ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਟੀ ਦੇ ਸੰਸਥਾਨਾਂ ਦੀ ਰੀਸ ਕਰਨ ਦੂਜੇ ਅਦਾਰੇ: ਕੇਂਦਰੀ ਮੰਤਰੀ

ਚੋਟੀ ਦੇ ਸੰਸਥਾਨਾਂ ਦੀ ਰੀਸ ਕਰਨ ਦੂਜੇ ਅਦਾਰੇ: ਕੇਂਦਰੀ ਮੰਤਰੀ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਅੱਜ ਨਵੀਂ ਦਿੱਲੀ ’ਚ ‘ਇੰਸਟੀਟਿਊਟ ਆਵ੍ ਐਮੀਨੈਂਸ ਸਕੀਮ’ (ਆਈਓਈ – IoE) ਤਹਿਤ ਪ੍ਰਵਾਨ ਕੀਤੇ ਕੰਮਾਂ ਦੀ ਪ੍ਰਗਤੀ ਬਾਰੇ ਇੱਕ ਸਮੀਖਿਆ ਬੈਠਕ ਕੀਤੀ। ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੇ ਧੋਤ੍ਰੇ ਨੇ ਇਸ ਬੈਠਕ ਦੀ ਸਹਿ–ਪ੍ਰਧਾਨਗੀ ਕੀਤੀ। ਸ਼੍ਰੀ ਅਮਿਤ ਖਰੇ, ਸਕੱਤਰ ਉਚੇਰੀ ਸਿੱਖਿਆ ਅਤੇ ਸ਼੍ਰੀ ਚੰਦਰ ਸੇਖਰ, ਸੰਯੁਕਤ ਸਕੱਤਰ (ਆਈਓਈ) ਵੀ ਇਸ ਬੈਠਕ ਵਿੱਚ ਮੌਜੂਦ ਸਨ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਬਿਊਰੋ ਮੁਖੀ, ਵਿਭਿੰਨ ਸੰਸਥਾਨਾਂ ਦੇ ਕਈ ਡਾਇਰੈਕਟਰਸ ਅਤੇ ਵਿਭਿੰਨ ਆਈਓਈਜ਼ (IOEs) ਦੇ ਵਾਈਸ ਚਾਂਸਲਰਜ਼ ਵੀ ਵੀਡੀਓ ਕਾਨਫਰ਼ੰਸਿੰਗ ਦੌਰਾਨ ਮੌਜੂਦ ਸਨ।

 

ਇਸ ਬੈਠਕ ਦੌਰਾਨ ਕੇਂਦਰੀ ਮੰਤਰੀ ਨੇ ਆਈਆਈਐੱਸਸੀ ਬੰਗਲੌਰ ਅਤੇ ਉਨ੍ਹਾਂ ਹੋਰ ਆਈਆਈਟੀਜ਼ ਨੂੰ ਮੁਬਾਰਕਾਂ ਦਿੱਤੀਆਂ, ਜਿਹੜੇ ਪਿੱਛੇ ਜਿਹੇ ਜਾਰੀ ‘ਦਿ ਏਸ਼ੀਆ ਰੈਂਕਿੰਗਸ’ (THE Asia rankings) ਵਿੱਚ ਚੋਟੀ ਦੇ 100 ਸੰਸਥਾਨਾਂ ਵਿੱਚ ਆਏ ਹਨ। ਉਨ੍ਹਾਂ ਹੋਰ ਸੰਸਥਾਨਾਂ ਨੂੰ ਇਨ੍ਹਾਂ ਚੋਟੀ ਦੇ ਸੰਸਥਾਨਾਂ ਮੁਤਾਬਕ ਅੱਗੇ ਵਧਣ ਅਤੇ ਆਪਣੀਆਂ ਰੈਂਕਿੰਗਜ਼ ਵਿੱਚ ਸੁਧਾਰ ਲਿਆਉਣ ਲਈ ਹੋਰਨਾਂ ਦੇ ਮੁਕਾਬਲੇ ’ਚ ਆਉਣ ਵਾਸਤੇ ਕਿਹਾ। ਸ਼੍ਰੀ ਨਿਸ਼ੰਕ ਨੇ ਸੰਸਥਾਨਾਂ ਨੂੰ ਸਖ਼ਤ ਮਿਹਨਤ ਕਰਨ ਦੀ ਬੇਨਤੀ ਕੀਤੀ, ਤਾਂ ਜੋ ਪ੍ਰਧਾਨ ਮੰਤਰੀ ਦਾ ਨਵ–ਭਾਰਤ ਦੀ ਉਸਾਰੀ ਦਾ ਸੁਫ਼ਨਾ ਸੱਚ ਹੋ ਸਕੇ।

 

ਮੰਤਰੀ ਨੇ ਕਿਹਾ ਕਿ ਆਈਆਈਟੀ ਦੇ ਡਾਇਰੈਕਟਰਾਂ ਦੀ ਇੱਕ ਟੀਮ ਦਾ ਗਠਨ ਕੀਤਾ ਜਾ ਸਕਦਾ ਹੈ, ਜੋ ਇਹ ਸੁਝਾਅ ਦੇਵੇ ਕਿ ਅਸੀਂ ਸੰਸਥਾਨਾਂ ਦੇ ਅਨੁਭਵ–ਗਿਆਨ ਵਿੱਚ ਕਿਵੇਂ ਸੁਧਾਰ ਕਰ ਸਕਦੇ ਹਾਂ ਅਤੇ ਅਸੀਂ ਕੌਮਾਂਤਰੀ ਰੈਂਕਿੰਗਜ਼ ਵਿੱਚ ਸੁਧਾਰ ਕਿਵੇਂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ‘ਭਾਰਤ ’ਚ ਅਧਿਐਨ ਕਰੋ’ (ਸਟਡੀ ਇਨ ਇੰਡੀਆ) ਯੋਜਨਾ ਦੇ ਬ੍ਰਾਂਡ–ਨਿਰਮਾਣ ਲਈ ਕਾਰਜ–ਯੋਜਨਾ ਉਲੀਕਣੀ ਚਾਹੀਦੀ ਹੈ।

 

ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ 15 ਦਿਨਾਂ ਵਿੱਚ ਆਈਓਈਜ਼ (IOEs) ਅਤੇ ਐੱਚਈਐੱਫ਼ਏ (HEFA) ਦੇ ਕੰਮਾਂ ਦੀ ਨਿਗਰਾਨੀ ਲਈ ਇੱਕ ਪ੍ਰੋਜੈਕਟ ਪ੍ਰਬੰਧ ਇਕਾਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵਿੱਚ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਨਿਸ਼ੰਕ ਨੇ ਭਰੋਸਾ ਦਿਵਾਇਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤੋਂ ਇੱਕ ਪ੍ਰਤੀਬੱਧਤਾ–ਪੱਤਰ ਆਈਓਈਜ਼ (IoEs) ਦੇ ਵਿਭਿੰਨ ਜਨਤਕ ਸੰਸਥਾਨਾਂ ਨੂੰ ਜਾਰੀ ਕੀਤਾ ਜਾਵੇਗਾ ਕਿ ਆਈਓਈ (IoE) ਦੇ ਸਹਿਮਤੀ–ਪੱਤਰ ਅਨੁਸਾਰ ਕੀਤੇ ਖ਼ਰਚਿਆਂ ਲਈ ਫ਼ੰਡ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਇੱਛਾ ਵੀ ਪ੍ਰਗਟਾਈ ਕਿ ਨਿਰਮਾਣ ਗਤੀਵਿਧੀਆਂ ਹੁਣ ਖੁੱਲ੍ਹ ਗਈਆਂ ਹਨ ਅਤੇ ਆਈਓਈਜ਼ (IoEs) ਦੇ ਉਸ ਕੰਮ ’ਚ ਤੇਜ਼ੀ ਲਿਆਂਦੀ ਜਾ ਸਕਦੀ ਹੈ, ਜੋ ਕੋਵਿਡ–19 ਕਾਰਨ ਰੁਕ ਗਿਆ ਹੈ।

 

ਸ਼੍ਰੀ ਨਿਸ਼ੰਕ ਨੇ ਕਿਹਾ ਕਿ ਤਿੰਨ ਸਾਲਾਂ ਦਾ ਇੱਕ ਅਵਲੋਕਨ ਦਸਤਾਵੇਜ਼ ਹਰੇਕ ਸੰਸਥਾਨ ਵੱਲੋਂ ਤਿਆਰ ਕਰ ਕੇ ਸੰਕਲਨ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ ਭੇਜਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਿੰਨ ਸੰਸਥਾਨਾਂ ਵਿੱਚ ਕੀਤੇ ਜਾ ਰਹੇ ਖੋਜ ਅਤੇ ਨਵੀਂਆਂ ਖੋਜਾਂ ਨਾਲ ਸਬੰਧਿਤ ਕੰਮ ਵਿਭਿੰਨ ਸੰਸਥਾਨਾਂ ਤੋਂ ਹਾਸਲ ਕੀਤੇ ਜਾ ਸਕਦੇ ਹਨ ਅਤੇ ਵਿਆਪਕ ਪ੍ਰਚਾਰ ਤੇ ਪਾਸਾਰ ਲਈ ‘ਯੁਕਤੀ’ (YUKTI) ਪੋਰਟਲ ਉੱਤੇ ਅੱਪਲੋਡ ਕੀਤੇ ਜਾਣੇ ਚਾਹੀਦੇ ਹਨ।

 

ਸਹਿਮਤੀ–ਪੱਤਰ ਦਾ ਖਰੜਾ ਤਿਆਰ ਕਰਨ ਨਾਲ ਸਬੰਧਿਤ ਮੁੱਦੇ ਅਤੇ ਨਿਜੀ ਸੰਸਥਾਨਾਂ ਦੇ ਨਿਰੀਖਣਾਂ ਬਾਰੇ ਵੀ ਇਸ ਬੈਠਕ ਵਿੱਚ ਵਿਚਾਰ–ਵਟਾਂਦਰਾ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Top Institutions must be copied by other Institutions says Union Minister