ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲ–ਗੱਡੀਆਂ ਕਰ ਰਹੀਆਂ ਨੇ ਭਾਰਤ ’ਚ ਹਰ ਥਾਂ ਖੰਡ, ਲੂਣ ਤੇ ਖੁਰਾਕੀ ਤੇਲ ਦੀ ਸਪਲਾਈ

ਰੇਲ–ਗੱਡੀਆਂ ਕਰ ਰਹੀਆਂ ਨੇ ਭਾਰਤ ’ਚ ਹਰ ਥਾਂ ਖੰਡ, ਲੂਣ ਤੇ ਖੁਰਾਕੀ ਤੇਲ ਦੀ ਸਪਲਾਈ

ਭਾਰਤੀ ਰੇਲਵੇਜ਼ ਵੱਲੋਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਜਤਨ ਕੀਤੇ ਜਾ ਰਹੇ ਹਨ ਕਿ ਕੋਵਿਡ–19 ਕਾਰਨ ਦੇਸ਼–ਵਿਆਪੀ ਲੌਕਡਾਊਨ ਕਾਰਨ ਆਮ ਆਦਮੀ ਦੀ ਖਪਤ ਲਈ ਖੰਡ, ਲੂਣ ਤੇ ਖੁਰਾਕੀ ਤੇਲ ਦੀ ਕੋਈ ਘਾਟ ਨਾ ਹੋਵੇ। ਇਸ ਸਮੇਂ ਦੌਰਾਨ ਇਨ੍ਹਾਂ ਜ਼ਰੂਰੀ ਵਸਤਾਂ ਦੀ ਲਦਵਾਈ, ਆਵਾਜਾਈ ਤੇ ਲੁਹਾਈ ਪੂਰੀ ਜ਼ੋਰਾਂ ’ਤੇ ਚੱਲਦੀ ਰਹੀ ਹੈ।

23 ਮਾਰਚ ਤੋਂ ਲੈ ਕੇ 4 ਅਪ੍ਰੈਲ 2020 ਤੱਕ ਪਿਛਲੇ 13 ਦਿਨਾਂ ਦੌਰਾਨ ਰੇਲਵੇਜ਼ ਨੇ ਖੰਡ ਦੀਆਂ 1342 ਵੈਗਨਾਂ, ਲੂਣ ਦੀਆਂ 958 ਵੈਗਨਾਂ ਅਤੇ ਖੁਰਾਕ ਤੇਲ ਦੀਆਂ 378 ਵੈਗਨਾਂ/ਟੈਂਕਾਂ ਦੀ ਲਦਵਾਈ ਤੇ ਆਵਾਜਾਈ ਕੀਤੀ ਗਈ ਹੈ (ਇੱਕ ਵੈਗਨ ’ਚ 58–60 ਟਨ ਮਾਲ ਆਉਂਦਾ ਹੈ)। ਵੇਰਵੇ ਨਿਮਨਲਿਖਤ ਅਨੁਸਾਰ ਹਨ:

 

ਲੜੀ ਨੰਬਰ

ਮਿਤੀ

ਖੰਡ ਦੀਆਂ ਵੈਗਨਾਂ ਦੀ ਗਿਣਤੀ

ਲੂਣ ਦੀਆਂ ਵੈਗਨਾਂ ਦੀ ਗਿਣਤੀ

ਖੁਰਾਕੀ ਤੇਲ ਦੀਆਂ ਵੈਗਨਾਂ ਦੀ ਗਿਣਤੀ

1.

23.03.2020

42

168

-

2.

24.03.2020

-

168

50

3.

25.03.2020

42

42

-

4.

26.03.2020

42

42

-

5.

27.03.2020

42

42

-

6.

28.03.2020

126

42

50

7.

29.03.2020

210

42

42

8.

30.03.2020

252

8

-

9.

31.03.2020

293

84

-

10.

01.04.2020

210

-

-

11.

02.04.2020

-

133

64

12.

03.04.2020

41

103

122

13.

04.04.2020

42

84

50

 

ਕੁੱਲ ਜੋੜ

1342

958

378

 

ਅਧਿਕਾਰੀਆਂ ਵੱਲੋਂ ਮਾਲ–ਗੱਡੀਆਂ ਦੀ ਆਵਾਜਾਈ ’ਤੇ ਬਹੁਤ ਸੀਨੀਅਰ ਪੱਧਰ ’ਤੇ ਨਜ਼ਰ ਰੱਖੀ ਜਾ ਰਹੀ ਹੈ। ਬਹੁਤ ਸਾਰੇ ਟਰਮੀਨਲ ਪੁਆਇੰਟਸ ’ਤੇ ਮਾਲ ਦੀ ਲਦਾਈ ਤੇ ਲੁਹਾਈ ਦੇ ਕੰਮਾਂ ਵੇਲੇ ਰੇਲਵੇ ਵੱਲੋਂ ਪਹਿਲਾਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾ ਰਿਹਾ ਸੀ, ਉਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ। ਆਵਾਜਾਈ ’ਚ ਜੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਸ ਦੇ ਹੱਲ ਲਈ ਇੰਡੀਅਨ ਰੇਲਵੇਜ਼ ਅਤੇ ਗ੍ਰਹਿ ਮੰਤਰਾਲਾ ਦੋਵੇਂ ਮਿਲ ਕੇ ਰਾਜ ਸਰਕਾਰਾਂ ਨਾਲ ਸੰਪਰਕ ਬਣਾ ਕੇ ਰੱਖ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trains supplying Sugar Salt and Edible Oil everywhere in India