ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਚਮਕੀ ਦਾ ਕਹਿਰ ਜਾਰੀ, 11 ਦਿਨਾਂ ’ਚ 55 ਬੱਚਿਆਂ ਦੀ ਮੌਤ

ਬਿਹਾਰ ਚ ਚਮਕੀ ਬੁਖ਼ਾਰ ਦਾ ਕਹਿਰ ਜਾਰੀ ਹੈ। ਲੰਘੇ 24 ਘੰਟਿਆਂ ਚ ਮੁਜ਼ੱਫ਼ਰਪੁਰ ਦੇ ਸਰਕਾਰੀ ਅਤੇ ਕੇਜਰੀਵਾਲ ਹਸਪਤਾਲ ਚ ਜ਼ੇਰੇ ਇਲਾਜ 5 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਸ ਬੀਮਾਰ ਨਾਲ ਪੀੜਤ 23 ਨਵੇਂ ਬੱਚਿਆਂ ਨੂੰ ਮੰਗਲਵਾਰ ਨੂੰ ਦੋਨਾਂ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਹੈ।

 

ਜਾਣਕਾਰੀ ਮੁਤਾਬਕ ਇਨ੍ਹਾਂ ਚ 15 ਬੱਚਿਆਂ ਦਾ ਸਰਕਾਰੀ ਤੇ 8 ਦਾ ਕੇਜਰੀਵਾਲ ਹਸਪਤਾਲ ਚ ਏਈਐਸ ਲਈ ਲਾਜ਼ਮੀ ਜਾਂਚ ਤਹਿਤ ਇਲਾਜ ਕੀਤਾ ਜਾ ਰਿਹਾ ਹੈ। ਲੰਘੇ 11 ਦਿਨਾਂ ਇਸ ਬੁਖਾਰ ਕਾਰਨ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ ਹੈ ਜਦਕਿ ਨਵੇਂ ਭਰਤੀ ਹੋਏ ਬੱਚਿਆਂ ਨੂੰ ਮਿਲਾ ਕੇ 154 ਪੀੜਤ ਸਾਹਮਣੇ ਆ ਚੁੱਕੇ ਹਨ।

 

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਹੁਕਮਾਂ ’ਤੇ ਸਿਹਤ ਵਿਭਾਗ ਦੇ ਡਾਇਰੈਕਟਰ ਮੁਖੀ ਡਾ. ਆਰਡੀ ਰੰਜਨ ਤੇ ਹੋਰਨਾਂ ਅਧਿਕਾਰੀ ਇਨ੍ਹਾਂ ਹਸਪਤਾਲਾਂ ਚ ਲੋੜੀਂਦੀਆਂ ਸਹੂਲਤਾਂ ਤੇ ਦੇਖਭਾਲ ਦਾ ਜਾਇਜ਼ਾ ਲੈ ਰਹੇ ਹਨ। ਇਸ ਤੋਂ ਇਲਾਵਾ ਸੂਬੇ ਦੇ ਕਈ ਜ਼ਿਲ੍ਹਿਆਂ ਚ ਕੁਝ ਨਵੇਂ ਮਾਮਲੇ ਮਿਲਣ ਦੀ ਵੀ ਗੱਲ ਕਹੀ ਜਾ ਰਹੀ ਹੈ।

 

ਇਸ ਚਮਕੀ ਬੁਖਾਰ ਹੋਣ ਦਾ ਮੁੱਖ ਕਾਰਨ ਤੇਜ਼ ਧੁੱਪ ਨਾਲ ਬੇਚੈਨੀ ਹੋਣਾ ਦਸਿਆ ਜਾ ਰਿਹਾ ਹੈ। ਸਿਹਤ ਵਿਭਾਗ ਵਲੋਂ ਤੇਜ਼ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tragedy of Chamki fever in bihar 55 children died in 11 days special team reached