ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਵਰੀ 2020 ਤੋਂ ਦੇਸ਼ ’ਚ ਸਸਤੀਆਂ ਹੋ ਜਾਣਗੀਆਂ ਟੋਲ–ਟੈਕਸ ਦਰਾਂ

ਜਨਵਰੀ 2020 ਤੋਂ ਦੇਸ਼ ’ਚ ਸਸਤੀਆਂ ਹੋ ਜਾਣਗੀਆਂ ਟੋਲ–ਟੈਕਸ ਦਰਾਂ

ਭਾਰਤ ਦੇ ਸਾਰੇ ਟੋਲ ਪਲਾਜ਼ਾ ’ਤੇ ਅਗਲੇ ਸਾਲ ਜਨਵਰੀ ਤੋਂ ਟੋਲ ਦਰਾਂ ਘਟ ਜਾਣਗੀਆਂ। ਇਸ ਲਈ  ਦੇਸ਼ ਦਾਸੜਕ ਤੇ ਆਵਾਜਾਈ ਮੰਤਰਾਲਾ ਟੋਲ ਦੇ ਨਿਯਮਾਂ ਵਿੱਚ ਤਬਦੀਲੀਆਂ ਕਰਨ ਜਾ ਰਿਹਾ ਹੈ। ਮੰਤਰਾਲੇ ਨੇ ਇਸ ਦਾ ਖਰੜਾ ਤਿਆਰ ਕਰ ਲਿਆ ਹੈ। ਇਹ ਤਬਦੀਲੀ ਸਿਰਫ਼ ਐਲੀਵੇਟਡ ਰੋਡ ਤੇ ਫ਼ਲਾਈਓਵਰ ਲਈ ਲਾਗੂ ਹੋਵੇਗੀ। ਆਮ ਸੜਕਾਂ ਦੇ ਟੋਲ–ਟੈਕਸਾਂ ਵਿੱਚ ਕੋਈ ਕਮੀ ਨਹੀਂ ਹੋਵੇਗੀ।

 

 

ਸੜਕ ਤੇ ਟਰਾਂਸਪੋਰਟ ਮੰਤਰਾਲਾ ਟੋਲ ਟੈਕਸ ਦਰਾਂ ਵਿੱਚ ਕਟੌਤੀ ਕਰਨ ਜਾ ਰਿਹਾ ਹੈ। ਇਸ ਲਈ NHAI (ਨੈਸ਼ਨਲ ਹਾਈਵੇਅ ਅਥਾਰਟੀ ਆੱਫ਼ ਇੰਡੀਆ) ਦੇ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਗਈ ਹੈ। NHAI ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੰਤਰਾਲੇ ਨੇ ਖਰੜਾ ਤਿਆਰ ਕਰ ਲਿਆ ਹੈ।

 

 

ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਸਟ੍ਰੱਕਚਰ ਦੀ ਲੰਬਾਈ ਤੋਂ 10 ਗੁਣਾ ਵੱਧ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ। ਨਵੇਂ ਨਿਯਮ ਮੁਤਾਬਕ ਹੁਣ ਸਟ੍ਰੱਕਚਰ ਦੀ ਲੰਬਾਈ ਦਾ ਸਿਰਫ਼ ਪੰਜ–ਗੁਣਾ ਟੈਕਸ ਵਸੂਲਿਆ ਜਾਵੇਗਾ।

 

 

ਉਦਾਹਰਣ ਵਜੋਂ ਜ਼ੀਰਕਪੁਰ–ਪੰਚਕੂਲਾ–ਕਾਲਕਾ ਹਾਈਵੇਅ ਉੱਤੇ ਚੰਡੀਮੰਦਰ ਵਿਖੇ ਬਣੇ ਟੋਲ–ਪਲਾਜ਼ਾ ਤੱਕ ਐਲੀਵੇਟਡ ਰੋਡ (ਪੁਲਾਂ ਉੱਤੇ ਬਣੀ) ਦੀ ਲੰਬਾਈ 5 ਕਿਲੋਮੀਟਰ ਬੈਠਦੀ ਹੈ, ਤਾਂ ਆਮ ਵਾਹਨ ਚਾਲਕਾਂ ਤੋਂ ਆਮ ਸੜਕ ਤੋਂ ਇਲਾਵਾ ਉਸ 5 ਕਿਲੋਮੀਟਰ ਦਾ ਟੋਲ ਟੈਕਸ ਐਲੀਵੇਟਡ ਰੋਡ ਦਾ ਲਿਆ ਜਾ ਰਿਹਾ ਹੈ।

 

 

ਪਰ ਨਵੇਂ ਨਿਯਮ ਮੁਤਾਬਕ ਹੁਣ ਸਟ੍ਰੱਕਚਰ ਦੀ ਲੰਬਾਈ ਦੀ ਗਿਣਤੀ ਦਾ ਪੰਜ ਗੁਣਾ ਟੈਕਸ ਵਸੂਲਿਆ ਜਾਵੇਗਾ। ਨਵੇਂ ਨਿਯਮ ਮੁਤਾਬਕ ਇਹ ਵਿਵਸਥਾ ਸਾਰੇ ਦੇਸ਼ ਵਿੱਚ ਲਾਗੂ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Toll Tax rates to be cheaper from January 2020