ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਪਾਰੀ ਵਰਗ ਨੇ ਕੇਂਦਰੀ ਮੰਤਰੀ ਨੂੰ ਦੱਸੀਆਂ ਆਪਣੀਆਂ ਸਮੱਸਿਆਵਾਂ

ਵਪਾਰੀ ਵਰਗ ਨੇ ਕੇਂਦਰੀ ਮੰਤਰੀ ਨੂੰ ਦੱਸੀਆਂ ਆਪਣੀਆਂ ਸਮੱਸਿਆਵਾਂ

ਵਣਜ ਤੇ ਉਦਯੋਗ ਮੰਤਰਾਲੇ ਨੇ ਵਿਡੀਓ ਕਾਨਫ਼ਰੰਸਿੰਗ ਰਾਹੀਂ ਦੇਸ਼ ਦੇ ਵੱਖੋ–ਵੱਖਰੇ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਵਿਚਾਰ–ਵਟਾਂਦਰਾ ਕੀਤਾ, ਜਿਸ ਦਾ ਮੰਤਵ ਕੋਵਿਡ–19 ਤੇ ਉਸ ਤੋਂ ਬਾਅਦ ਕੀਤੇ ਗਏ ਲੌਕਡਾਊਨ ਦੇ ਮੱਦੇਨਜ਼ਰ ਜ਼ਮੀਨੀ ਸਥਿਤੀ ਦੇ ਨਾਲ–ਨਾਲ ਉਨ੍ਹਾਂ ਸਾਹਮਣੇ ਮੌਜੂਦ ਸਮੱਸਿਆਵਾਂ ਦਾ ਮੁਲਾਂਕਣ ਕਰਨਾ ਸੀ। ਕੇਂਦਰੀ ਵਣਜ ਤੇ ਉਦਯੋਗ ਤੇ ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ, ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਤੇ ਵਣਜ ਤੇ ਉਦਯੋਗ ਮੰਤਰਾਲੇ ਦੇ ਅਧਿਕਾਰੀ ਇਸ ਮੀਟਿੰਗ ’ਚ ਮੌਜੂਦ ਸਨ।

 

 

ਉਦਯੋਗ ਸੰਗਠਨਾਂ ਨੇ ਲੌਕਡਾਊਨ ਦੇ ਐਲਾਨ ਤੇ ਉਸ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਆਯੋਜਿਤ ਕੀਤੀਆਂ ਅਜਿਹੀਆਂ ਮੀਟਿੰਗਾਂ ਤੋਂ ਬਾਅਦ ਤਾਜ਼ਾ ਹਾਲਾਤ ਦੇ ਨਾਲ–ਨਾਲ ਪਿਛਲੇ ਕੁਝ ਦਿਨਾਂ ਦੌਰਾਨ ਇਸ ਦਿਸ਼ਾ ’ਚ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ। ਇਨ੍ਹਾਂ ਸੰਗਠਨਾਂ ਨੇ ਤਰਲਤਾ (ਲਿਕੁਈਡਿਟੀ) ਦੀ ਕਮੀ, ਅਣਗਿਣਤ ਆਰਡਰ ਰੱਦ ਕੀਤੇ ਜਾਣ, ਕਿਰਤੀਆਂ ਦੀ ਕਮੀ, ਰਾਜਾਂ ਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਕੇਂਦਰ ਸਰਕਾਰ ਦੇ ਹੁਕਮਾਂ ਦੀ ਵੱਖੋ–ਵੱਖਰੀ ਵਿਆਖਿਆ ਕਰਨ, ਵੱਖੋ–ਵੱਖਰੇ ਸਥਾਨਾਂ ਤੇ ਟਰੱਕਾਂ ਦੇ ਫਸੇ ਹੋਣ ਤੇ ਕਲ–ਪੁਰਜ਼ੇ ਹਾਸਲ ਕਰਨ ’ਚ ਹੋ ਰਹੀ ਔਖਿਆਈ ਜਿਹੇ ਮੁੱਦਿਆਂ ਨੂੰ ਚੁੱਕਿਆ।

 

 

ਇਸ ਦੇ ਨਾਲ ਹੀ ਇਨ੍ਹਾਂ ਸੰਗਠਨਾਂ ਨੇ ਦੱਸਿਆ ਕਿ ਪਿਛਲੇ ਇੱਕ ਪੰਦਰਵਾੜ੍ਹੇ ਦੌਰਾਨ ਹਾਲਾਤ ’ਚ ਕਾਫ਼ੀ ਸੁਧਾਰ ਹੋਇਆ ਹੈ। ਇਹ ਸੁਧਾਰ ਇਸ ਹੱਦ ਤੱਕ ਹੋਇਆ ਹੈ ਕਿ ਆਈਟੀ ਉਦਯੋਗ ਜ਼ਮੀਨੀ ਜ਼ਰੂਰਤਾਂ ਦਾ 95% ਤੱਕ ਕਵਰ ਕਰਨ ਦੇ ਸਮਰੱਥ ਹੋ ਗਿਆ ਹੈ। ਇਨ੍ਹਾਂ ਸੰਗਠਨਾਂ ਨੇ ਆਪਣੀਆਂ ਸੀਐੱਸਆਰ ਗਤੀਵਿਧੀਆਂ, ਸਰਬੋਤਮ ਅਭਿਆਸਾਂ ਜਾਂ ਤੌਰ–ਤਰੀਕਿਆਂ ਤੇ ਉਦਯੋਗਾਂ ਤੇ ਵਪਾਰੀਆਂ ਵੱਲੋਂ ਚਲਾਏ ਜਾ ਰਹੇ ਭਾਈਚਾਰੇ ਦੇ ਰਸੋਈ–ਘਰਾਂ ਬਾਰੇ ਵੀ ਜਾਣਕਾਰੀ ਦਿੱਤੀ।

 

 

ਇਸ ਮੌਕੇ ਸ੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਅਰਥ–ਵਿਵਸਥਾ ਤੇ ਉਪਜੀਵਕਾ ਨੂੰ ਨਿਸ਼ਚਤ ਤੌਰ ’ਤੇ ਸੁਰੱਖਿਅਤ ਕਰਨਾ ਹੈ ਪਰ ਦੇਸ਼ ਦੇ ਲੋਕਾਂ ਦਾ ਜੀਵਨ ਬਚਾਉਣਾ ਸਭ ਤੋਂ ਵੱਧ ਅਹਿਮ ਹੈ। ਲੌਕਡਾਊਨ ਉੱਤੇ ਫ਼ੈਸਲਾ ਸਮੁੱਚੇ ਤੌਰ ’ਤੇ ਵਿਸ਼ਲੇਸ਼ਣ ਤੋਂ ਬਾਅਦ ਉਚਿਤ ਸਮੇਂ ’ਤੇ ਲਿਆ ਜਾਵੇਗਾ ਪਰ ਇਸ ਮਿਆਦ ਦੌਰਾਨ ਸਥਿਤੀ ਉੱਤੇ ਜੋ ਕਾਬੂ ਪਾਇਆ ਗਿਆ ਹੈ, ਉਸ ਨੂੰ ਜਲਦਬਾਜ਼ੀ ’ਚ ਕਦਮ ਚੁੱਕ ਕੇ ਗੁਆਇਆ ਨਹੀਂ ਜਾ ਸਕਦਾ।

 

 

ਸ੍ਰੀ ਗੋਇਲ ਨੇ ਲੌਕਡਾਊਨ ਦੀ ਸਮਾਂ–ਸੀਮਾ ਵਧਾਉਣ ਦੀ ਯੋਜਨਾ ਉਲੀਕ ਰਹੇ ਕੁਝ ਰਾਜਾਂ ਵੱਲੋਂ ਉਨ੍ਹਾਂ ਦਾ ਧਿਆਨ ਖਿੱਚਿਆ। ਸ੍ਰੀ ਗੋਇਲ ਨੇ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਹ ਵਾਜਬ ਪ੍ਰੋਟੋਕੋਲ ਤੇ ਪ੍ਰਕਿਰਿਆਵਾਂ ਵਿਕਸਤ ਕਰ ਕੇ ਇਸ ਗੰਭੀਰ ਸਮੱਸਿਆ ਲਈ ਇੱਕ ਵਾਜਬ ਤੇ ਤਰਕਪੂਰਨ ਦ੍ਰਿਸ਼ਟੀਕੋਣ ਅਪਨਾਉਣ, ਜਿਸ ਨਾਲ ਉਨ੍ਹਾਂ ਦੇ ਕਰਮਚਾਰੀਆਂ ਤੇ ਹੋਰ ਹਿਤ–ਧਾਰਕਾਂ ਦੀ ਸਿਹਤ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਕੀਤੇ ਬਿਨਾ ਹੀ ਉਨ੍ਹਾਂ ਦੀ ਉਤਪਾਦਕਤਾ ਤੇ ਮੁਹਾਰਤ ਵਧਾਉਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ,‘ਮੇਰੀ ਰਾਇ ਇਹ ਹੈ ਕਿ ਸਾਨੂੰ ਇੱਛਾ–ਸੂਚੀ ਬਣਾਉਣ ਜਾਂ ਪੇਸ਼ ਕਰਨ ਦੀ ਥਾਂ ਹੋਰ ਵੀ ਜ਼ਿਆਦਾ ਵਿਵਹਾਰਕ ਗੱਲਾਂ ਕਰਨੀਆਂ ਚਾਹੀਦੀਆਂ ਹਨ।’

 

 

ਸ੍ਰੀ ਗੋਇਲ ਨੇ ਕਿਹਾ ਕਿ ਮੰਤਰਾਲਾ ਪਹਿਲਾਂ ਤੋਂ ਹੀ ਲੌਜਿਸਟਿਕਸ ਤੇ ਬਰਾਮਦ–ਦਰਾਮਦ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਤੇ ਇਸ ਦੇ ਨਾਲ ਹੀ ਉਦਯੋਗ ਜਗਤ ਤੇ ਵਪਾਰੀਆਂ ਦੀਆਂ ਹੋਰ ਚਿੰਤਾਵਾਂ ਨੂੰ ਵੀ ਵਿਭਿੰਨ ਮੰਤਰਾਲਿਆਂ ਸਾਹਮਣੇ ਉਠਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਪਿੱਛੇ ਜਿਹੇ ਆਪੋ–ਆਪਣੇ ਰਾਜਾਂ ਵੱਲੋਂ ਰਵਾਨਾ ਹੋ ਗਏ ਕਿਰਤੀ ਜਾਂ ਮਜ਼ਦੂਰ ‘ਕੋਵਿਡ’ ਨਾਲ ਜੁੜੇ ਮਾਮਲਿਆਂ ’ਚ ਕਮੀ ਹੋਣ ਤੋਂ ਬਾਅਦ ਵਾਪਸ ਆ ਜਾਣਗੇ। ਉਦਯੋਗ ਜਗਤ ਲਹੀ ਰਾਹਤ ਪੈਕੇਜ ਦਾ ਛੇਤੀ ਐਲਾਨ ਕਰਨ ਬਾਰੇ ਕੁਝ ਭਾਗੀਦਾਰਾਂ ਦੀ ਮੰਗ ’ਤੇ ਮੰਤਰੀ ਨੇ ਕਿਹਾ ਕਿ ਪ੍ਰਾਪਤ ਸੁਝਾਵਾਂ ਨੂੰ ਵਿੱਤ ਮੰਤਰਾਲੇ ਦੇ ਵਿਚਾਰ ਲਈ ਭੇਜਿਆ ਜਾ ਰਿਹਾ ਹੈ, ਜੋ ਸੰਭਾਵੀ ਤੌਰ ’ਤੇ ਕਾਫ਼ੀ ਬਾਰੀਕੀ ਨਾਲ ਗ਼ੌਰ ਕਰਨ ਤੋਂ ਬਾਅਦ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਅਪਣਾਏਗਾ।

 

 

ਸ੍ਰੀ ਗੋਇਲ ਨੇ ਇਨ੍ਹਾਂ ਸੰਗਠਨਾਂ ਦੇ ਮੈਂਬਰਾਂ ਦੀ ਮਨੁੱਖੀ ਸਹਾਇਤਾ ਸਬੰਧੀ ਗਤੀਵਿਧੀਆਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਨ੍ਹਾਂ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਮੈਂਬਰਾਂ ਤੇ ਹੋਰ ਲੋਕਾਂ ਨੂੰ ‘ਆਰੋਗਯ ਸੇਤੂ’ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਨ, ਜਿਸ ਨੂੰ ਉਨ੍ਹਾਂ ਨੇ ਕੋਵਿਡ–19 ਨਾਲ ਲੜਨ ਲਈ ਇੱਕ ਪ੍ਰਭਾਵਸ਼ਾਲੀ ਤਕਨੀਕੀ ਟੂਲ ਜਾਂ ਸਾਧਨ ਦੱਸਿਆ।

 

 

ਇਸ ਵਿਚਾਰ–ਵਟਾਂਦਰੇ ’ਚ ਸੀਆਈਆਈ, ਫਿੱਕੀ, ਐਸੋਚੈਮ,ਆਈਸੀਸੀ, ਲਘੂ ਉਦਯੋਗ ਭਾਰਤੀ, ਐੰਫ਼ਆਈਐੱਸਐੱਮਈ (ਫ਼ਿਸਮੇ), ਨਾਸਕੌਮ, ਪੀਐੱਚਡੀ ਚੈਂਬਰ ਆਵ੍ ਕਾਮਰਸ ਐਂਡ ਇੰਡਸਟ੍ਰੀ, ਐੱਸਆਈਏਐੱਮ, ਏਸੀਐੱਮਏ, ਆਈਐੱਮਟੀਐੱਮਏ, ਆਈਈਈਐੱਮਏ, ਸੀਏਆਈਟੀ ਤੇ ਫ਼ੇਮ ਦੇ ਅਹੁਦੇਦਾਰਾਂ ਨੇ ਭਾਗ ਲਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Traders told their problems to Union Minister