ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਪ੍ਰਸਿੱਧ ਸੈਰ-ਸਪਾਟਾ ਸਥਾਨ ਮਨਾਲੀ ਅਤੇ ਸ਼ਿਮਲਾ ਸਮੇਤ ਕਈ ਥਾਵਾਂ 'ਤੇ ਬਰਫਬਾਰੀ ਨੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਘੱਟ ਤਾਪਮਾਨ ਦੇ ਕਾਰਨ ਹਿਮਾਚਲ ਦੀਆਂ ਪਹਾੜੀਆਂ ਚ ਭਾਰੀ ਬਰਫਬਾਰੀ ਹੋ ਰਹੀ ਹੈ, ਜੋ ਕਿ ਕੁਦਰਤੀ ਦ੍ਰਿਸ਼ ਨੂੰ ਹੋਰ ਵੀ ਸੁੰਦਰ ਬਣਾ ਰਹੀ ਹੈ। ਬਰਫਬਾਰੀ ਹੋਣ ਨਾਲ ਹੀ ਮੈਦਾਨਾਂ ਤੋਂ ਆਏ ਯਾਤਰੀਆਂ ਨੇ ਬਰਫੀਲੇ ਦ੍ਰਿਸ਼ਾਂ ਦਾ ਅਨੰਦ ਲੈਣ ਲਈ ਮਨਾਲੀ ਅਤੇ ਸ਼ਿਮਲਾ ਦੇ ਰਿਜੋਰਟਾਂ 'ਤੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਬਰਫਬਾਰੀ ਕਾਰਨ ਸੋਲਾਂਗ ਸਕੀ ਢਲਾਨ ਨੇ ਬਰਫ ਦੀ ਚਾਦਰ ਆਪਣੇ ਉਪਰ ਲੈ ਲਈ ਹੈ। ਦੂਜੇ ਪਾਸੇ ਸ਼ਿਮਲਾ ਜ਼ਿਲ੍ਹੇ ਦੇ ਸੈਰ-ਸਪਾਟਾ ਸਥਾਨ ਕੁਫਰੀ ਅਤੇ ਨਰਕੰਦਾ ਚ ਹਲਕੀ ਬਰਫਬਾਰੀ ਹੋਈ, ਜਿਸਦਾ ਸੈਲਾਨੀ ਰੱਜ ਕੇ ਆਨੰਦ ਲੈ ਰਹੇ ਹਨ। ਹੋਰਨਾਂ ਪ੍ਰਸਿੱਧ ਸੈਰ ਸਪਾਟਾ ਸਥਾਨ ਧਰਮਸ਼ਾਲਾ ਅਤੇ ਪਾਲਮਪੁਰ ਵਿੱਚ ਵੀ ਬਰਫਬਾਰੀ ਹੋਈ ਹੈ।
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ, “ਉੱਚੇ ਇਲਾਕੇ ਕਿੰਨੌਰ, ਲਾਹੌਲ ਅਤੇ ਸਪਿਤੀ, ਸ਼ਿਮਲਾ, ਕੁੱਲੂ, ਸਿਰਮੌਰ ਅਤੇ ਚੰਬਾ ਜ਼ਿਲ੍ਹਿਆਂ ਚ ਪਿਛਲੇ ਦੋ ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ।” ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਮੁੱਖ ਸ਼ਹਿਰ ਕੇਲੌਂਗ ਚ ਤਾਪਮਾਨ ਹੇਠਾਂ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਿਨੌਰ ਜ਼ਿਲੇ ਚ ਕਲਪਾ ਦਾ ਤਾਪਮਾਨ 0 ਤੋਂ ਹੇਠਾਂ 4.4 ਡਿਗਰੀ ਸੈਲਸੀਅਸ ਅਤੇ ਧਰਮਸ਼ਾਲਾ ਚ ਹੇਠਲਾ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਲਪਾ ਚ ਪਿਛਲੇ 24 ਘੰਟਿਆਂ ਚ 3 ਸੈਮੀ ਬਰਫਬਾਰੀ ਹੋਈ ਹੈ।
ਚਿੱਟੀ ਚਾਦਰ ਨਾਲ ਢਕੀਆਂ ਪਹਾੜੀਆਂ, ਤਸਵੀਰਾਂ
.