ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਮ, ਬਿਹਾਰ ’ਚ ਹੜ੍ਹ ਨਾਲ ਹਾਲਾਤ ਹੋਰ ਖਰਾਬ

ਅਸਮ, ਬਿਹਾਰ ’ਚ ਹੜ੍ਹ ਨਾਲ ਹਾਲਾਤ ਹੋਰ ਖਰਾਬ

ਬਿਹਾਰ ਅਤੇ ਅਸਮ ਵਿਚ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਬਿਹਾਰ ਤੇ ਅਸਮ ਵਿਚ ਕੁਲ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ, ਕੇਰਲ ਵਿਚ ਬੇਹੱਦ ਭਾਰੀ ਮੀਂਹ ਦੀ ਭਵਿੱਖਵਾਣੀ ਦੇ ਬਾਅਦ ਰੇਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸੂਬੇ ਵਿਚ ਬਹੁਤ ਜ਼ਿਆਦਾ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ।

 

ਬਿਹਾਰ ਵਿਚ ਰਾਸ਼ਟਰੀ ਆਫਤ ਪ੍ਰਬੰਧਨ ਬਲ ਦੀਆਂ ਕਰੀਬ 19 ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। ਕੇਂਦਰ ਨੇ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸੂਬੇ ਵਿਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 16 ਜ਼ਿਲ੍ਹਿਆਂ ਵਿਚ 25.71 ਲੱਖ ਲੋਕ ਪ੍ਰਭਾਵਿਤ ਹੋਏ ਹਨ।

 

ਅਧਿਕਾਰੀਆਂ ਅਨੁਸਾਰ, ਨੇਪਾਲ ਵਿਚ ਜ਼ਿਆਦਾ ਮੀਂਹ ਪੈਣ ਤੋਂ ਬਾਅਦ ਨਦੀਆਂ ਵਿਚ ਵੱਡੇ ਪੈਮਾਨੇ ਉਤੇ ਪਾਣੀ ਛੱਡੇ ਜਾਣ ਕਾਰਨ ਬਿਹਾਰ ਵਿਚ ਹੜ੍ਹ ਆਏ ਹਨ। ਇਥੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉਤੇ ਭੇਜਿਆ ਗਿਆ ਹੈ।

 

ਅਸਮ ਦੇ 33 ਜ਼ਿਲ੍ਹਿਆਂ ਵੀ ਹੜ੍ਹ ਦੀ ਚਪੇਟ ਵਿਚ ਹਨ, ਜਿਨ੍ਹਾਂ ਵਿਚ 17 ਲੋਕਾਂ ਦੀ ਮੌਤ ਹੋ ਗਈ ਅਤੇ 45 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Toll reaches 55 as flood situation worsens in Assam Bihar Kerala Under Red Alert