ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਘਣੀ ਧੁੰਦ ਕਾਰਨ ਰੇਲ–ਗੱਡੀਆਂ ਲੇਟ, ਕਈ ਉਡਾਣਾਂ ਦੇ ਰੂਟ ਬਦਲੇ

ਸੰਘਣੀ ਧੁੰਦ ਕਾਰਨ ਰੇਲ–ਗੱਡੀਆਂ ਲੇਟ, ਕਈ ਉਡਾਣਾਂ ਦੇ ਰੂਟ ਬਦਲੇ

ਉੱਤਰੀ ਭਾਰਤ ਦੇ ਕਈ ਸੂਬਿਆਂ ’ਚ ਹੁਣ ਸਖ਼ਤ ਠੰਢ ਪੈ ਰਹੀ ਹੈ। ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਸਨਿੱਚਰਵਾਰ ਨੂੰ ਸਵੇਰੇ ਸੰਘਣੀ ਧੁੰਦ ਤੇ ਕੋਹਰਾ ਛਾਇਆ ਰਿਹਾ। ਇਸ ਦਾ ਅਸਰ ਰੇਲ–ਗੱਡੀਆਂ ਤੇ ਉਡਾਣਾਂ ’ਤੇ ਪਿਆ ਹੈ।

 

 

ਅਧਿਕਾਰੀਆਂ ਨੇ ਅੱਜ ਸਨਿੱਚਰਵਾਰ ਨੂੰ ਆਪਣੇ ਇੱਕ ਬਿਆਨ ਰਾਹੀਂ ਦੱਸਿਆ ਕਿ ਸ਼ੁੱਕਰਵਾਰ ਦੀ ਅੱਧੀ ਰਾਤ ਤੱਕ ਦਿੱਲੀ ਹਵਾਈ ਅੱਡੇ ਉੱਤੇ ਸੰਘਣੀ ਧੁੰਦ ਕਾਰਨ 46 ਉਡਾਣਾਂ ਨੂੰ ਡਾਈਵਰਟ ਕੀਤਾ ਗਿਆ। ਰੇਲ ਗੱਡੀਆਂ ਵੀ ਦੇਰੀ ਨਾਲ ਬਹੁਤ ਹੌਲੀ ਰਫ਼ਤਾਰ ’ਤੇ ਚੱਲ ਰਹੀਆਂ ਹਨ।

 

 

ਖਬਰ ਏਜੰਸੀ ‘ਏਸ਼ੀਅਨ ਨਿਊਜ਼ ਇੰਟਰਨੈਸ਼ਨਲ’ ਨੇ ਦੱਸਿਆ ਕਿ ਉੱਤਰ ਭਾਰਤ ’ਚ 17 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ’ਚ ਬਿਹਾਰ ਸਮੇਤ ਕਈ ਰਾਜਾਂ ਵਿੱਚ ਮੀਂਹ ਪੈ ਸਕਦਾ ਹੈ।

 

 

ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰੀ ਰਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਆਸਾਮ ਤੇ ਮੇਘਾਲਿਆ ’ਚ ਸਨਿੱਚਰਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ।

 

 

ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਵਿਖੇ ਰਾਤ ਦਾ ਤਾਪਮਾਨ ਅਗਲੇ ਦੋ ਦਿਨ ਘੱਟ ਹੀ ਰਹੇਗਾ। ਇਸ ਵਿੱਚ ਕੋਈ ਖ਼ਾਸ ਗਿਰਾਵਟ ਦਰਜ ਨਹੀਂ ਹੋਵੇਗੀ। 24 ਦਸੰਬਰ ਨੂੰ ਬਿਹਾਰ ਵਿੱਚ ਕਈ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦਾ ਇਹ ਪੂਰਵ–ਅਨੁਮਾਨ ਦੱਖਣੀ ਬਿਹਰਾ ਤੇ ਝਾਰਖੰਡ ਨਾਲ ਲੱਗਦੇ ਇਲਾਕਿਆਂ ਲਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trains late due to dense fog many flights diverted