ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ `ਚ ਮਹਿਲਾ ਜੱਜਾਂ ਦੇ ਬੈਂਚ ਦੀ ਇਤਿਹਾਸਕ ਸੁਣਵਾਈ ਅੱਜ

ਸੁਪਰੀਮ ਕੋਰਟ ਚ 5 ਸਤੰਬਰ ਨੂੰ ਮਤਲਬ ਅੱਜ 5 ਸਤੰਬਰ ਨੂੰ ਇਕ ਵਾਰ ਫਿਰ ਇਤਿਹਾਸ ਦੁਹਰਾਇਆ ਜਾਵੇਗਾ। ਜਦੋਂ ਸਾਰੀਆਂ ਮਹਿਲਾ ਜੱਜਾਂ, ਜਿਨ੍ਹਾਂ `ਚ ਜਸਟਿਸ ਆਰ. ਬਾਨੂਮਤੀ ਅਤੇ ਜਸਟਿਸ ਇੰਦਰਾ ਬੈਨਰਜ਼ੀ ਸ਼ਾਮਿਲ ਹਨ, ਸੁਪਰੀਮ ਕੋਰਟ `ਚ ਕੇਸ ਦੀ ਸੁਣਵਾਈ ਕਰਨਗੀਆਂ। ਇਸ ਤੋਂ ਪਹਿਲਾਂ 2013 `ਚ ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਸਿਰਫ ਔਰਤ ਜੱਜਾਂ ਨੇ ਹੀ ਕਿਸੇ ਕੇਸ ਦੀ ਸੁਣਵਾਈ ਕੀਤੀ ਸੀ, ਜਿਸ `ਚ ਜੱਜ ਗਿਆਨ ਸੁਧਾ ਅਤੇ ਰੰਜਨਾ ਪ੍ਰਕਾਸ਼ ਦੇਸਾਈ ਸ਼ਾਮਿਲ ਸਨ।

 

ਬੈਨਰਜੀ ਵਲੋਂ ਅਗਸਤ ਮਹੀਨੇ `ਚ ਜਸਟਿਸ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸੁਪਰੀਮ ਕੋਰਟ `ਚ ਸਿਰਫ ਮਹਿਲਾ ਜੱਜ ਹੀ ਕਿਸੇ ਕੇਸ ਦੀ ਸੁਣਵਾਈ ਕਰਨਗੀਆਂ। ਬੈਨਰਜੀ ਆਜ਼ਾਦੀ ਤੋਂ ਬਾਅਦ ਅਜਿਹੀ 8ਵੀਂ ਜੱਜ ਹੈ। ਜਿਸ ਨੇ ਸੁਪਰੀਮ ਕੋਰਟ ਦੇ ਜਾਜ ਵਜੋਂ ਸਹੁੰ ਚੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Today women historic judges on the Supreme Court bench hearing