ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਰੇਲਾਂ ਰਾਹੀਂ ਰੋਜ਼ਾਨਾ ਹੋ ਰਹੀ ਹਜ਼ਾਰਾਂ ਟਨ ਜ਼ਰੂਰੀ ਸਾਮਾਨ ਦੀ ਸਪਲਾਈ

ਭਾਰਤ 'ਚ ਰੇਲਾਂ ਰਾਹੀਂ ਰੋਜ਼ਾਨਾ ਹੋ ਰਹੀ ਹਜ਼ਾਰਾਂ ਟਨ ਜ਼ਰੂਰੀ ਸਾਮਾਨ ਦੀ ਸਪਲਾਈ

ਭਾਰਤ ਦੇ ਸਾਰੇ ਘਰਾਂ ਦੇ ਰਸੋਈਘਰ ਲਗਾਤਾਰ ਆਮ ਵਾਂਗ ਚੱਲਦੇ ਰੱਖਣ ਅਤੇ ਖੇਤੀਬਾੜੀ ਲਈ ਲੋੜੀਂਦੀਆਂ ਸਾਰੀਆਂ ਜ਼ਰੂਰੀ ਵਸਤਾਂ ਦੀ ਖੇਤੀ ਖੇਤਰ ਕਿਸਾਨਾਂ ਨੂੰ ਸਪਲਾਈ ਯਕੀਨੀ ਬਣਾਉਣ ਲਈ ਪਿਛਲੇ  12 ਦਿਨਾਂ ਦੌਰਾਨ 1 ਅਪ੍ਰੈਲ ਤੋਂ 12 ਅਪ੍ਰੈਲ 2020 ਤੱਕ ਰੇਲਵੇਜ਼ ਨੇ 36724 ਵੈਗਨਾਂ ਅਨਾਜ, 861 ਵੈਗਨਾਂ ਖੰਡ, 1753 ਵੈਗਨਾਂ ਲੂਣ, 606 ਵੈਗਨਾਂ/ਟੈਂਕ ਖੁਰਾਕੀਤੇਲ ਅਤੇ 14317 ਵੈਗਨਾਂ (ਇੱਕ ਵੈਗਨ 58–60 ਟਨ ਖੇਪ ਹੁੰਦੀ ਹੈ) ਖਾਦ ਦੀ ਢੋਆਢੁਆਈ ਕੀਤੀ ਹੈ।

 

 

ਇਹ ਜਤਨ ਕੋਵਿਡ–19 ਕਾਰਨ ਰਾਸ਼ਟਰਪੱਧਰੀ ਲੌਕਡਾਊਨ ਦੌਰਾਨ ਅਨਾਜ, ਖੰਡ, ਲੂਣ ਤੇ ਖੁਰਾਕੀਤੇਲ ਜਿਹੇ ਸਮੇਂ ਸਿਰ ਚੁੱਕਣੇ ਯਕੀਨੀ ਬਣ ਸਕਣ ਅਤੇ ਕਿਸਾਨਾਂ ਨੂੰ ਖਾਦਾਂ ਦੀ ਉਚਿਤ ਮਾਤਰਾ ਦੀ ਸਮੇਂਸਿਰ ਸਪਲਾਈ ਯਕੀਨੀ ਹੋ ਸਕੇ ਇਨ੍ਹਾਂ ਜ਼ਰੂਰੀ ਵਸਤਾਂ ਦੀ ਲਦਾਈ, ਆਵਾਜਾਈ ਤੇ ਲੁਹਾਈ ਅਪ੍ਰੈਲ 2020 ਦੇ ਪਹਿਲੇ 12 ਦਿਨਾਂ ਦੌਰਾਨ ਪੂਰੇ ਜ਼ੋਰਾਂਤੇ ਰਹੀ ਹੈ।

 

 

ਆਉਂਦੇ ਖ਼ਰੀਫ਼ (ਸਾਉਣੀ) ਦੇ ਮੌਸਮ ਲਈ ਖਾਦਾਂ ਦੀ ਆਵਾਜਾਈ ਤੇ ਉਪਲਬਧਤਾ ਲਈ ਰਸਾਇਣ ਤੇ ਖਾਦ ਮੰਤਰਾਲੇ ਨਾਲ ਨੇੜਿਓਂ ਤਾਲਮੇਲ ਰੱਖਿਆ ਜਾ ਰਿਹਾ ਹੈ। ਅਨਾਜ ਦੀ ਲਦਾਈ ਲਈ ਖੇਤੀ ਮੰਤਰਾਲੇ ਨਾਲ ਵੀ ਨੇੜਿਓਂ ਸੰਪਰਕ ਰੱਖਿਆ ਜਾ ਰਿਹਾ ਹੈ।

 

 

ਵੇਰਵੇ ਨਿਮਨਲਿਖਤ ਅਨੁਸਾਰ ਹਨ:

ਲੜੀ ਨੰਬਰ

ਮਿਤੀ

ਅਨਾਜਾਂ ਦੀਆਂ ਵੈਗਨਾਂ ਦੀ ਗਿਣਤੀ

ਖੰਡ ਦੀਆਂ ਵੈਗਨਾਂ ਦੀ ਗਿਣਤੀ

ਲੂਣ ਦੀਆਂ ਵੈਗਨਾਂ ਦੀ ਗਿਣਤੀ

ਖੁਰਾਕੀ ਤੇਲਾਂ ਦੀਆਂ ਵੈਗਨਾਂ ਦੀ ਗਿਣਤੀ

ਖਾਦਾਂ ਦੀਆਂ ਵੈਗਨਾਂ ਦੀ ਗਿਣਤੀ

1.

01.04.2020

2343

210

-

-

761

2.

02.04.2020

2582

-

133

64

1047

3.

03.04.2020

3285

41

103

122

1123

4.

04.04.2020

3151

42

84

50

996

5.

05.04.2020

2810

42

165

42

996

6.

06.04.2020

2730

42

170

14

960

7.

07.04.2020

3211

105

168

-

1504

8.

08.04.2020

3478

84

236

50

1225

9.

09.04.2020

4061

64

41

50

1434

10.

10.04.2020

3192

63

275

69

1518

11.

11.04.2020

2973

42

168

70

1324

12.

12.04.2020

2908

126

210

75

1429

 

ਕੁੱਲ ਜੋੜ

36724

861

1753

606

14317

 

 

 

ਇੰਡੀਅਨ ਰੇਲਵੇਜ਼ ਨੇ ਲੌਕਡਾਊਨ ਦੇ ਸ਼ੁਰੂ ਤੋਂ ਹੀ ਫਲਾਂ, ਸਬਜ਼ੀਆਂ, ਦੁੱਧ ਤੇ ਡੇਅਰੀ ਉਤਪਾਦਾਂ ਸਮੇਤ ਛੇਤੀ ਨਸ਼ਟ ਹੋਣ ਯੋਗ ਵਸਤਾਂ ਅਤੇ ਖੇਤੀ ਮੰਤਵਾਂ ਲਈ ਬੀਜਾਂ ਦੀ ਸਪਲਾਈ ਲਈ ਪਾਰਸਲ ਸਪੈਸ਼ਲ ਰੇਲ–ਗੱਡੀਆਂ ਲਈ 63 ਰੂਟਾਂ ਦੀ ਸ਼ਨਾਖ਼ਤ ਕੀਤੀ ਹੈ। 13 ਅਪ੍ਰੈਲ ਤੱਕ 63 ਰੂਟ ਨੋਟੀਫ਼ਾਈ ਕੀਤੇ ਗਏ ਹਨ ਅਤੇ ਇਨ੍ਹਾਂ ਰੂਟਾਂ ’ਤੇ ਟਾਈਮ–ਟੇਬਲ ਯੁਕਤ ਰੇਲ–ਗੱਡੀਆਂ ਚਲਾਈਆਂ ਜਾ ਰਹੀਆਂ ਹਨ।

 

 

ਪਾਰਸਲ ਸਪੈਸ਼ਲ ਰੇਲ–ਗੱਡੀਆਂ ਦੀ ਯੋਜਨਾ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ – ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਹੈਦਰਾਬਾਦ ਤੇ ਬੈਂਗਲੁਰੂ ਨੂੰ ਜੋੜਨ ਲਈ ਬਣਾਈ ਗਈ ਸੀ। ਇਸ ਤੋਂ ਇਲਾਵਾ ਦੇਸ਼ ਦੇ ਉੱਤਰ–ਪੂਰਬੀ ਖੇਤਰ ਤੱਕ ਸਪਲਾਈਜ਼ ਯਕੀਨੀ ਬਣਾਉਣ ਲਈ ਗੁਵਾਹਾਟੀ ਨੂੰ ਵੀ ਕੁਨੈਕਟੀਵਿਟੀ ਯਕੀਨੀ ਬਣਾਈ ਗਈ ਹੈ। ਇਨ੍ਹਾਂ ਰੇਲਾਂ ਰਾਹੀਂ ਜਿਹੜੇ ਹੋਰ ਅਹਿਮ ਸ਼ਹਿਰ ਜੁੜੇ ਹਨ, ਉਹ ਹਨ: ਭੋਪਾਲ, ਅਲਾਹਾਬਾਦ, ਦੇਹਰਾਦੂਨ, ਵਾਰਾਨਸੀ, ਅਹਿਮਦਾਬਾਦ, ਵਡੋਦਰਾ, ਰਾਂਚੀ, ਗੋਰਖਪੁਰ, ਤਿਰੂਵਨੰਥਾਪੁਰ, ਸਲੇਮ, ਵਾਰੰਗਲ, ਵਿਜੇਵਾੜਾ, ਵਿਸ਼ਾਖਾਪਟਨਮ, ਰਾਉਰਕੇਲਾ, ਬਿਲਾਸਪੁਰ, ਭੁਸਾਵਾਲ, ਟਾਟਾਨਗਰ, ਜੈਪੁਰ, ਝਾਂਸੀ, ਆਗਰਾ, ਨਾਸਿਕ, ਨਾਗਪੁਰ, ਅਕੋਲਾ, ਜਲਗਾਓਂ, ਸੂਰਤ, ਪੁਣੇ, ਰਾਏਪੁਰ, ਪਟਨਾ, ਆਸਨਸੋਲ, ਕਾਨਪੁਰ, ਜੈਪੁਰ, ਬੀਕਾਨੇਰ, ਅਜਮੇਰ, ਗਵਾਲੀਅਰ, ਮਥੁਰਾ, ਨੈਲੋਰ, ਜੱਬਲਪੁਰ ਆਦਿ।

 

 

ਰੇਲ–ਗੱਡੀਆਂ ਉਨ੍ਹਾਂ ਰੂਟਾਂ ’ਤੇ ਵੀ ਚਲਾਈਆਂ ਜਾ ਰਹੀਆਂ ਹਨ, ਜਿੱਥੇ ਮੰਗ ਘੱਟ ਹੈ, ਤਾਂ ਜੋ ਦੇਸ਼ ਦਾ ਕੋਈ ਵੀ ਹਿੱਸਾ ਬਿਨਾ ਜੁੜਿਆ ਨਾ ਰਹੇ। ਰੇਲਾਂ ਦੇ ਰਾਹ ਵਿੱਚ ਸਾਰੇ ਵਿਵਹਾਰਕ ਸਥਾਨਾਂ ਉੱਤੇ ਠਹਿਰਾਅ ਦਿੱਤੇ ਗਏ ਹਨ, ਤਾਂ ਜੋ ਪਾਰਸਲਾਂ ਦੀ ਵੱਧ ਤੋਂ ਵੱਧ ਸੰਭਵ ਕਲੀਅਰੈਂਸ ਕੀਤੀ ਜਾ ਸਕੇ।

 

 

ਸਾਰੇ ਰਾਜ ਮਿਸ਼ਨ ਡਾਇਰੈਕਟਰਾਂ ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਬੰਧਤ ਸਕੱਤਰਾਂ ਨੂੰ ਰੇਲਵੇਜ਼ ਵੱਲੋਂ ਚਲਾਈਆਂ ਜਾਣ ਵਾਲੀਆਂ ਇਨ੍ਹਾਂ ਰੇਲਾਂ ਦਾ ਲਾਭ ਲੈਣ ਲਈ ਆਪਣੇ ਸਾਰੇ ਵਸੀਲੇ ਲਾਮਬੰਦ ਕਰਨ ਦੀ ਬੇਨਤੀ ਕੀਤੀ ਗਈ ਹੈ। ਵਧੀਕ ਮੈਂਬਰ (ਕਮਰਸ਼ੀਅਲ) ਰੇਲਵੇ ਬੋਰਡ ਨੇ ਪੇਸ਼ਕਸ਼ ਕੀਤੀ ਹੈ ਕਿ ਜੇ ਉਨ੍ਹਾਂ ਨੂੰ ਰਾਜਾਂ ਤੋਂ ਨਵੇਂ ਰੂਟਾਂ ਜਾਂ ਠਹਿਰਾਅ ਬਾਰੇ ਕੋਈ ਮੰਗ ਪ੍ਰਾਪਤ ਹੁੰਦੀ ਹੈ, ਤਾਂ ਉਹ ਤੁਰੰਤ ਲੋੜੀਂਦੀ ਕਾਰਵਾਈ ਕਰਨਗੇ।

 

 

ਵਿਭਿੰਨ ਜ਼ੋਨਾਂ ਦੇ ਸਾਰੇ ਪ੍ਰ ਸੀਸੀਐੱਮਜ਼ / ਮੁੱਖ ਕਮਰਸ਼ੀਅਲ ਮੈਨੇਜਰਾਂ ਦੀ ਸੂਚੀ, ਬੁਕਿੰਗ ਦੀ ਕਾਰਜ–ਵਿਧੀ, ਇਨ੍ਹਾਂ ਸਪੈਸ਼ਲ ਰੇਲਾਂ ਦਾ ਟਾਈਮ–ਟੇਬਲ ਅਤੇ ਮਾਲ–ਭਾੜੇ ਦਾ ਕੈਲਕੂਲੇਟਰ ਵੀ ਸ਼ੇਅਰਿੰਗ ਤੇ ਵਿਆਪਕ ਪ੍ਰਚਾਰ ਲਈ ਸਾਰੇ ਅਫ਼ਸਰਾਂ ਨਾਲ ਸ਼ੇਅਰ ਕੀਤਾ ਗਿਆ ਹੈ। ਪਾਰਸਲ ਸਪੈਸ਼ਲ ਰੇਲ–ਗੱਡੀਆਂ ਨਾਲ ਸਬੰਧਤ ਵੇਰਵਿਆਂ ਲਈ ਲਿੰਕ ਇੰਡੀਅਨ ਰੇਲਵੇਜ਼ ਦੀ ਵੈੱਬਸਾਈਟ indianrailways.gov.in ਉੱਤੇ ਉਪਲਬਧ ਹੈ।

 

 

ਪਾਰਸਲ ਸਪੈਸ਼ਲ ਰੇਲ–ਗੱਡੀਆਂ ਦੇ ਵੇਰਵਿਆਂ ਲਈ ਸਿੱਧਾ ਲਿੰਕ ਨਿਮਨਲਿਖਤ ਅਨੁਸਾਰ ਹੈ:

https://enquiry.indianrail.gov.in/mntes/q?opt=TrainRunning&subOpt=splTrnDtl

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trains are supplying Thousands of Essential Commodities daily in India