ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਅੱਜ ਪੇਸ਼ ਕਰੇਗੀ ਦੇਸ਼ ਦਾ ਅੰਤ੍ਰਿਮ ਬਜਟ

ਸ਼ੁੱਕਰਵਾਰ ਨੂੰ ਮੋਦੀ ਸਰਕਾਰ (Modi Government) ਦੇ ਮੌਜੂਦਾ ਕਾਰਜਕਾਲ ਦਾ ਅੰਤ੍ਰਿਮ ਬਜਟ (Budget 2019) ਸਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਸਰਕਾਰ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਇਹ ਵਿੱਤੀ ਸਾਲ 2019-20 ਦਾ ਪੂਰਾ ਬਜਟ ਨਹੀਂ ਹੋਵੇਗਾ। ਇਸ ਦੇ ਬਾਵਜੂਦ ਚੁਣਾਵੀ ਸਾਲ ਹੋਣ ਕਾਰਨ ਵੱਖੋ ਵੱਖਰੇ ਲੋਕਾਂ ਦੇ ਵਰਗ ਸੌਗਾਤਾਂ ਦੀਆਂ ਉਮੀਦਾਂ ਕਰ ਰਹੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਇਸ ਸਰਕਾਰ ਦਾ ਆਖ਼ਰੀ ਬਜਟ ਹੋਵੇਗਾ। ਜ਼ਿਕਰਯੋਗ ਹੈ ਕਿ ਅਰੁਣ ਜੇਤਲੀ ਇਲਾਜ ਲਈ ਅਮਰੀਕਾ 'ਚ ਹਨ। ਉਨ੍ਹਾਂ ਦੀ ਥਾਂ ਪਿਊਸ਼ ਗੋਇਲ ਵਿੱਤ ਮੰਤਰਾਲੇ ਦਾ ਵਾਧੂ ਕਾਰਜਭਾਰ ਸੰਭਾਲ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਪਿਛਲੇ ਹਫ਼ਤੇ ਦਿੱਤੀ ਗਈ ਸੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਗੈਰਹਾਜ਼ਰੀ ਚ ਵਿੱਤ ਮੰਤਰਾਲਾ ਦਾ ਕੰਮਕਾਜ ਸੰਭਾਲ ਰਹੇ ਪਿਊਸ਼ ਗੋਇਲ ਅੱਜ ਇਹ ਅੰਤ੍ਰਿਮ ਬਜਟ ਪੇਸ਼ ਕਰਨਗੇ। ਕਿਹਾ ਜਾ ਰਿਹਾ ਹੈ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਕਈ ਖਿੱਚਵੇਂ ਵੱਡੇ ਐਲਾਨ ਕਰ ਸਕਦੀ ਹੈ।

 

ਦੱਸਣਯੋਗ ਹੈ ਕਿ ਕਿਸਾਨ ਦੇਸ਼ ਦੀ ਆਬਾਦੀ ਚ 60 ਫੀਸਦ ਦੀ ਹਿੱਸੇਦਾਰੀ ਰੱਖਦੇ ਹਨ ਤੇ ਉਸ ਤੋਂ ਬਾਅਦ ਮੱਧ ਵਰਗ ਦੇ ਲੋਕਾਂ ਦਾ ਸਭ ਤੋਂ ਵੱਡਾ ਵਰਗ ਹੈ। ਜਿਸ ਨੂੰ ਦੇਖਦਿਆਂ ਸਰਕਾਰ ਬਹੁਤ ਸੋਚ ਸਮਝ ਕੇ ਬਜਟ ਪੇਸ਼ ਕਰੇਗੀ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Today will be presented the interim budget in the country