ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਆਰਥਿਕ ਵਿਕਾਸ `ਚ ਵੱਡਾ ਯੋਗਦਾਨ ਪਾਵੇਗਾ ਸੈਰ-ਸਪਾਟਾ: ਨਵਜੋਤ ਸਿੱਧੂ

ਪੰਜਾਬ ਦੇ ਆਰਥਿਕ ਵਿਕਾਸ `ਚ ਵੱਡਾ ਯੋਗਦਾਨ ਪਾਵੇਗਾ ਸੈਰ-ਸਪਾਟਾ: ਨਵਜੋਤ ਸਿੱਧੂ

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਆਰਥਿਕ ਵਿਕਾਸ ਨੂੰ ਉਤਾਂਹ ਚੁੱਕਣ ਵਿੱਚ ਸੈਰ-ਸਪਾਟਾ (ਟੂਰਿਜ਼ਮ) ਵੱਡਾ ਯੋਗਦਾਨ ਪਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਇਸ ਵੇਲੇ ਪੂਰਾ ਤਾਣ ਲਾ ਰਹੀ ਹੈ ਕਿ ਇਹ ਖੇਤਰ ਸੂਬੇ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਘੱਟੋ-ਘੱਟ 20 ਫ਼ੀ ਸਦੀ ਯੋਗਦਾਨ ਪਾਵੇ।


ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਸਿੱਧੂ ਨੇ ਇਹ ਪ੍ਰਗਟਾਵਾ ਅੱਜ ਨਵੀਂ ਦਿੱਲੀ `ਚ ‘ਇੰਡੀਆ ਟੂਰਿਜ਼ਮ ਮਾਰਟ-2018` ਦੌਰਾਨ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਸਭਿਆਚਾਰ ਬੇਹੱਦ ਗੁੰਜਾਇਮਾਨ ਹੈ ਅਤੇ ਇੱਥੋਂ ਦੇ ਨਿਵਾਸੀ ਭਾਵ ਪੰਜਾਬੀ ਬੇਹੱਦ ਗਤੀਸ਼ੀਲ ਹਨ ਤੇ ਉਨ੍ਹਾਂ ਦੇ ਦਰ ਮਹਿਮਾਨਾਂ ਲਈ ਸਦਾ ਖੁੱਲ੍ਹੇ ਰਹਿੰਦੇ ਹਨ।


‘ਇੰਡੀਆ ਟੂਰਿਜ਼ਮ ਮਾਰਟ-2018` `ਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸ੍ਰੀ ਨਵਜੋਤ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਇਹ ਪੂਰੀ ਕੋਸਿ਼ਸ਼ ਸੀ ਕਿ ਇਸ ਸਮਾਰੋਹ `ਚ 60 ਦੇਸ਼ਾਂ ਦੇ ਘੱਟੋ-ਘੱਟ 400 ਪ੍ਰਤੀਨਿਧੀ ਇੱਥੇ ਜ਼ਰੁਰ ਪੁੱਜਣ ਕਿਉਂਕਿ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਪੰਜਾਬ ਵਿੱਚ ਸੈਰ-ਸਪਾਟੇ ਦੀਆਂ ਬਹੁਤ ਜਿ਼ਆਦਾ ਸੰਭਾਵਨਾਵਾਂ ਹਨ। ‘ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਇੱਕ ਅਜਿਹਾ ਇੱਕੋ-ਇੱਕ ਅਜਿਹਾ ਧਾਰਮਿਕ ਅਸਥਾਨ ਹੈ, ਜਿੱਥੇ ਰੋਜ਼ਾਨਾ ਪੁੱਜਣ ਵਾਲੇ ਸ਼ਰਧਾਲੂਆਂ ਦੀ ਹੋਰ ਕਿਸੇ ਵੀ ਧਾਰਮਿਕ ਅਸਥਾਨ ਦੇ ਮੁਕਾਬਲੇ ਵੱਧ ਹੈ। ਸ੍ਰੀ ਹਰਿਮੰਦਰ ਸਾਹਿਬ `ਚ ਰੋਜ਼ਾਨਾ 1.25 ਲੱਖ ਤੋਂ ਵੱਧ ਸ਼ਰਧਾਲੂ ਪੁੱਜਦੇ ਹਨ; ਇਹ ਗਿਣਤੀ ਤਾਜ ਮਹੱਲ ਨੂੰ ਰੋਜ਼ਾਨਾ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਤੋਂ ਵੀ ਵੱਧ ਹੈ।`


ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ `ਚ ਸੈਰ-ਸਪਾਟੇ ਨੁੰ ਹੱਲਾਸ਼ੇਰੀ ਦੇਣ ਲਈ ਸੂਬਾ ਸਰਕਾਰ ਨੂੰ ਇੱਕ ਪ੍ਰੇਰਕ ਦੀ ਭੂਮਿਕਾ ਨਿਭਾਉਂਦਿਆਂ ਸਹੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਹੋਵੇਗਾ ਅਤੇ ਭਾਰਤ ਦੇ ਨਾਲ-ਨਾਲ ਵਿਦੇਸ਼ੀ ਸੈਲਾਨੀਆਂ ਨੂੰ ਵੀ ਪੰਜਾਬ ਦੇ ਸੈਰ-ਸਪਾਟੇ ਵਾਲੇ ਥਾਵਾਂ `ਤੇ ਪੁੱਜਣ ਲਈ ਪ੍ਰੇਰਿਤ ਕਰਨਾ ਹੋਵੇਗਾ।


ਸ੍ਰੀ ਸਿੱਧੂ ਨੇ ਕਿਹਾ ਸ੍ਰੀ ਲੰਕਾ, ਬਾਲੀ, ਥਾਈਲੈਂਡ ਜਿਹੇ ਦੇਸ਼ ਤੇ ਸ਼ਹਿਰ ਅਤੇ ਬਹੁਤ ਸਾਰੇ ਭਾਰਤੀ ਸੂਬੇ ਸਿਰਫ਼ ਸੈਰ-ਸਪਾਟਾ ਉਦਯੋਗ ਦੇ ਪ੍ਰਫ਼ੁੱਲਤ ਹੋਣ ਕਾਰਨ ਤਰੱਕੀਆਂ ਦੇ ਨਵੇਂ ਸਿਖ਼ਰ ਛੋਹ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tourism to drive Punjab economy says Sidhu