ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਬਿਹਾਰ ਬੰਦ’ ਦੌਰਾਨ ਕੀਤਾ ਜਾ ਰਿਹੈ ਰੇਲਾਂ ਤੇ ਬੱਸਾਂ ਦਾ ਚੱਕਾ ਜਾਮ

‘ਬਿਹਾਰ ਬੰਦ’ ਦੌਰਾਨ ਕੀਤਾ ਜਾ ਰਿਹੈ ਰੇਲਾਂ ਤੇ ਬੱਸਾਂ ਦਾ ਚੱਕਾ ਜਾਮ

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ। ਰਾਸ਼ਟਰੀ ਜਨਤਾ ਦਲ ਵੱਲੋਂ ਦਿੱਤੇ ‘ਬਿਹਾਰ ਬੰਦ’ ਦੇ ਸੱਦੇ ਦੌਰਾਨ ਕਈ ਥਾਵਾਂ ’ਤੇ ਚੱਕਾ ਜਾਮ ਕੀਤਾ ਗਿਆ ਹੈ। ਕੁਝ ਥਾਵਾਂ ’ਤੇ ਤਾਂ ਰੇਲ–ਗੱਡੀਆਂ ਨੂੰ ਹੀ ਰੋਕ ਦਿੱਤਾ ਗਿਆ ਹੈ।
 

 

ਇਸ ਦੇ ਨਾਲ ਹੀ ਦਰਭੰਗਾ ਤੇ ਪਟਨਾ ਸਮੇਤ ਕਈ ਥਾਵਾਂ ’ਤੇ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦੇ ਕਾਰਕੁੰਨ ਸੜਕਾਂ ’ਤੇ ਉੱਤਰ ਕੇ ਪ੍ਰਦਰਸ਼ਨ ਕਰ ਰਹੇ ਹਨ ਤੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ।

 

 

ਬਕਸਰ ’ਚ ਰੇਲ ਗੱਡੀ ਰੋਕ ਇਸ ਰੂਟ ਉੱਤੇ ਆਵਾਜਾਈ ’ਚ ਵਿਘਨ ਪਾ ਦਿੱਤਾ ਗਿਆ ਹੈ। ਸ਼ਹਿਰ ਦੇ ਜਿਓਤੀ ਚੌਕ ਉੱਤੇ ਅੱਗਾਂ ਲਾ ਕੇ ਵਾਹਨਾਂ ਨੂੰ ਚੱਲਣ ਤੋਂ ਰੋਕਿਆ। ਸ਼ਹਿਰ ਵਿੱਚ ਸੜਕਾਂ ਉੱਤਰ ਕੇ ਰਾਸ਼ਟਰੀ ਜਨਤਾ ਦਲ ਦੇ ਕਾਰਕੁੰਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਦੁਕਾਨਾਂ ਬੰਦ ਕਰਵਾਈਆਂ।

 

 

ਪਟਨਾ ਸਾਹਿਬ ਵਿਖੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਕਾਰਕੁੰਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ।

 

 

ਉੱਧਰ ਉੱਤਰ ਪ੍ਰਦੇਸ਼ ਪ੍ਰਦੇਸ਼ ’ਚ 9 ਅਤੇ ਪੂਰੇ ਦੇਸ਼ ਵਿੱਚ 17 ਵਿਅਕਤੀ ਮਾਰੇ ਗਏ ਹਨ। ਇਸੇ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਸਨਿੱਚਰਵਾਰ ਨੂੰ ਸੂਬੇ ਦੇ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਇਹ ਹੁਕਮ ਸ਼ੁੱਕਰਵਾਰ ਰਾਤ ਨੂੰ ਜਾਰੀ ਕੀਤਾ ਗਿਆ।

 

 

ਇੱਥੇ ਵਰਨਣਯੋਗ ਹੈ ਕਿ ਜ਼ਬਰਦਸਤ ਠੰਢ ਕਾਰਨ ਸਰਕਾਰ ਨੇ ਸਾਰੇ ਸਕੂਲ ਪਹਿਲਾਂ ਵੀਰਵਾਰ ਤੇ ਸ਼ੁੱਕਰਵਾਰ ਨੂੰ ਵੀ ਬੰਦ ਰੱਖਣ ਦਾ ਹੁਕਮ ਦਿੱਤਾ ਸੀ। ਉੱਤਰ ਪ੍ਰਦੇਸ਼ ’ਚ 14 ਥਾਵਾਂ ’ਤੇ ਗੜਬੜੀ ਹੋਈ।

 

 

ਮੇਰਠ ’ਚ ਤਿੰਨ ਵਿਅਕਤੀ ਮਾਰੇ ਗਏ ਹਨ, ਜਦ ਕਿ ਬਿਜਨੌਰ ’ਚ ਦੋ ਅਤੇ ਵਾਰਾਨਸੀ, ਫ਼ਿਰੋਜ਼ਾਬਾਦ, ਸੰਭਲ ਤੇ ਕਾਨਪੁਰ ’ਚ ਕੱਲ੍ਹ ਸ਼ੁੱਕਰਵਾਰ ਨੂੰ ਇੱਕ–ਇੱਕ ਵਿਅਕਤੀ ਦੀ ਮੌਤ ਹੋਈ ਹੈ। ਲਖਨਊ (ਉੱਤਰ ਪ੍ਰਦੇਸ਼) ’ਚ ਇੱਕ ਅਤੇ ਕਰਨਾਟਕ ਦੇ ਮੰਗਲੌਰ ਵਿਖੇ ਦੋ ਵਿਅਕਤੀ ਮਾਰੇ ਗਏ ਹਨ। ਪੰਜ ਵਿਅਕਤੀ ਹੁਣ ਤੱਕ ਆਸਾਮ ਵਿੱਚ ਇਸ ਨਵੇਂ ਕਾਨੂੰਨ ਕਾਰਨ ਪੰਜ ਵਿਅਕਤੀ ਮਾਰੇ ਗਏ ਹਨ।

 

 

ਵਾਰਾਨਸੀ ’ਚ ਪੁਲਿਸ ਦੀ ਲਾਠੀਚਾਰਜ ਤੋਂ ਮਚੀ ਭਗਦੜ ’ਚ 8 ਸਾਲਾਂ ਦਾ ਇੱਕ ਲੜਕਾ ਮਾਰਿਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਡੀਜੀਪੀ ਓਪੀ ਸਿੰਘ ਨੇ ਦੱਸਿਆ ਕਿ ਭਾਰੀ ਪਥਰਾਅ ਕਾਰਨ ਸ਼ਹਿਰ ਵਿੱਚ 50 ਪੁਲਿਸ ਮੁਲਾਜ਼ਮ ਤੇ ਅਧਿਕਾਰੀ ਜ਼ਖ਼ਮੀ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਜੁੰਮੇ ਦੀ ਨਮਾਜ਼ ਤੋਂ ਬਾਅਦ ਕਥਿਤ ਤੌਰ ਉੱਤੇ ਪੁਲਿਸ ਉੱਤੇ ਪਥਰਾਅ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trains and Buses being stopped During Bihar Bandh