ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 5734, ਹੁਣ ਤੱਕ 166 ਮੌਤਾਂ ਹੋਈਆਂ

ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 5,734 ਹੋ ਗਈ ਅਤੇ ਇਸ ਲਾਗ ਤੋਂ ਮਰਨ ਵਾਲਿਆਂ ਦੀ ਗਿਣਤੀ 166 ਤਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ 'ਚ 540 ਨਵੇਂ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਦੇ 5734 ਮਾਮਲਿਆਂ 'ਚੋਂ 5095 ਐਕਟਿਵ ਕੇਸ ਹਨ, ਜਦਕਿ 473 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਕੁੱਲ ਮਾਮਲਿਆਂ ਵਿੱਚੋਂ 71 ਵਿਦੇਸ਼ੀ ਨਾਗਰਿਕ ਹਨ।
 

ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 25 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਮਹਾਰਾਸ਼ਟਰ 'ਚ 16, ਦਿੱਲੀ, ਪੱਛਮੀ ਬੰਗਾਲ, ਹਰਿਆਣਾ ਤੇ ਤਾਮਿਲਨਾਡੂ ਵਿੱਚ 2-2 ਅਤੇ ਆਂਧਰਾ ਪ੍ਰਦੇਸ਼ 'ਚ 1 ਦੀ ਮੌਤ ਹੋਈ ਹੈ। ਮਹਾਰਾਸ਼ਟਰ ਵਿੱਚ ਹੁਣ ਤੱਕ 64 ਲੋਕ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਹੁਣ ਤਕ ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ 13 ਅਤੇ ਦਿੱਲੀ 'ਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

ਤੇਲੰਗਾਨਾ, ਪੰਜਾਬ ਅਤੇ ਤਾਮਿਲਨਾਡੂ 'ਚ ਹੁਣ ਤੱਕ 7-7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੱਛਮੀ ਬੰਗਾਲ 'ਚ ਹੁਣ ਤਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰਨਾਟਕ ਤੇ ਆਂਧਰਾ ਪ੍ਰਦੇਸ਼ 'ਚ 4-4, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿਚ 3-3 ਲੋਕਾਂ ਦੀ ਮੌਤ ਹੋਈ ਹੈ।
 

ਜੰਮੂ-ਕਸ਼ਮੀਰ ਅਤੇ ਕੇਰਲ 'ਚ ਹੁਣ ਤੱਕ 2-2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਉੜੀਸ਼ਾ 'ਚ 1-1 ਵਿਅਕਤੀ ਦੀ ਮੌਤ ਹੋਈ ਹੈ।
 

ਸਿਹਤ ਮੰਤਰਾਲੇ ਮੁਤਾਬਿਕ ਕੋਵਿਡ-19 ਦੇ ਸਭ ਤੋਂ ਵੱਧ 1,018 ਮਾਮਲੇ ਮਹਾਰਾਸ਼ਟਰ 'ਚ ਹਨ। ਤਾਮਿਲਨਾਡੂ 'ਚ 690 ਅਤੇ ਦਿੱਲੀ 'ਚ 576 ਮਾਮਲੇ ਹਨ। ਤੇਲੰਗਾਨਾ 'ਚ ਲਾਗ ਦੇ ਮਾਮਲੇ ਵੱਧ ਕੇ 427 ਹੋ ਗਏ ਹਨ। ਕੇਰਲਾ 'ਚ 336, ਰਾਜਸਥਾਨ 'ਚ 328, ਉੱਤਰ ਪ੍ਰਦੇਸ਼ 'ਚ 343 ਅਤੇ ਆਂਧਰਾ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ 305 ਕੇਸ ਹਨ। ਮੱਧ ਪ੍ਰਦੇਸ਼ 'ਚ ਕੋਵਿਡ-19 ਦੇ ਮਾਮਲੇ ਵੱਧ ਕੇ 229 ਹੋ ਗਏ ਹਨ। ਇਹ ਅੰਕੜਾ ਕਰਨਾਟਕ 'ਚ 175, ਗੁਜਰਾਤ 'ਚ 165, ਹਰਿਆਣਾ 'ਚ 147, ਜੰਮੂ-ਕਸ਼ਮੀਰ 'ਚ 116, ਪੰਜਾਬ 'ਚ 115, ਪੱਛਮੀ ਬੰਗਾਲ 'ਚ 99 ਹਨ।
 

ਉੜੀਸਾ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 42, ਬਿਹਾਰ 'ਚ 38, ਉਤਰਾਖੰਡ 'ਚ 31, ਅਸਾਮ 'ਚ 27, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ 'ਚ 18 ਅਤੇ ਲੱਦਾਖ 'ਚ 14 ਹੈ। ਅੰਡੇਮਾਨ ਤੇ ਨਿਕੋਬਾਰ ਅਤੇ ਛੱਤੀਸਗੜ 'ਚ ਲਾਗ ਦੇ 10 ਕੇਸ ਹਨ। ਗੋਆ 'ਚ  7 ਮਾਮਲੇ ਅਤੇ ਪੁਡੂਚੇਰੀ 'ਚ 5 ਕੇਸ ਹਨ। ਝਾਰਖੰਡ 'ਚ ਕੋਵਿਡ-19 ਦੇ 4, ਮਣੀਪੁਰ 'ਚ 2 ਅਤੇ ਤ੍ਰਿਪੁਰਾ, ਮਿਜੋਰਮ ਅਤੇ ਅਰੁਣਾਚਲ ਪ੍ਰਦੇਸ਼ 'ਚ 1-1 ਮਾਮਲੇ ਸਾਹਮਣੇ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Total Number of COVID19 Positive cases rises fastly in India says health ministry report