ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 73 ਹੋਈ

ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਕੇਰਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਹੋਰ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।
 

ਕੁੱਲ 73 ਮਾਮਲਿਆਂ 'ਚ 56 ਭਾਰਤੀ ਅਤੇ 17 ਵਿਦੇਸ਼ੀ ਹਨ। ਦੱਸ ਦੇਈਏ ਕਿ ਹੁਣ ਤੱਕ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦੇ ਕੁਲ 1,26,502 ਪਾਜੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਸਬੰਧੀ ਹੈਲਪਲਾਈਨ ਜਾਰੀ ਕੀਤੀ ਗਈ ਹੈ। ਇਸ ਵਾਇਰਸ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਤੁਸੀਂ ਨੈਸ਼ਨਲ ਹੈਲਪਲਾਈਨ ਨੰਬਰ 011-2378046 'ਤੇ ਸੰਪਰਕ ਕਰ ਸਕਦੇ ਹੋ।
 

 

ਭਾਰਤ ਸਰਕਾਰ ਦੇ ਅਨੁਸਾਰ 10 ਮਾਰਚ ਦੀ ਸ਼ਾਮ ਤੱਕ ਦੇਸ਼ ਵਿੱਚ ਕੋਰੋਨਾ ਦੇ ਪਾਜੀਟਿਵ ਕੇਸਾਂ ਦੀ ਗਿਣਤੀ 50 ਸੀ, ਪਰ ਬੁੱਧਵਾਰ ਨੂੰ 10 ਨਵੇਂ ਕੇਸਾਂ ਨਾਲ ਇਹ ਗਿਣਤੀ 60 ਹੋ ਗਈ। ਅੱਜ 13 ਨਵੇਂ ਕੇਸਾਂ ਦੇ ਨਾਲ ਇਸ ਦੀ ਗਿਣਤੀ ਹੁਣ 73 ਤੱਕ ਪਹੁੰਚ ਗਈ ਹੈ।
 

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ 'ਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਚਿੰਤਾ ਜ਼ਾਹਰ ਕੀਤੀ ਹੈ। ਸੰਗਠਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਗਲੋਬਲ ਕੋਰੋਨਾ ਵਾਇਰਸ ਸੰਕਟ ਹੁਣ ਇੱਕ ਮਹਾਮਾਰੀ ਹੈ। ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁਲ 1,26,502 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 4637 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਵੀਰਵਾਰ ਨੂੰ ਚੀਨ 'ਚ 11 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।
 

ਚੀਨ 'ਚ ਕੋਰੋਨਾ ਵਾਇਰਸ ਦੇ ਕੁਲ 80,789 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 3169 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ 'ਚ ਅੱਜ 196 ਹੋਰ ਲੋਕਾਂ ਦੀ ਮੌਤ ਨਾਲ ਉੱਥੇ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 827 ਹੋ ਗਈ ਹੈ, ਜਦਕਿ ਇਰਾਨ 'ਚ 354, ਦੱਖਣ ਕੋਰੀਆ 'ਚ 66, ਫਰਾਂਸ 'ਚ 48, ਸਪੇਨ 'ਚ 55 ਅਤੇ ਅਮਰੀਕਾ 'ਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

ਭਾਰਤ ਦੇ ਕਿਹੜੇ ਸੂਬੇ 'ਚ ਕਿੰਨੇ ਮਰੀਜ਼ :
ਕੇਰਲ - 17
ਮਹਾਰਾਸ਼ਟਰ - 11
ਕਰਨਾਟਕ - 4
ਤਾਮਿਲਨਾਡੂ - 1
ਰਾਜਸਥਾਨ - 3 (ਦੋ ਵਿਦੇਸ਼ੀ)
ਤੇਲੰਗਾਨਾ - 1
ਜੰਮੂ ਕਸ਼ਮੀਰ - 1
ਲੱਦਾਖ - 3
ਦਿੱਲੀ - 6
ਹਰਿਆਣਾ - 14 (ਸਾਰੇ ਵਿਦੇਸ਼ੀ)
ਉੱਤਰ ਪ੍ਰਦੇਸ਼ - 11 (ਇੱਕ ਵਿਦੇਸ਼ੀ)
ਪੰਜਾਬ - 1

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Total number of novel Coronavirus cases reached 73 on Thursday in India