ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਰਵਾਇਤੀ ਆਗੂ ਹੋਣਗੇ ਲਾਂਭੇ, ਨਵੇਂ ਲੀਡਰ ਆਉਣਗੇ ਸਾਹਮਣੇ

ਕਸ਼ਮੀਰ ’ਚ ਰਵਾਇਤੀ ਆਗੂ ਹੋਣਗੇ ਲਾਂਭੇ, ਨਵੇਂ ਲੀਡਰ ਆਉਣਗੇ ਸਾਹਮਣੇ

ਜੰਮੂ–ਕਸ਼ਮੀਰ ’ਚ ਹੁਣ ਸਿਆਸਤ ਬਿਲਕੁਲ ਨਵੀਂ ਕਿਸਮ ਦੀ ਹੋਵੇਗੀ ਕਿਉਂਕਿ ਧਾਰਾ–370 ਦਾ ਖ਼ਾਤਮਾ ਹੋਣ ਤੋਂ ਬਾਅਦ ਪੁਰਾਣੇ ਸਿਆਸੀ ਮੁੱਦੇ ਤਾਂ ਹੁਣ ਖ਼ਤਮ ਹੋ ਚੁੱਕੇ ਹਨ। ਜੰਮੂ–ਕਸ਼ਮੀਰ ’ਚ ਹੁਣ ਤੱਕ ਦੀ ਰਵਾਇਤੀ ਸਿਆਸਤ ਕਸ਼ਮੀਰ ਨੂੰ ਖ਼ੁਦਮੁਖ਼ਤਿਆਰੀ ਤੇ ਆਜ਼ਾਦੀ ਦਿਵਾਉਣ ਜਿਹੇ ਮੁੱਦਿਆਂ ਉੱਤੇ ਹੀ ਕੇਂਦ੍ਰਿਤ ਰਹੀ ਹੈ ਪਰ ਹੁਣ ਬਦਲੇ ਹਾਲਾਤ ਤੋਂ ਬਾਅਦ ਸਭ ਕੁਝ ਬਦਲ ਜਾਵੇਗਾ।

 

 

ਪੁਰਾਣੀ ਸਿਆਸੀ ਲੀਡਰਸ਼ਿਪ ਨੂੰ ਸ਼ਾਇਦ ਹੁਣ ਲਾਂਭੇ ਹੋਣਾ ਪਵੇ ਤੇ ਉਸ ਦੀ ਥਾਂ ਨਵੀਂ ਪੀੜ੍ਹੀ ਦੇ ਆਗੂ ਸਾਹਮਣੇ ਆਉਣ। ਭਾਰਤ ਸਰਕਰ ਦੇ ਕੂਟਨੀਤਕ ਵੀ ਇਸ ਕੋਸ਼ਿਸ਼ ਵਿੱਚ ਹਨ ਕਿ ਨਵੇਂ ਸਿਆਸੀ ਆਗੂ ਪੁਰਾਣੇ ਮੁੱਦੇ ਪਿਛਾਂਹ ਛੱਡ ਕੇ ਜੰਮੂ–ਕਸ਼ਮੀਰ ਨੂੰ ਮੁੜ ਸੂਬੇ ਦਾ ਦਰਜਾ ਦਿਵਾਉਣ ਤੇ ਕਸ਼ਮੀਰੀ ਪਛਾਣ ਕਾਇਮ ਰੱਖਣ ਜਿਹੇ ਨਵੇਂ ਮੁੱਦੇ ਲਿਆਉਣ।

 

 

ਸਰਕਾਰ ਦਾ ਮੰਨਣਾ ਹੈ ਕਿ ਵਿਕਾਸ ਤੇ ਹੋਰ ਪ੍ਰਸ਼ਾਸਨਿਕ ਅਤੇ ਸਮਾਜਕ ਕੰਮਾਂ ਨਾਲ ਨਵਾਂ ਸਿਆਸੀ ਮਾਹੌਲ ਬਣਨ ਨਾਲ ਹਾਲਾਤ ਤੇਜ਼ੀ ਨਾਲ ਸੁਖਾਵੇਂ ਹੋਣਗੇ। ਸਰਕਾਰ ਦੇ ਉੱਚ–ਪੱਧਰੀ ਸੂਤਰਾਂ ਮੁਤਾਬਕ ਨੈਸ਼ਨਲ ਕਾਨਫ਼ਰੰਸ (NC) ਅਤੇ ਪੀਪਲ’ਜ਼ ਡੈਮੋਕ੍ਰੈਟਿਕ ਪਾਰਟੀ (PDP) ਜਿਹੇ ਜੰਮੂ–ਕਸ਼ਮੀਰ ਦੀਆਂ ਪੁਰਾਣੀਆਂ ਸਿਆਸੀ ਪਾਰਟੀਆਂ ਹਾਲ ਦੀ ਘੜੀ ਕੋਈ ਵੀ ਨਵਾਂ ਮੁੱਦਾ ਨਹੀਂ ਹੈ।

 

 

ਜੰਮੂ–ਕਸ਼ਮੀਰ ਵਿੱਚ ਧਾਰਾ–370 ਖ਼ਤਮ ਹੋਣ ਤੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਸੰਵਿਧਾਨਕ ਫ਼ੈਸਲੇ ਨੇ ਖ਼ੁਦਮੁਖ਼ਤਿਆਰੀ ਤੇ ਆਜ਼ਾਦੀ ਜਿਹੇ ਮੁੱਦੇ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ ਹੈ।

 

 

ਕੇਂਦਰ ਸਰਕਾਰ ਹੁਣ ਚਾਹੁੰਦੀ ਹੈ ਕਿ ਜੰਮੂ–ਕਸ਼ਮੀਰ ’ਚ ਪੰਚਾਇਤ ਤੇ ਪ੍ਰਸ਼ਾਸਨ ਨਾਲ ਨਵੀਂ ਸਿਆਸੀ ਲੀਡਰਸ਼ਿਪ ਨਵੇਂ ਮੁੱਦੇ ਲੈ ਕੇ ਸਾਹਮਣੇ ਆਵੇ। ‘ਅਮਰ ਉਜਾਲਾ’ ਵੱਲੋਂ ਪ੍ਰਕਾਸ਼ਿਤ ਗੁੰਜਨ ਕੁਮਾਰ ਦੀ ਰਿਪੋਰਟ ਮੁਤਾਬਕ ਕੂਟਨੀਤਕਾਂ ਕੋਲ ਮੌਜੂਦ ਖ਼ੁਫ਼ੀਆ ਵਿਸ਼ਲੇਸ਼ਣ ਮੁਤਾਬਕ ਕਸ਼ਮੀਰ ਦੇ ਮੂਲ ਨਿਵਾਸੀ ਹੁਣ ਪਾਕਿਸਤਾਨ ਤੋਂ ਕਿਸੇ ਮਦਦ ਦੀ ਆਸ ਨਹੀਂ ਰੱਖ ਰਹੇ।

 

 

ਵਿਸ਼ਵ ਪੱਧਰ ਉੱਤੇ ਪਾਕਿਸਤਾਨ ਦੇ ਸਿਆਸੀ ਤੇ ਆਰਥਿਕ ਹਾਲਾਤ ਦੇ ਮੱਦੇਨਜ਼ਰ ਜ਼ਿਆਦਾਤਰ ਕਸ਼ਮੀਰ ਆਪਣੀ ਲੜਾਈ ਖ਼ੁਦ ਲੜਨ ਦੇ ਹੱਕ ਵਿੱਚ ਹਨ। ਇਨ੍ਹਾਂ ਹਾਲਾਤ ਵਿੱਚ ਪਾਕਿਸਤਾਨੀ ਸ਼ਹਿ ੳੱਤੇ ਕੰਮ ਕਰਨ ਵਾਲੇ ਕਸ਼ਮੀਰੀ ਵੱਖਵਾਦੀਆਂ ਦੀ ਦੁਕਾਨਦਾਰੀ ਵੀ ਬੰਦ ਹੁੰਦੀ ਦਿਸ ਰਹੀ ਹੈ।

 

 

ਹੁਣ ਪਾਕਿਸਤਾਨ ਕੋਲ ਵੀ ਕਸ਼ਮੀਰ ਵਾਦੀ ਵਿੱਚ ਅੱਤਵਾਦ ਤੋ਼ ਬਿਨਾ ਹੋਰ ਕੋਈ ਸਿਆਸੀ ਹਥਿਆਰ ਨਹੀਂ ਬਚਿਆ ਹੈ। ਕਸ਼ਮੀਰ ਵਾਦੀ ਵਿੱਚ ਹੁਣ ਸਿਰਫ਼ 250 ਦੇ ਲਗਭਗ ਪਾਕਿਸਤਾਨੀ ਅੱਤਵਾਦੀ ਬਾਕੀ ਰਹਿ ਗਏ ਹਨ। ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਹੀ ਗੋਲੀਬੰਦੀ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ। ਪਰ ਕੌਮਾਂਤਰੀ ਸਰਹੱਦ ਉੱਤੇ ਤਾਇਨਾਤ ਭਾਰਤੀ ਸੁਰੱਖਿਆ ਬਲਾਂ ਨੇ ਚੌਕਸੀ ਬਹੁਤ ਜ਼ਿਆਦਾ ਵਧਾਈ ਹੋਈ ਹੈ; ਜਿਸ ਕਾਰਨ ਘੁਸਪੈਠ ਹੁਣ ਨਹੀਂ ਹੋ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Traditional leaders will be out in Kashmir New leaders will emerge