ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ IAS ਤੇ HCS ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈ.ਏ.ਐਸ. ਅਤੇ ਇਕ ਐਚ.ਸੀ.ਐਸ. ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

 

ਹਰਿਆਣਾ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਦੀ ਪ੍ਰਬੰਧ ਨਿਦੇਸ਼ਕ, ਹਰਿਆਣਾ ਪਿਛੜਾ ਵਰਗ ਅਤੇ ਆਰਥਿਕ ਰੂਪ ਤੋਂ ਕਮਜੋਰ ਵਰਗ ਭਲਾਈ ਨਿਗਮ ਦੀ ਪ੍ਰਬੰਧ ਨਿਦੇਸ਼ਕ ਅਤੇ ਵਿੱਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਆਮਨਾ ਤਸਨੀਮ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਨਿਦੇਸ਼ਕ ਅਤੇ ਵਧੀਕ ਸਕੱਤਰ ਅਤੇ ਹਰਿਆਣਾ ਰਾਜ ਬਾਲ ਅਧਿਕਾਰ ਸਰੰਖਣ ਆਯੋਗ ਦੇ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ।

 

ਤਬਾਦਲਾ ਕੀਤੇ ਐਚ.ਸੀ.ਐਸ. ਅਧਿਕਾਰੀ ਵਿਚ ਸ਼ਹਿਰੀ ਸਥਾਨਕ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਅਤੇ ਵਧੀਕ ਸਕੱਤਰ ਵਰਸ਼ਾ ਖੰਗਵਾਲ ਨੂੰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਅਤੇ ਵਧੀਕ ਸਕੱਤਰ ਲਗਾਇਆ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Transfer of HCS and IAS officers in Haryana