ਅੱਜ ਦੇ ਦੌਰ ’ਚ ਔਰਤਾਂ ਕਿਸੇ ਵੀ ਖੇਤਰ ’ਚ ਮਰਦਾਂ ਤੋਂ ਪਿੱਛੇ ਨਹੀਂ ਹਨ। ਇਨ੍ਹਾਂ ਸਤਰਾਂ ਨੂੰ ਵਿਸ਼ਵ ਮਹਿਲਾ ਦਿਵਸ ਮੌਕੇ ਅੱਜ ਐਤਵਾਰ ਨੂੰ ਟੁੰਡਲਾ ਰੇਲਵੇ ਸਟੇਸ਼ਨ ਤੋਂ 12308 ਜੋਧਪੁਰ–ਹਾਵੜਾ ਐਕਸਪ੍ਰੈੱਸ ਨੂੰ ਪ੍ਰਯਾਗਰਾਜ ਰੇਲਵੇ ਸਟੇਸ਼ਨ ਤੱਕ ਲਿਜਾ ਕੇ ਟੁੰਡਲਾ ਹੈੱਡਕੁਆਰਟਰਜ਼ ਦੀ ਲੋਕੋ ਪਾਇਲਟ, ਗਾਰਡ ਤੇ ਆਰਪੀਐੱਫ਼ ਮਹਿਲਾ ਦਲ ਸਹੀ ਸਿੱਧ ਕਰੇਗਾ। ਉਨ੍ਹਾਂ ਨੂੰ ਪ੍ਰਯਾਗਰਾਜ ਸਟੇਸ਼ਨ ਪੁੱਜਣ ’ਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਟੁੰਡਲਾ ਹੈੱਡਕੁਆਰਟਰਜ਼ ਤੋਂ ਜੋਧਪੁਰ–ਹਾਵੜਾ ਐਕਸਪ੍ਰੈੱਸ ਨੂੰ ਪੰਡਤ ਦੀਨਦਿਆਲ ਉਪਾਧਿਆਇ ਰੇਲਵੇ ਸਟੇਸ਼ਨ ਤੱਕ ਟੁੰਡਲਾ ਹੈੱਡ–ਕੁਆਰਟਰਜ਼ ਦੀ ਗਾਰਡ ਸੰਚਾਲਿਤ ਕਰੇਗੀ। ਇਸ ਤੋਂ ਇਲਾਵਾ ਇਸ ਰੇਲ–ਗੱਡੀ ’ਚ ਡਰਾਇਵਰਾਂ ਦੀ ਟੀਮ, ਚੈਕਿੰਗ ਦਲ ਅਤੇ ਮਹਿਲਾ ਸੁਰੱਖਿਆ ਦਲ ਤਾਇਨਾਤ ਹੋ ਕੇ ਨਵਾਂ ਇਤਿਹਾਸ ਰਚੇਗਾ।
ਟੁੰਡਲਾ ਦੇ ਰੇਲ ਅਧਿਕਾਰੀਆਂ ਦਾ ਕਹਿਣਾ ਹੈ ਹਾਲੇ ਤੱਕ 12308 ਜੋਧਪੁਰ–ਹਾਵੜਾ ਐਕਸਪ੍ਰੈੱਸ, ਜੋ ਲੰਮੀ ਦੂਰੀ ਦੀ ਰੇਲ–ਗੱਡੀ ਹੈ, ਨੂੰ ਟੁੰਡਲਾ ਤੋਂ ਪ੍ਰਯਾਗਰਾਜ ਸਟੇਸ਼ਨ ਤੱਕ ਮਰਦ ਗਾਰਡ ਤੇ ਡਰਾਇਵਰ ਹੀ ਚਲਾਉਂਦੇ ਰਹੇ ਹਨ।
ਵਿਸ਼ਵ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਪਹਿਲ ਦਿੰਦਿਆਂ ਇੰਨੀ ਲੰਮੀ ਦੂਰੀ ਤੱਕ ਔਰਤਾਂ ਵੱਲੋਂ ਰੇਲ–ਗੱਡੀ ਚਲਾਈ ਜਾਵੇਗੀ, ਜੋ ਆਪਣੇ–ਆਪ ਵਿੱਚ ਇੱਕ ਨਵਾਂ ਰਿਕਾਰਡ ਹੋਵੇਗਾ।
ਅੱਜ ਟੁੰਡਲਾ ਤੋਂ ਕਾਨਪੁਰ ਤੱਕ ਇਸ ਰੇਲ–ਗੱਡੀ ਦੀਆਂ ਡਰਾਇਵਰ/ਪਾਇਲਟ ਅਰਚਨਾ ਕੁਮਾਰੀ, ਕਾਨਪੁਰ ਤੋਂ ਪ੍ਰਯਾਗਰਾਜ ਤੱਕ ਜੂਲੀ ਸਚਾਨ, ਪ੍ਰਯਾਗਰਾਜ ਤੋਂ ਪੰਡਿਤ ਦੀਨਦਿਆਲ ਉਪਾਧਿਆਇ ਤੱਕ ਰੇਨੂੰ ਦੇਵੀ ਯਾਦਵ ਹੋਣਗੀਆਂ। ਗਾਰਡਾਂ ਦੀ ਜ਼ਿੰਮੇਵਾਰੀ ਟੁੰਡਲਾ ਤੋਂ ਪ੍ਰਯਾਗਰਾਜ ਤੱਕ ਭਾਨੂੰ ਕਸ਼ੇਤਰੀ, ਪ੍ਰਯਾਗਰਾਜ ਤੋਂ ਦੀਨਦਿਆਲ ਉਪਾਧਿਆਇ ਤੱਕ ਪ੍ਰੱਗਿਆ ਪਾਠਕ ਨਿਭਾਉਣਗੀਆਂ।
ਇਸ ਰੇਲ–ਗੱਡੀ ਵਿੱਚ ਟੁੰਡਲਾ ਤੋਂ ਪ੍ਰਯਾਗਰਾਜ ਤੱਕ ਕ੍ਰਿਸ਼ਨਾ ਸ਼ਰਮਾ ਤੇ ਪੂਨਮ ਸਿੰਘ ਅਤੇ ਪ੍ਰਯਾਗਰਾਜ ਤੋਂ ਦੀਨਦਿਆਲ ਉਪਾਧਿਆਇ ਤੱਕ ਪੁਸ਼ਪਲਤਾ ਜੈਸਵਾਲ ਅਤੇ ਆਸ਼ਾ ਕੁਮਾਰੀ ਟੀਟੀਈ (TTE – ਟ੍ਰੇਨ ਟਿਕਟ ਐਗਜ਼ਾਮੀਨਰ) ਦੀ ਡਿਊਟੀ ਨਿਭਾਉਣਗੇ। ਆਰਪੀਐੱਫ਼ ਸਕੁਐਡ ਵਿੱਚ ਟੁੰਡਲਾ ਤੋਂ ਦੀਨਦਿਆਲ ਉਪਾਧਿਆਇ ਤੱਕ ਨੇਹਾ ਪਾਲ, ਪੁਸ਼ਪਾ ਦੇਵੀ, ਅਰਚਨਾ ਪਟੇਲ ਤੇ ਲਕਸ਼ਮੀ ਬਿੰਦ ਮੌਜੂਦ ਰਹਿਣਗੀਆਂ।
ਮੁੱਖ ਲੋਕ ਸੰਪਰਕ ਅਧਿਕਾਰੀ ਅਜੀਤ ਕੁਮਾਰ ਸਿੰਘ ਨੇ ਦੱਸਿਆ ਕਿ ਵਿਸ਼ਵ ਮਹਿਲਾ ਦਿਵਸ ਮੌਕੇ ਔਰਤਾਂ ਇਸ ਰੇਲ–ਗੱਡੀ ਨੂੰ ਚਲਾ ਕੇ ਇੱਕ ਨਵਾਂ ਰਿਕਾਰਡ ਕਾਇਮ ਕਰਲਗੀਆਂ।