ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੌਪਰ ਕੁੜੀ ਨੂੰ ਇੱਕ ਦਿਨ ਲਈ ਬਣਾਇਆ DCP, ਪਿਤਾ ਨੂੰ ਦਿੱਤਾ ਇਹ ਹੁਕਮ

ਟੌਪਰ ਕੁੜੀ ਨੂੰ ਇੱਕ ਦਿਨ ਲਈ ਬਣਾਇਆ DCP, ਪਿਤਾ ਨੂੰ ਦਿੱਤਾ ਇਹ ਹੁਕਮ

ਆਈਐੱਸਸੀ (ISC) ਨਤੀਜਾ 2019 ’ਚ ਚੌਥੇ ਨੰਬਰ ਉੱਤੇ ਆਈ ਸ਼ਹਿਰ ਦੀ ਟੌਪਰ ਰਿਚਾ ਸਿੰਘ ਨੂੰ ਇੱਕ ਦਿਨ ਲਈ ਕੋਲਕਾਤਾ ਪੁਲਿਸ ਦਾ ਪੁਲਿਸ ਉੱਪ–ਕਮਿਸ਼ਨਰ (DCP – ਡਿਪਟੀ ਕਮਿਸ਼ਨਰ ਪੁਲਿਸ) ਬਣਾਇਆ ਗਿਆ। ਰਿਚਾ ਸਿੰਘ ਨੂੰ ਆਈਐੱਸਸੀ ਨਤੀਜੇ ਵਿੱਚ ਪ੍ਰਾਪਤੀ ਕਾਰਨ ਉਨ੍ਹਾਂ ਨੂੰ ਇੱਕ ਦਿਨ ਲਈ ਡੀਸੀਪੀ ਬਣਾਇਆ ਗਿਆ।

 

 

ਰਿਚਾ ਸਿੰਘ ਜੀਡੀ ਬਿਰਲਾ ਸੈਂਟਰ ਫ਼ਾਰ ਐਜੂਕੇਸ਼ਨ ਦੀ ਵਿਦਿਆਰਥਣ ਹੈ। ਰਿਚਾ ਦੇ 12ਵੀਂ ਜਮਾਤ ਵਿੱਚ 99.25 ਫ਼ੀ ਸਦੀ ਅੰਕ ਆਏ ਹਨ। ਆਈਐੱਸਸੀ ਵਿੱਚ ਕੌਮੀ ਪੱਧਰ ਉੱਤੇ ਚੌਥੇ ਸਥਾਨ ਉੱਤੇ ਆਉਣ ਵਾਲੀ ਰਿਚਾ ਨੂੰ ਜਦੋਂ ਬੁੱਧਵਾਰ 8 ਮਈ ਨੂੰ ਇੱਕ ਦਿਨ ਲਈ ਡੀਸੀਪੀ ਬਣਾਇਆ ਗਿਆ, ਤਾਂ ਉਹ ਬਹੁਤ ਖ਼ੁਸ਼ ਹੋਈ। ਰਿਚਾ ਸਵੇਰੇ ਛੇ ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼ਹਿਰ ਦੇ ਪੁਲਿਸ ਕਮਿਸ਼ਨਰ (ਦੱਖਣ–ਪੂਰਬੀ ਡਿਵੀਜ਼ਨ) ਦੀ ਕੁਰਸੀ ਉੱਤੇ ਬੈਠੀ।

 

 

ਰਿਚਾ ਸਿੰਘ ਗਰੀਆਹਾਟ ਪੁਲਿਸ ਥਾਣੇ ਦੇ ਵਧੀਕ ਇੰਚਾਰਜ ਅਧਿਕਾਰੀ ਰਾਜੇਸ਼ ਸਿੰਘ ਦੀ ਧੀ ਹੈ। ਜਦੋਂ ਰਿਚਾ ਤੋਂ ਪੁੱਛਿਆ ਗਿਆ ਕਿ ਕੀ ਉਸ ਦੇ ਪਿਤਾ ਲਈ ਉਸ ਕੋਲ ਕੋਈ ਹੁਕਮ ਹੈ, ਤਾਂ ਉਸ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਛੇਤੀ ਘਰ ਪਤਰਣ ਦਾ ਹੁਕਮ ਦੇਵੇਗੀ। ਇੱਕ ਤਰ੍ਹਾਂ ਉਹ ਆਪਣੇ ਪਿਤਾ ਦੀ ਵੀ ਬੌਸ ਸੀ।

 

 

ਰਿਚਾ ਸਿੰਘ ਨੇ ਕਿਹਾ ਕਿ ਉਹ ਅੱਗੇ ਇਤਿਹਾਸ ਜਾਂ ਸਮਾਜ–ਸ਼ਾਸਤਰ ਪੜ੍ਹਨਾ ਚਾਹੁੰਦੀ ਹੈ। ਉਹ ਯੂਪੀਐੱਸਸੀ ਦੀ ਪ੍ਰੀਖਿਆ ਵੀ ਦੇਣਾ ਚਾਹੁੰਦੀ ਹੈ। ਰਿਚਾ ਸਿੰਘ ਦੇ ਪਿਤਾ ਨੇ ਕਿਹਾ ਕਿ ਉਹ ਆਪਣੀ ਧੀ ਦੀ ਪ੍ਰਾਪਤੀ ਤੋਂ ਕਾਫ਼ੀ ਖ਼ੁਸ਼ ਹਨ। ਉਹ ਇੱਕ ਦਿਨ ਲਈ ਉਨ੍ਹਾਂ ਦੀ ਬੌਸ ਬਣੀ ਹੈ ਅਤੇ ਅੱਜ ਉਹ ਘਰ ਛੇਤੀ ਪੁੱਜ ਕੇ ਉਸ ਦਾ ਆਰਡਰ ਮੰਨਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Topper girl made DCP for one day gave father this order