ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ-ਪੁਤਿਨ ਵਿਚਾਲੇ ਅੱਜ ਹੋਵੇਗਾ S-400 ਮਿਜ਼ਾਈਲ ਸਮਝੌਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਸਰਕਾਰੀ ਘਰ ਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਲਈ ਨਿਜੀ ਪੱਧਰ ਤੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ। ਇਸ ਦੌਰਾਨ ਦੋਨਾਂ ਆਗੂਆਂ ਵਿਚਾਲੇ ਦੁਵੱਲੇ ਸਹਿਯੋਗ ਅਤੇ ਰਣਨੀਤੀਕ ਮੁੰਦਿਆਂ ਸਮੇਤ ਹੋਰਨਾਂ ਸਰਗਰਮ ਮੁੱਦਿਆਂ ਤੇ ਚਰਚਾ ਹੋਈ। ਰੂਸ ਦੇ ਰਾਸ਼ਟਰਪਤੀ ਦੀ ਦੋ ਦਿਨੀ ਭਾਰਤ ਯਾਤਰਾ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਸ਼ੁੱਕਰਵਾਰ ਨੂੰ 19ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਦੌਰਾਨ ਮੋਦੀ ਅਤੇ ਪੁਤਿਨ ਕਈ ਅਹਿਮ ਮੁੱਦਿਆਂ ਤੇ ਚਰਚਾ ਕਰਨਗੇ।

 

ਭਾਰਤ ਰੂਸ ਕੋਲੋਂ ਐੱਸ-400 ਡਿਫੈਂਸ ਮਿਜ਼ਾਈਲ ਸਿਸਟਮ ਡੀਲ ’ਤੇ ਸਹਿਮਤੀ ਲਈ ਤਿਆਰ ਹਨ। 5 ਬਿਲੀਅਨ ਡਾਲਰ ਦੀ ਇਸ ਮੈਗਾ ਡਿਫੈਂਸ ਡੀਲ ’ਤੇ ਅਮਰੀਕਾ ‘ਕਾਊਂਟਰਿੰਗ ਅਮਰੀਕਨ ਐਡਵਰਸਰੀਜ਼ ਸੈਂਕਸ਼ਨ’ (ਕਾਟਸਾ) ਪਾਬੰਦੀਆਂ ਲਾ ਸਕਦਾ ਹੈ। ਪਿਛਲੇ ਮਹੀਨੇ ਅਮਰੀਕਾ ਨੇ ਚੀਨ ’ਤੇ ਇਹੀ ਪਾਬੰਦੀਆਂ ਲਾਈਆਂ ਸਨ।  ਉਸ ਵੇਲੇ ਚੀਨ ਨੇ ਰੂਸ ਕੋਲੋਂ ਲੜਾਕੂ ਹਵਾਈ ਜਹਾਜ਼ ਅਤੇ ਮਿਜ਼ਾਈਲ ਡਿਫੈਂਸ ਸਿਸਟਮ ਖਰੀਦਿਆ ਸੀ।

 

ਦੱਸਣਯੋਗ ਹੈ ਕਿ ਕਾਟਸਾ ਪਾਬੰਦੀਆਂ ਦੀ ਵਰਤੋਂ ਅਮਰੀਕਾ ਨੇ ਉਨ੍ਹਾਂ ਦੇਸ਼ਾਂ ’ਤੇ ਦਬਾਅ ਪਾਉਣ ਲਈ ਕੀਤੀ ਹੈ, ਜੋ ਰੂਸ ਨਾਲ ਅਹਿਮ ਰੱਖਿਆ ਸੌਦੇ ਕਰਦੇ ਹਨ। ਇਥੇ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਭਾਰਤ ਨੇ ਆਪਣੀਆਂ ਰੱਖਿਆ ਲੋੜਾਂ ਕਾਰਨ ਅਮਰੀਕੀ ਪਾਬੰਦੀਆਂ ਦੇ ਡਰ ਨੂੰ ਲਾਂਭੇ ਕਰਦੇ ਹੋਏ ਰੂਸ ਨਾਲ ਉਕਤ ਸਮਝੌਤਾ ਕਰਨ ਦਾ ਫੈਸਲਾ ਕੀਤਾ ਹੈ।

 

ਭਾਰਤ ਨੂੰ ਉਮੀਦ ਹੈ ਕਿ ਉਸ ਦੀਆਂ ਰੱਖਿਆ ਲੋੜਾਂ ਨੂੰ ਸਮਝਦੇ ਹੋਏ S-400 ਡੀਲ ’ਤੇ ਅਮਰੀਕਾ ਕਾਟਸਾ ਪਾਬੰਦੀ ਨਹੀਂ ਲਾਏਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਗਸਤ ਵਿਚ ਰੂਸ ਦੇ ਇਸ ਆਧੁਨਿਕ ਡਿਫੈਂਸ ਮਿਜ਼ਾਈਲ ਸਿਸਟਮ ਨੂੰ ਧਿਆਨ ਵਿਚ ਰੱਖਦੇ ਹੋਏ ਕਾਟਸਾ ਕਾਨੂੰਨ ਦੀ ਪ੍ਰਵਾਨਗੀ ਦਿੱਤੀ ਸੀ। ਅਮਰੀਕਾ ਨੇ ਰੂਸ ਨੂੰ ਕੌਮਾਂਤਰੀ ਪੱਧਰ ’ਤੇ ਅਮਰੀਕੀ ਹਿੱਤਾਂ ਵਿਰੁੱਧ ਕੰਮ ਕਰਨ ਤੋਂ ਰੋਕਣ ਲਈ ਇਹ ਕਾਨੂੰਨ ਤਿਆਰ ਕੀਤਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Today the S-400 missile deal between Modi-Putin