ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਊ ਨੂੰ ਛੂਹਣ ਨਾਲ ਦੂਰ ਹੁੰਦੀ ਹੈ ਨਕਾਰਾਤਮਕਤਾ - ਕਾਂਗਰਸੀ ਮਹਿਲਾ ਆਗੂ ਦਾ ਦਾਅਵਾ

ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ 'ਚ ਰਹਿਣ ਵਾਲੀ ਮਹਾਰਾਸ਼ਟਰ ਸਰਕਾਰ 'ਚ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਯਸ਼ੋਮਤੀ ਠਾਕੁਰ ਨੇ ਇੱਕ ਵਾਰ ਫਿਰ ਅਜੀਬੋ-ਗਰੀਬ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਊ ਨੂੰ ਛੂਹਣ ਨਾਲ ਸਾਰੀ ਨਕਾਰਾਤਮਕਤਾ (ਨੈਗੇਟਿਵੀਟੀ) ਦੂਰ ਹੋ ਜਾਂਦੀ ਹੈ। 
 

ਕੁੱਝ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀਆਂ ਨੇ ਸਿਰਫ ਸਹੁੰ ਚੁੱਕੀ ਹੈ ਅਤੇ ਪੈਸਾ ਕਮਾਉਣਾ ਹਾਲੇ ਸ਼ੁਰੂ ਨਹੀਂ ਕੀਤਾ ਹੈ। ਆਪਣੇ ਇਸ ਬਿਆਨ ਲਈ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
 

 

ਤਿਵਸਾ ਤੋਂ ਵਿਧਾਇਕ ਅਤੇ ਊਧਵ ਠਾਕਰੇ ਸਰਕਾਰ 'ਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਯਸ਼ੋਮਤੀ ਠਾਕੁਰ ਸਨਿੱਚਰਵਾਰ ਨੂੰ ਅਮਰਾਵਤੀ ਵਿੱਚ ਇੱਕ ਸਮਾਗਮ 'ਚ ਬੋਲ ਰਹੇ ਸਨ। ਉਨ੍ਹਾਂ ਰੈਲੀ 'ਚ ਕਿਹਾ, "ਸਾਡਾ ਸੱਭਿਆਚਾਰ ਕਹਿੰਦਾ ਹੈ ਕਿ ਜੇ ਤੁਸੀਂ ਗਾਂ ਨੂੰ ਛੂਹੋਗੇ ਤਾਂ ਸਾਰੀ ਨਕਾਰਾਤਮਕਤਾ ਖਤਮ ਹੋ ਜਾਵੇਗੀ।"
 

ਇਸ ਤੋਂ ਪਹਿਲਾਂ ਵਾਸ਼ਿਮ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ ਸੀ, "ਅਸੀਂ ਹੁਣੇ ਸੱਤਾ ਵਿੱਚ ਆਏ ਹਾਂ, ਸਾਡੀਆਂ ਜੇਬਾਂ ਅਜੇ ਗਰਮ ਨਹੀਂ ਹਨ।" ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਭਾਵੇਂ ਵੋਟਰ ਵਿਰੋਧੀ ਧਿਰ ਤੋਂ ਪੈਸੇ ਲੈ ਲੈਣ, ਪਰ ਵੋਟ ਉਹ ਕਾਂਗਰਸ ਨੂੰ ਹੀ ਪਾਉਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Touching a cow drives away negativity says Maharashtra Minister Yashomati Thakur