ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਉੱਤਰ ਪ੍ਰਦੇਸ਼ ’ਚ ਮਿਲਿਆ ਵੱਡਾ ਖ਼ਜ਼ਾਨਾ

​​​​​​​ਉੱਤਰ ਪ੍ਰਦੇਸ਼ ’ਚ ਮਿਲਿਆ ਵੱਡਾ ਖ਼ਜ਼ਾਨਾ

ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਸਨੌਲੀ ਵਿਖੇ ਭਾਰਤੀ ਪੁਰਾਤੱਤਵ ਵਿਭਾਗ ਨੂੰ ਪੁਟਾਈ ਦੌਰਾਨ ਵੱਡੀ ਮਾਤਰਾ ਵਿੱਚ ਖ਼ਜ਼ਾਨਾ ਮਿਲਿਆ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਖ਼ਜ਼ਾਨਾ ਕਿਹੜੀ ਸਦੀ ਦਾ ਹੈ। ਇਸ ਖ਼ਜ਼ਾਨੇ ਨਾਲ ਕਈ ਜਾਨਵਰਾਂ ਦੀਆਂ ਹੱਡੀਆਂ ਵੀ ਮਿਲੀਆਂ ਹਨ।

 

 

ਇਹਸ ਖ਼ਜ਼ਾਨੇ ਵਿੱਚ 4,000 ਸਾਲ ਪੁਰਾਣੇ ਪਵਿੱਤਰ ਕਮਰੇ, ਸ਼ਾਹੀ ਤਾਬੂਤ, ਦਾਲ਼–ਚੌਲ਼ਾਂ ਨਾਲ ਭਰੇ ਘੜੇ, ਤਲਵਾਰਾਂ, ਔਜ਼ਾਰ, ਮੁਕਟ ਤੇ ਇਨਸਾਨਾਂ ਦੀਆਂ ਹੱਡੀਆਂ ਵੀ ਸ਼ਾਮਲ ਹਨ।

 

 

ਇਸ ਖ਼ਜ਼ਾਨੇ ਬਾਰੇ ਏਐੱਸਆਈ ਇੰਸਟੀਚਿਊਟ ਆਫ਼ ਆਰਕਿਓਲੌਜੀ ਦੇ ਡਾਇਰੈਕਟਰ ਡਾ. ਐੱਸਕੇ ਮੰਜੁਲ ਨੇ ਦੱਸਿਆ ਕਿ ਏਐੱਸਆਈ ਨੂੰ ਸਨੌਲੀ ਵਿਖੇ ਕਈ ਪ੍ਰਾਚੀਨ ਸੱਭਿਅਤਾਵਾਂ ਦੇ ਪਥਰਾਟ ਮਿਲੇ ਸਨ। ਇਸ ਵਾਰ ਪੁਟਾਈ ਵਿੱਚ ਹੜੱਪਾ ਸਭਿਅਤਾ ਤੋਂ ਵੱਖਰੇ ਮਿਲੇ ਹਨ।

 

 

ਇਨ੍ਹਾਂ ਨੂੰ ਵੇਖ ਕੇ ਜਾਪਦਾ ਹੈ ਕਿ ਪਿੱਤੇ ਜਿਹੇ ਮਿਲੇ ਪਥਰਾਟ ਹੜੱਪਾ ਸਭਿਅਤਾ ਦੇ ਸਭ ਤੋਂ ਵਿਕਸਤ ਸਮੇਂ ਦੇ ਹਨ। ਚੇਤੇ ਰਹੇ ਕਿ ਸਨੌਲੀ ਵਿਖੇ ਮਿਲੀਆਂ ਕਬਰਾਂ ਨੂੰ ਮਹਾਭਾਰਤ ਕਾਲ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਮਹਾਭਾਰਤ ਕਾਲ ਵਿੱਚ ਪਾਂਡਵਾਂ ਤੋਂ ਮੰਗੇ 5 ਪਿੰਡਾਂ ਵਿੱਚ ਬਾਗ਼ਪਤ ਵੀ ਸ਼ਾਮਲ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Treasure found in Uttar Pradesh