ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ’ਚ ਸਿਹਤ ਮੰਤਰੀ ਦੇ ਸਵਾਗਤ ’ਚ ਲੱਗੇ ਜਾਮ ਕਾਰਨ ਨੌਜਵਾਨ ਦੀ ਮੌਤ

ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਦੇ ਸਵਾਗਤ ਕਾਰਨ ਲੱਗੇ ਜਾਮ ਚ ਫਸਣ ਤੋਂ ਬਾਅਦ ਇੱਕ ਕਬਾਇਲੀ ਬੀਮਾਰ ਨੌਜਵਾਨ ਦੀ ਮੌਤ ਹੋ ਗਈ। 30 ਸਾਲਾ ਤਪਸ ਸਾਰਾਈਕੇਲਾ ਖਰਸਵਾਨ ਜ਼ਿਲ੍ਹੇ ਦਾ ਵਸਨੀਕ ਸੀ। ਇਹ ਘਟਨਾ ਐਤਵਾਰ ਦੁਪਹਿਰ ਮਾਨਗੋ ਚੌਕ ਵਿਖੇ ਵਾਪਰੀ।

 

 

file pic

 

ਤਪਸ ਨੂੰ ਐਤਵਾਰ ਨੂੰ ਗੰਭੀਰ ਰੂਪ ਚ ਬਿਮਾਰ ਹਾਲਤ ਚ ਉਸਦੇ ਪਰਿਵਾਰ ਸਮੇਤ ਐਮਜੀਐਮ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਚ ਉਸਦੀ ਹਾਲਤ ਨੂੰ ਵੇਖਦਿਆਂ ਡਾਕਟਰ ਨੇ ਉਸ ਨੂੰ ਟੀ.ਐੱਮ.ਐੱਚ. ਰੈਫਰ ਕਰ ਦਿੱਤਾ।

 

ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਗਰੀਬ ਹਨ ਤੇ ਮਹਿੰਗੇ ਇਲਾਜ ਉਹ ਕਰਾ ਨਹੀਂ ਸਕਦੇ। ਫਿਰ ਕਿਸੇ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਉਹ ਤਪਸ ਨੂੰ ਡਿਮਨਾ ਰੋਡ 'ਤੇ ਸਥਿਤ ਗੰਗਾ ਨਰਸਿੰਗ ਹੋਮ ਲੈ ਜਾਣ, ਜਿੱਥੇ ਬੇਨਤੀ ਕਰਨ 'ਤੇ ਸਸਤਾ ਇਲਾਜ ਹੋਵੇਗਾ। ਉਹ ਉਸਨੂੰ ਸਵੇਰੇ 12.15 ਵਜੇ ਇੱਕ ਐਂਬੂਲੈਂਸ ਚ ਹਸਪਤਾਲ ਤੋਂ ਲੈ ਗਏ।

 

ਇਸ ਦੌਰਾਨ ਐਂਬੂਲੈਂਸ ਮਾਨਗੋ ਚੌਕ 'ਤੇ ਲਗਭਗ 1 ਘੰਟਾ 10 ਮਿੰਟ ਜਾਮ ਚ ਫਸੀ ਰਹੀ। ਜਿਸ ਕਾਰਨ ਤਪਸ ਦੀ ਮੌਤ ਹੋ ਗਈ। ਜਾਮ ਹਟਣ 'ਤੇ ਐਂਬੂਲੈਂਸ ਗੰਗਾ ਨਰਸਿੰਗ ਹੋਮ ਪਹੁੰਚੀ। ਪਰ ਡਾਕਟਰ ਨੇ ਜਾਂਚ ਕੀਤੀ ਤੇ ਤਪਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਰੋਂਦੇ ਕੁਰਲਾਉਂਦੇ ਪੋਸਟ ਮਾਰਟਮ ਕਰਵਾਏ ਬਿਨਾਂ ਹੀ ਕਿਸੇ ਵਾਹਨ ਤੋਂ ਤਪਸ ਦੀ ਦੇਹ ਨੂੰ ਲੈ ਕੇ ਘਰ ਵਾਪਸ ਪਰਤੇ।

 

ਸਿਹਤ ਮੰਤਰੀ ਬੰਨਾ ਗੁਪਤਾ ਦਾ ਸਵਾਗਤ ਕਰਨ ਲਈ ਕੱਢੇ ਗਏ ਇਕ ਜਲੂਸ ਕਾਰਨ ਜਾਮ ਚ ਫਸ ਕੇ ਇਕ ਹੋਰ ਵਿਅਕਤੀ ਦੀ ਮੌਤ ਹੋਣ ਦੀ ਅਫਵਾਹ ਫੈਲੀ ਰਹੀ। ਪਰ ਇਹ ਸ਼ਨੀਵਾਰ ਨੂੰ ਆਦਿਤਿਆਪੁਰ ਚ ਹੋਏ ਇੱਕ ਸੜਕ ਹਾਦਸੇ ਚ ਮਰੇ ਹੋਏ ਇੱਕ ਬਰਸਨਗਰ ਨਿਵਾਸੀ ਦੀ ਲਾਸ਼ ਸੀ ਜਿਸਨੂੰ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:traffic Jam in welcoming of minister tribal youth killed in jamshedpur jharkhand