ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝੱਜਰ ’ਚ ਧੁੰਦ ਕਾਰਨ ਦਰਦਨਾਕ ਹਾਦਸਾ, 50 ਗੱਡੀਆਂ ਦੀ ਟੱਕਰ ’ਚ 8 ਮੌਤਾਂ

1 / 3ਝੱਜਰ ’ਚ ਧੁੰਦ ਕਾਰਨ ਦਰਦਨਾਕ ਹਾਦਸਾ, 50 ਗੱਡੀਆਂ ਦੀ ਟੱਕਰ ’ਚ 8 ਮੌਤਾਂ

2 / 3ਝੱਜਰ ’ਚ ਧੁੰਦ ਕਾਰਨ ਦਰਦਨਾਕ ਹਾਦਸਾ, 50 ਗੱਡੀਆਂ ਦੀ ਟੱਕਰ ’ਚ 8 ਮੌਤਾਂ

3 / 3ਝੱਜਰ ’ਚ ਧੁੰਦ ਕਾਰਨ ਦਰਦਨਾਕ ਹਾਦਸਾ, 50 ਗੱਡੀਆਂ ਦੀ ਟੱਕਰ ’ਚ 8 ਮੌਤਾਂ

PreviousNext

ਝੱਜਰ ਦੇ ਰੋਹਤਕ-ਰੇਵਾੜੀ ਮੁੱਖ ਮਾਰਗ ਤੇ ਸੋਮਵਾਰ 24 ਦਸੰਬਰ ਨੂੰ ਸੰਘਣੀ ਧੁੰਦ ਕਾਰਨ ਇੱਕ ਤੋਂ ਬਾਅਦ ਇੱਕ ਲਗਭਗ 50 ਗੱਡੀਆਂ ਆਪਸ ਚ ਟਕਰਾ ਗਈਆਂ। ਇਸ ਦਰਦਨਾਕ ਹਾਦਸੇ ਚ ਲਗਭਗ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦਕਿ 12 ਤੋਂ ਜਿ਼ਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀਆਂ ਦੇ ਚਿੱਥੜੇ ਉੱਡ ਗਏ।

 

ਦੱਸਿਆ ਜਾ ਰਿਹਾ ਹੈ ਕਿ ਹਾਦਸਿਆਂ ਚ ਮਾਰੇ ਜਾਣ ਵਾਲੇ ਇੱਕੋ ਪਰਿਵਾਰ ਦੇ ਸਨ ਜਿਨ੍ਹਾਂ ਚ 6 ਔਰਤਾਂ ਸ਼ਾਮਲ ਹਨ। ਘਟਨਾ ਮਗਰੋਂ ਲਗਭਗ 2 ਕਿਲੋਮੀਟਰ ਲੰਬਾ ਜਾਮ ਲੱਗ ਗਿਆ।

 

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਝੱਜਰ ਦੇ ਬਾਦਲੀ ਫਲਾਈਓਵਰ ਤੇ ਦੋ ਗੱਡੀਆਂ ਆਪਸ ’ਚ ਟਕਰਾ ਗਈਆਂ। ਜਿਸ ਤੋਂ ਬਾਅਦ ਪਿੱਛੇ ਆ ਰਹੀਆਂ ਹੋਰ ਕਾਰਾਂ ਅਤੇ ਕਈ ਵੱਡੀਆਂ ਗੱਡੀਆਂ ਇੱਕ ਤੋਂ ਬਾਅਦ ਇੱਕ ਆਪਸ ’ਚ ਟਕਰਾ ਗਈਆਂ। ਜਿਸ ਤੋਂ ਬਾਅਦ ਹਾਈਵੇ ਤੇ ਲੋਕਾਂ ਚ ਦਹਿਸ਼ਤ ਮਚ ਗਈ।

 

ਹਾਦਸੇ ਦੀ ਜਾਣਕਾਰੀ ਮਗਰੋਂ ਪੁਲਿਸ ਮੌਕੇ ਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀਆਂ ਤਸਵੀਰਾਂ ਇੰਨੀਆਂ ਖੌਫ਼ਨਾਕ ਹਨ ਕਿ ਤਸਵੀਰਾਂ ਦੇਖਣ ਵਾਲੇ ਦੀ ਰੂਹ ਕੰਭ ਜਾਵੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tragic accident due to fog in Jhajjar 50 vehicles collide 8 deaths