ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ-ਕੇਰਲ-ਦਿੱਲੀ 'ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ, ਮਰੀਜ਼ਾਂ ਦੀ ਗਿਣਤੀ 315

ਦੇਸ਼ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਲਗਭਗ 100 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਭਰ 'ਚ ਮਰੀਜ਼ਾਂ ਦੀ ਗਿਣਤੀ 315 ਹੋ ਗਈ ਹੈ। ਸਭ ਤੋਂ ਖਰਾਬ ਹਾਲਤ ਮਹਾਰਾਸ਼ਟਰ 'ਚ ਹੈ, ਜਿੱਥੇ ਹੁਣ ਤਕ 63 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਦੇਸ਼ ਦੇ 22 ਸੂਬੇ ਕੋਰੋਨਾ ਤੋਂ ਪ੍ਰਭਾਵਤ ਹਨ। ਭਾਰਤ 'ਚ ਸਨਿੱਚਰਵਾਰ ਨੂੰ ਕੁਲ 92 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ।
 

ਸਨਿੱਚਰਵਾਰ ਰਾਤ 11 ਵਜੇ ਤਕ ਆਂਧਰਾ ਪ੍ਰਦੇਸ਼ 'ਚ 3, ਛੱਤੀਸਗੜ੍ਹ 'ਚ 1, ਦਿੱਲੀ 'ਚ 26, ਗੁਜਰਾਤ 'ਚ 13, ਹਰਿਆਣਾ 'ਚ 20, ਹਿਮਾਚਲ ਪ੍ਰਦੇਸ਼ 'ਚ 2, ਕਰਨਾਟਕ 'ਚ 18, ਕੇਰਲਾ 'ਚ 40, ਮੱਧ ਪ੍ਰਦੇਸ਼ 'ਚ 4, ਮਹਾਰਾਸ਼ਟਰ 'ਚ 63, ਉੜੀਸਾ 'ਚ 2, ਪੁਡੂਚੇਰੀ 'ਚ 1, ਪੰਜਾਬ 'ਚ 13, ਰਾਜਸਥਾਨ 'ਚ 23, ਤਾਮਿਲਨਾਡੂ 'ਚ 21, ਤੇਲੰਗਾਨਾ 'ਚ 21, ਚੰਡੀਗੜ੍ਹ 'ਚ 5, ਜੰਮੂ-ਕਸ਼ਮੀਰ 'ਚ 4, ਲੱਦਾਖ 'ਚ 13, ਉੱਤਰ ਪ੍ਰਦੇਸ਼ 'ਚ 25, ਉਤਰਾਖੰਡ 'ਚ 4 ਅਤੇ ਪੱਛਮੀ ਬੰਗਾਲ ਵਿੱਚ 3 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 28 ਲੋਕ ਠੀਕ ਹੋ ਚੁੱਕੇ ਹਨ।

ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਦਿੱਲੀ, ਕੇਰਲ, ਹਰਿਆਣਾ, ਪੰਜਾਬ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਤੇਲੰਗਾਨਾ ਵਿੱਚ ਮਰੀਜ਼ਾਂ ਦੀ ਗਿਣਤੀ ਵਧੀ ਹੈ। ਬਾਕੀ ਸੂਬਿਆਂ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹੁਣ ਤੱਕ ਪੰਜ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
 

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ, "ਹੁਣ ਤਕ 14514 ਲੋਕਾਂ ਦੇ ਕੁੱਲ 15,404 ਸੈਂਪਲਾਂ ਦਾ ਸਾਰਸ ਕੋਵੀ 2 ਨੂੰ ਲੈ ਕੇ 20 ਮਾਰਚ ਸ਼ਾਮ 6 ਵਜੇ ਤਕ ਟੈਸਟ ਕੀਤਾ ਜਾ ਚੁੱਕਾ ਹੈ। ਹੁਣ ਤਕ ਸ਼ੱਕੀ ਮਾਮਲਿਆਂ 'ਚ ਕੁਲ 236 ਮਾਮਲਿਆਂ ਦੇ ਪਾਜੀਟਿਵ ਹੋਣ ਦੀ ਪੁਸ਼ਟੀ ਹੋਈ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:total number of positive cases of coronavirus increasing fastly in India