ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ `ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ `ਚ ਵਾਧਾ ਹੋਇਆ। ਦਿੱਲੀ `ਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ 0.15 ਪੈਸੇ ਪ੍ਰਤੀ ਲੀਟਰ ਵਧ ਗਈ। ਇਸੇ ਤਰ੍ਹਾਂ ਡੀਜ਼ਲ `ਚ ਵੀ 0.6 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ।
Petrol at Rs 82.06/litre (increase by Rs 0.15/litre) and diesel at Rs 73.78/litre (increase by Rs 0.6/litre) in Delhi. Petrol at Rs 89.44/litre (increase by Rs 0.15/litre) and diesel at Rs 78.33/litre (increase by Rs 0.7/litre) in Mumbai. pic.twitter.com/Z9Yk0KnJOp
— ANI (@ANI) September 17, 2018
ਦਿੱਲੀ `ਚ ਪੈਟਰੋਲ ਦੀ ਤਾਜ਼ਾ ਕੀਮਤ 82.06 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦਿੱਲੀ `ਚ ਡੀਜ਼ਲ ਦੀ ਨਵੀਂ ਕੀਮਤ 73.78 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਦੇ ਵਾਧੇ ਦਾ ਅਸਰ ਮੁੰਬਈ ਦੀਆਂ ਕੀਮਤਾਂ `ਤੇ ਵੀ ਪਿਆ।
ਮੁੰਬਈ `ਚ ਪੈਟਰੋਲ 0.15 ਪੈਸੇ ਪ੍ਰਤੀ ਲੀਟਰ ਵਧਕੇ 89.44 ਰੁਪਏ ਪ੍ਰਤੀ ਲੀਟਰ ਹੋ ਗਿਆ। ਇਸ ਤੋਂ ਇਲਾਵਾ ਮੁੰਬਈ `ਚ ਡੀਜਲ ਦੀਆਂ ਨਵੀਆਂ ਕੀਮਤਾਂ 0.7 ਪੈਸੇ ਪ੍ਰਤੀ ਲੀਟਰ ਵਧਕੇ 78.33 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ।
ਜਿ਼ਕਰਯੋਗ ਹੈ ਕਿ ਇਸ ਸਾਲ ਪੈਟਰੋਲ ਦੀਆਂ ਕੀਮਤਾਂ `ਚ 12 ਰੁਪਏ ਤੋਂ ਜਿ਼ਆਦਾ ਅਤੇ ਡੀਜ਼ਲ ਦੀਆਂ ਕੀਮਤਾਂ `ਚ ਤਕਰੀਬਨ 14 ਰੁਪਏ ਵਾਧਾ ਹੋ ਚੁੱਕਿਆ ਹੈ। ਐਤਵਾਰ ਨੂੰ ਵੀ ਦਿੱਲੀ `ਚ ਪੈਟਰੋਲ ਦੀਆਂ ਕੀਮਤਾਂ `ਚ ਵਾਧਾ ਹੋਇਆ ਸੀ। ਐਤਵਾਰ ਨੂੰ ਦਿੱਲੀ `ਚ ਪੈਟਰੋਲ 28 ਪੈਸੇ ਮਹਿੰਗਾ ਹੋ ਕੇ 81.91 ਰੁਪਏ ਪ੍ਰਤੀ ਲੀਟਰ ਵਿਕਿਆ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਦਿੱਲੀ `ਚ ਪੈਟਰੋਲ ਦੀ ਕੀਮਤ 35 ਪੈਸੇ ਵਧੀ ਸੀ, ਜਦੋਂਕਿ ਡੀਜ਼ਲ ਦੀਆਂ ਕੀਮਤਾਂ `ਚ 24 ਪੈਸੇ ਦਾ ਵਾਧਾ ਹੋਇਆ ਸੀ।