ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਰਾਦਾਬਾਦ 'ਚ ਕਾਸ਼ੀਪੁਰ ਪੈਂਸੇਜਰ ਦੇ ਦੋ ਡੱਬੇ ਲੀਹੋਂ ਲੱਥੇ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਸੋਮਵਾਰ ਸਵੇਰੇ ਰੇਲ ਹਾਦਸਾ ਵਾਪਰ ਗਿਆ। ਕਾਸ਼ੀਪੁਰ ਜਾਣ ਵਾਲੀ ਪੈਂਸੇਜਰ ਟਰੇਨ ਦੇ ਦੋ ਡੱਬੇ ਪਟੜੀ ਤੋਂ ਉੱਤਰ ਗਏ। 
 

ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 5.30 ਵਜੇ ਕਾਸ਼ੀਪੁਰ ਤੋਂ ਚੱਲਣ ਵਾਲੀ ਪੈਸੇਂਜਰ ਟਰੇਨ ਨੂੰ ਪਲੇਟਫਾਰਮ ਨੰਬਰ 7 'ਤੇ ਲਿਜਾਇਆ ਜਾ ਰਿਹਾ ਸੀ। ਉਸੇ ਸਮੇਂ ਸ਼ੰਟਿੰਗ ਦੌਰਾਨ ਯਾਰਡ 'ਚ ਟਰੇਨ ਪਟੜੀ ਤੋਂ ਉੱਤਰ ਗਈ। ਟਰੇਨ ਦੇ ਇੰਜਨ ਤੋਂ ਬਾਅਦ ਤੀਜਾ ਅਤੇ ਚੌਥਾ ਡੱਬਾ ਪਟੜੀ ਤੋਂ ਉੱਤਰ ਗਿਆ। 
 

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਤੁਰੰਤ ਹਰਕਤ 'ਚ ਆ ਗਿਆ। ਮੌਕੇ 'ਤੇ ਰੇਲ ਅਧਿਕਾਰੀ ਪਹੁੰਚ ਗਏ। ਘਟਨਾ ਵਾਲੀ ਥਾਂ 'ਤੇ ਪਟੜੀ ਤੋਂ ਉੱਤਰੇ ਕੋਚਾਂ ਨੂੰ ਦੁਰਾਬਾ ਚੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
 

ਸਵੇਰੇ 9 ਵਜੇ ਤੱਕ ਦੋਵੇਂ ਕੋਚਾਂ ਨੂੰ ਪਟੜੀ 'ਤੇ ਚੜ੍ਹਾ ਦਿੱਤਾ ਗਿਆ ਸੀ। ਹਾਦਸੇ ਕਾਰਨ ਬਿਜਲੀ ਦਾ ਇੱਕ ਖੰਭਾ ਡਿੱਗ ਗਿਆ। ਇਸ ਘਟਨਾ ਕਾਰਨ ਕਈ ਟਰੇਨਾਂ ਕੁੱਝ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Train Derail Two coaches of Kashipur Passenger derailed in Moradabad