ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ 25 ਐਚ.ਸੀ.ਐਸ. ਅਫਸਰਾਂ ਦੇ ਤਬਾਦਲੇ

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 25 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਨਿਯੁਕਤੀ ਦੀ ਉਡੀਕ ਕਰ ਰਹੇ ਜਗ ਨਿਵਾਸ ਨੂੰ ਲੋਹਾਰੂ ਦਾ ਸਬ-ਡਿਵੀਜਨਲ ਅਧਿਕਾਰੀ (ਨਾਗਰਿਕ)-ਕਮ-ਵਧੀਕ ਕਲੈਕਟਰ ਲਗਾਇਆ ਗਿਆ ਹੈ।

 

ਪੀ.ਜੀ.ਆਈ.ਐਮ.ਐਸ., ਰੋਹਤਕ ਦੇ ਸੰਯੁਕਤ ਨਿਦੇਸ਼ਕ ਮਹੇਂਦਰ ਪਾਲ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਰੋਹਤਕ ਦਾ ਵਧੀਕ ਡਿਪਟੀ ਕਮਿਸ਼ਨਰ, ਏ.ਪੀ.ਜੈਡ., ਰੋਹਤਕ ਦਾ ਵਿਸ਼ੇਸ਼ ਅਧਿਕਾਰੀ ਅਤੇ ਆਰ.ਟੀ.ਏ., ਰੋਹਤਕ ਦਾ ਸਕੱਤਰ ਲਗਾਇਆ ਗਿਆ ਹੈ।

 

ਨਿਯੁਕਤੀ ਦੀ ਉਡੀਕ ਕਰ ਰਹੇ ਸੁਰਜੀਤ ਸਿੰਘ ਨੂੰ ਭਿਵਾਨੀ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਗਿਆ ਹੈ। ਜਿਲਾ ਪਰਿਸ਼ਦ ਅਤੇ ਡੀ.ਆਰ.ਡੀ.ਏ., ਸੋਨੀਪਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਰਦੀਪ ਜੈਨ ਨੂੰ ਨਗਰ ਨਿਗ, ਗੁਰੂਗ੍ਰਾਮ ਦਾ ਵਧੀਕ ਕਮਿਸ਼ਨਰ ਲਗਾਇਆ ਗਿਆ ਹੈ।

 

ਸਿਟੀ ਮੈਜੀਸਟ੍ਰੇਟ, ਪੰਚਕੂਲਾ ਨਵੀਨ ਕੁਮਾਰ ਨੂੰ ਬਿਲਾਸਪੁਰ ਦਾ ਸਬ-ਡਿਵੀਜਨਲ ਅਧਿਕਾਰੀ (ਨਾਗਰਿਕ)-ਕਮ-ਵਧੀਕ ਕਲੈਕਟਰ ਲਗਾਇਆ ਗਿਆ ਹੈ।

 

ਹਰਿਆਣਾ ਰੋਡਵੇਜ, ਦਿੱਲੀ ਦੇ ਜਨਰਲ ਮੈਨੇਜਰ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਫਰੀਦਾਬਾਦ ਦੇ ਮਿਲਖ ਅਧਿਕਾਰੀ ਵਿਵੇਕ ਕਾਲਿਆ ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ-2, ਗੁਰੂਗ੍ਰਾਮ ਦਾ ਮਿਲਖ ਅਧਿਕਾਰੀ ਲਗਾਇਆ ਗਿਆ ਹੈ।


ਸੰਯੁਕਤ ਟ੍ਰਾਂਸਪੋਰਟ ਕਮਿਸ਼ਨਰ, ਹਰਿਆਣਾ ਮੀਨਾਕਸ਼ੀ ਦਹਿਆ ਨੂੰ ਜਿਲਾ ਪਰਿਸ਼ਦ ਅਤੇ ਡੀ.ਆਰ.ਡੀ.ਏ., ਸੋਨੀਪਤ ਦਾ ਮੁੱਖ ਕਾਰਜਕਾਰੀ ਅਧਿਕਾਰੀ ਲਗਾਇਆ ਗਿਆ ਹੈ।

 

ਨਿਯੁਕਤੀ ਦੀ ਉਡੀਕ ਕਰ ਰਹੀ ਪੂਜਾ ਭਾਰਤੀ ਨੂੰ ਕਰਨਾਲ ਦਾ ਸਿਟੀ ਮੈਜੀਸਟ੍ਰੇਟ ਨਿਯੁਕਤ ਕੀਤਾ ਗਿਆ ਹੈ।
ਸਬ-ਡਿਵੀਜਨਲ ਅਧਿਕਾਰੀ (ਨਾਗਰਿਕ) ਬਿਲਾਸਪੁਰ ਗਿਰੀਸ਼ ਕੁਮਾਰ ਨੂੰ ਸਬ-ਡਿਵੀਜਨਲ ਅਧਿਕਾਰੀ (ਨਾਗਰਿਕ), ਬਰਾੜਾ ਲਗਾਇਆ ਗਿਆ ਹੈ।

 

ਹਰਿਆਣਾ ਬਿਜਲੀ ਰੈਗੁਲੇਟਰੀ ਆਯੋਗ, ਪੰਚਕੂਲਾ ਦੇ ਸਕੱਤਰ ਸਤੀਸ਼ ਕੁਮਾਰ ਸਿੰਗਲਾ ਨੂੰ ਹਰਿਆਣਾ ਖੇਤੀਬਾੜੀ ਉਦਯੋਗ ਨਿਗਮ ਦਾ ਸਕੱਤਰ ਲਗਾਇਆ ਗਿਆ ਹੈ।

 

ਨਿਯੁਕਤੀ ਦੀ ਉਡੀਕ ਕਰ ਰਹੇ ਸੁਰੇਂਦਰ ਪਾਲ ਨੂੰ ਚਰਖੀ ਦਾਦਰੀ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਗਿਆ ਹੈ।

 

ਹਰਿਆਣਾ ਸੈਰ-ਸਪਾਟਾ ਵਿਕਾਸ ਨਿਗਮ ਦੇ ਜਨਰਲ ਮੈਨੇਜਰ ਆਸ਼ੂਤੋਸ਼ ਰਾਜਨ ਨੂੰ ਉਨਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾਸਬ-ਡਿਵੀਜਨਲ ਅਧਿਕਾਰੀ (ਨਾਗਰਿਕ), ਸੋਨੀਪਤ ਦਾ ਕਾਰਜਭਾਰ ਸੌਂਪਿਆ ਗਿਆ ਹੈ।

 

ਨਿਯੁਕਤੀ ਦੀ ਉਡੀਕ ਰਕ ਰਹੇ ਜੇਤੇਂਦਰ ਕੁਮਾਰ-3 ਨੂੰ ਮੇਵਾਤ ਵਿਕਾਸ ਏਜੰਸੀ ਨੂੰਹ ਦਾ ਉੱਪ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

 

ਸਬ-ਡਿਵੀਜਨਲ ਅਧਿਕਾਰੀ (ਨਾਗਰਿਕ), ਬਰਾੜਾ ਭਾਰਤ ਭੂਸ਼ਣ ਨੂੰ ਨਗਰ ਨਿਗਮ ਯਮੁਨਾਨਗਰ ਦਾ ਸੰਯੁਕਤ ਕਮਿਸ਼ਨਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਉਨਾਂ ਨੂੰ ਸਰਸਵਤੀ ਵਿਰਾਸਤ ਬੋਰਡ ਦਾ ਸੰਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਧੀਕ ਕਾਰਜਭਾਰ ਸੌਂਪਿਆ ਗਿਆ ਹੈ।

 

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੇ ਮਿਲਖ ਅਧਿਕਾਰੀ ਅਤੇ ਜਸਟਿਸ ਐਸ.ਐਨ. ਝਾ ਦੀ ਅਗਵਾਈ ਹੇਠ ਗਠਨ ਜਾਂਚ ਆਯੋਗ, ਗੁਰੂਗ੍ਰਾਮ ਦੇ ਸਕੱਤਰ  ਸੰਜੀਵ ਕੁਮਾਰ ਨੂੰ ਹਰਿਆਣ ਰੋਡਵੇਜ, ਦਿੱਲੀ ਦਾ ਜਨਰਲ ਮੈਨੇਜਰ ਅਤੇ ਜਸਟਿਸ ਐਸ.ਐਨ.ਝਾ ਦੀ ਅਗਵਾਈ ਹੇਠ ਗਠਨ ਜਾਂਚ ਕਮਿਸ਼ਨ, ਗੁਰੂਗ੍ਰਾਮ ਦਾ ਸਕੱਤਰ ਲਗਾਇਆ ਗਿਆ ਹੈ।

 

ਸਬ-ਡਿਵੀਜਨਲ ਅਧਿਕਾਰੀ (ਨਾਗਰਿਕ), ਸੋਨੀਪਤ ਵਿਜੈ ਸਿੰਘ ਨੂੰ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦਾ ਸਕੱਤਰ ਲਗਾਇਆ ਗਿਆ ਹੈ।

 

ਸਬ-ਡਿਵੀਜਨਲ ਅਧਿਕਾਰੀ (ਨਾਗਰਿਕ), ਪੰਚਕੂਲਾ ਸੁਸ਼ੀਲ ਕੁਮਾਰ-3 ਨੂੰ ਪੰਚਕੂਲਾ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਗਿਆ ਹੈ।


ਸਬ-ਡਿਵੀਜਨਲ ਅਧਿਕਾਰੀ (ਨਾਗਰਿਕ),ਗ੍ਰਹਿਲਾ ਸ਼ਸ਼ੀ ਵਸੁੰਧਰਾ ਨੂੰ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦਾ ਪ੍ਰੀਖਿਆ ਕੰਟਰੋਲਰ ਲਗਾਇਆ ਗਿਆ ਹੈ।

 

ਨਿਯੁਕਤੀ ਦੀ ਉਡੀਕ ਕਰ ਰਹੇ ਰਵਿੰਦਰ ਕੁਮਾਰ ਨੂੰ ਝੱਜਰ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਗਿਆ ਹੈ।

 

ਚਰਖੀ ਦਾਦਰੀ ਦੇ ਸਿਟੀ ਮੈਜੀਸਟ੍ਰੇਟ ਜਿਤੇਂਦਰ ਸਿੰਘ ਨੂੰ ਸੰਯੁਕਤ ਟ੍ਰਾਂਸਪੋਰਟ ਕਮਿਸ਼ਨਰ, ਹਰਿਆਣਾ ਲਗਾਇਆ ਗਿਆ ਹੈ।

 

ਕਰਨਾਲ ਦੇ ਸਿਟੀ ਮੈਜੀਸਟ੍ਰੇਟ ਅਮਰੇਂਦਰ ਸਿੰਘ ਮਨੈਸ ਨੂੰ ਹਰਿਆਣਾ ਪ੍ਰਸਾਸ਼ਨਿਕ ਸੁਧਾਰ ਵਿਭਾਗ ਦਾ ਉੱਪ ਸਕੱਤਰ ਅਤੇ ਹਰਿਆਣਾ ਰੋਡਵੇਜ ਚੰਡੀਗੜ ਦਾ ਮਹਾ ਪ੍ਰਬੰਧਕ ਲਗਾਇਆ ਗਿਆ ਹੈ।

 

ਹਰਿਆਣਾ ਰੋਡਵੇਰ, ਚੰਡੀਗੜ ਦੇ ਮਹਾ ਪ੍ਰਬੰਧਕ ਅਤੇ ਨਿਗਰਾਨੀ ਅਤੇ ਤਾਲਮੇਲ ਵਿਭਾਗ ਦੇ ਉੱਪ ਸਕੱਤਰ ਧੀਰਜ ਚਹਿਲ ਨੂੰ ਸਬ-ਡਿਵੀਜਨਲ ਅਧਿਕਾਰੀ (ਨਾਗਰਿਕ), ਪੰਚਕੂਲਾ ਲਗਾਇਆ ਗਿਆ ਹੈ।

 

ਉਚੇਰੀ ਸਿਖਿਆ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ  ਉੱਪ ਸਕੱਤਰ ਹਿਤੇਂਦਰ ਕੁਮਾਰ ਨੂੰ ਸਬ-ਡਿਵੀਜਨਲ ਅਧਿਕਾਰੀ (ਨਾਗਰਿਕ), ਬਾਦਸ਼ਾਹਪੁਰ ਲਗਾਇਆ ਗਿਆ ਹੈ।

 

ਮਾਲ ਅਤੇ ਆਪਦਾ ਪ੍ਰਬੰਧਨ ਵਿਭਾਕ ਦੇ ਉੱਪ ਸਕੱਤਰ ਅਨਿਲ ਕੁਮਾਰ ਦੂਨ ਨੂੰ ਹਰਿਆਣਾ ਬਿਜਲੀ ਰੈਗੁਲੇਟਰੀ ਆਯੌਗ, ਪੰਚਕੂਲਾ ਦਾ ਸਕੱਤਰ ਲਗਾਇਆ ਗਿਆ ਹੈ।

 

ਨਗਰ ਨਿਗਮ ਯਮੁਨਾਨਗਰ ਦੇ ਸੰਯੁਕਤ ਕਮਿਸ਼ਨਰ ਜਗਦੀਸ਼ ਚੰਦਰ ਨੂੰ ਜਿਲਾ ਪਰਿਸ਼ਦ , ਯਮੁਨਾਨਗਰ ਅਤੇ ਡੀ.ਆਰ.ਡੀ.ਏ., ਯਮੁਨਾਨਗਰ ਦਾ ਮੁੱਖ ਕਾਰਜਕਾਰੀ ਅਧਿਕਾਰੀ ਲਗਾਇਆ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Transfer of 25 HCS officers of Haryana Government