ ਉਸ ਇਤਿਹਾਸਕ ਛਿਣ ਦੀ ਉਡੀਕ ਕਰ ਰਹੇ ਹਾਂ।

 

 

ਚੰਨ ਦੀ ਸਤ੍ਹਾ ਉੱਤੇ ਉੱਤਰਨ ਤੋਂ ਬਾਅਦ ਵਿਕਰਮ ਦੇ ਅੰਦਰੋਂ ਰੋਵਰ ਪ੍ਰੱਗਿਆਨ 7 ਸਤੰਬਰ ਦੀ ਸਵੇਰ ਨੂੰ 5:30 ਵਜੇ ਤੋਂ 6:30 ਵਜੇ ਦੇ ਦਰਮਿਆਨ ਚੰਨ ਉੱਤੇ ਪਹਿਲਕਦਮੀ ਸ਼ੁਰੂ ਕਰੇਗਾ। ਰੋਵਰ ਇੱਕ ਚੰਨ–ਦਿਵਸ (ਧਰਤੀ ਦੇ 14 ਦਿਨਾਂ ਦੇ ਬਰਾਬਰ) ਤੱਕ ਚੰਨ ਦੀ ਸਤ੍ਹਾ ਉੱਤੇ ਰਹਿ ਕੇ ਵਿਗਿਆਨਕ ਤਜਰਬੇ ਕਰੇਗਾ।

 

 

ਭਾਰਤ ਦੀ ਸਾਫ਼ਟ ਲੈਂਡਿੰਗ ਚੰਨ ਉੱਤੇ ਅੱਜ ਸ਼ੁੱਕਰਵਾਰ ਤੇ ਸਨਿੱਚਰਵਾਰ ਦੀ ਰਾਤ ਨੂੰ 1:30 ਤੋਂ 2:00 ਵਜੇ ਦੇ ਦਰਮਿਆਨ ਹੋਵੇਗੀ; ਜੋ 15 ਮਿੰਟ ਚੱਲਦੀ ਰਹੇਗੀ।

 

 

ਫਿਰ ਸਨਿੱਚਰਵਾਰ ਤੜਕੇ 3:55 ਵਜੇ ਲੈਂਡਰ ਤੋਂ ਰੋਵਰ ਬਾਹਰ ਨਿੱਕਲੇਗਾ ਅਤੇ 5:30 ਵਜੇ ਤੋਂ 6:30 ਵਜੇ ਦੇ ਵਿਚਕਾਰ ਚੰਨ ਦੀ ਧਰਤੀ ਉੱਤੇ ਉੱਤਰ ਜਾਵੇਗਾ।

 

 

ਭਾਰਤ ਹੁਣ ਰੂਸ, ਅਮਰੀਕਾ ਤੇ ਚੀਨ ਤੋਂ ਚੰਨ ਉੱਤੇ ਸਾਫ਼ਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਚੰਦਰਯਾਨ–2 ਵਿੱਚ ਵਰਤੇ ਗਏ ਸਾਰੇ ਉਪਕਰਣ ਵੀ ਭਾਰਤ ’ਚ ਹੀ ਬਣੇ ਹਨ। ਚੰਨ ਦੇ ਜਿਸ ਦੱਖਣੀ ਅਤੇ ਹਨੇਰੇ ਹਿੱਸੇ ਉੱਤੇ ਭਾਰਤ ਦਾ ਚੰਦਰਯਾਨ–2 ਅੱਜ ਉੱਤਰਨ ਜਾ ਰਿਹਾ ਹੈ, ਉਸ ਸਥਾਨ ਉੱਤੇ ਹੋਰ ਕੋਈ ਦੇਸ਼ ਪਹਿਲਾਂ ਨਹੀਂ ਪੁੱਜਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Today Night India will create History by landing on Moon this way