ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਲੇਟ ਟ੍ਰੇਨ ਲਈ ਜਾਪਾਨ ਨੇ ਖੋਲ੍ਹਿਆ ਖ਼ਜ਼ਾਨਾ, ਜਾਰੀ ਕੀਤੇ 5500 ਕਰੋੜ ਰੁਪਏ

1 / 4ਬੁਲੇਟ ਟ੍ਰੇਨ ਲਈ ਜਾਪਾਨ ਨੇ ਖੋਲ੍ਹਿਆ ਖ਼ਜ਼ਾਨਾ, ਜਾਰੀ ਕੀਤੇ 5500 ਕਰੋੜ ਰੁਪਏ

2 / 4ਬੁਲੇਟ ਟ੍ਰੇਨ ਲਈ ਜਾਪਾਨ ਨੇ ਖੋਲ੍ਹਿਆ ਖ਼ਜ਼ਾਨਾ, ਜਾਰੀ ਕੀਤੇ 5500 ਕਰੋੜ ਰੁਪਏ

3 / 4ਬੁਲੇਟ ਟ੍ਰੇਨ ਲਈ ਜਾਪਾਨ ਨੇ ਖੋਲ੍ਹਿਆ ਖ਼ਜ਼ਾਨਾ, ਜਾਰੀ ਕੀਤੇ 5500 ਕਰੋੜ ਰੁਪਏ

4 / 4ਬੁਲੇਟ ਟ੍ਰੇਨ ਲਈ ਜਾਪਾਨ ਨੇ ਖੋਲ੍ਹਿਆ ਖ਼ਜ਼ਾਨਾ, ਜਾਰੀ ਕੀਤੇ 5500 ਕਰੋੜ ਰੁਪਏ

PreviousNext

ਦੇਸ਼ ਚ ਬੁਲੇਟ ਟ੍ਰੇਨ ਨੂੰ ਲੈ ਕੇ ਭਾਰਤ ਅਤੇ ਜਾਪਾਨ ਸਰਕਾਰ ਵੱਲੋਂ ਇੱਕ ਕਦਮ ਹੋਰ ਅੱਗੇ ਵਧਾਇਆ ਗਿਆ ਹੈ। ਸ਼ੁੱਕਰਵਾਰ ਨੂੰ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇਆਈਸੀਏ) ਅਤੇ ਭਾਰਤ ਸਰਕਾਰ ਵਿਚਾਲੇ ਮੰੁਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੀਯੋਜਨਾ ਲਈ ਲੋਨ ਦੀ ਪਹਿਲੀ ਕਿਸ਼ਤ ਜਾਰੀ ਕਰਨ ਤੇ ਸਹਿਮਤੀ ਬਣ ਗਈ।

 

ਇੱਕ ਕਰਾਰ ਤਹਿਤ ਜੇਆਈਸੀਏ ਵੱਲੋਂ ਭਾਰਤ ਸਰਕਾਰ ਨੂੰ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੀਯੋਜਨਾ ਲਈ 5500 ਕਰੋੜ ਰੁਪਏ ਦੇ ਲੋਨ ਦੀ ਪਹਿਲੀ ਕਿਸ਼ਤ ਲਈ ਰਸਤਾ ਸਾਫ ਹੋ ਗਿਆ। ਬੁਲੇਟ ਟੇ੍ਰਨ ਪ੍ਰੀਯੋਜਨਾ ਲਈ ਦਸੰਬਰ ਮਹੀਨੇ ਤੋਂ ਟੈਂਡਰ ਜਾਰੀ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਅਗਲੇ ਸਾਲ ਦੇ ਸ਼ੁਰੂ ਤੋਂ ਹੀ ਕੰਮ ਵੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

 

ਹਰੇਕ 6 ਮਹੀਨੇ ਚ ਮਿਲੇਗੀ ਲੋਨ ਦੀ ਕਿਸ਼ਤ

ਭਾਰਤ ਅਤੇ ਜਾਪਾਨ ਇੰਟਰਨੈਸ਼ਨਲ ਕੋਆਰਪਰੇਸ਼ਨ ਏਜੰਸੀ (ਜੇਆਈਸੀਏ) ਨਾਲ ਹੋਏ ਸਮਝੌਤੇ ਤਹਿਤ ਭਾਰਤ ਲੋੜ ਮੁਤਾਬਕ ਹਰੇਕ 6 ਮਹੀਨਿਆਂ ਚ ਲੋਨ ਦੀ ਕਿਸ਼ਤ ਲੈ ਸਕੇਗਾ। ਉਥੇ ਹੀ ਜੇਆਈਸੀਏ ਵੱਲੋਂ ਕੋਲਕਾਤਾ ਈਸਟਵੈਸਟ ਮੈਟਰੋ ਪ੍ਰੋਜੈਕਟ ਤਹਿਤ ਹਾਵੜਾ ਮੈਦਾਨ ਨਾਲ ਸਾਲਟ ਲੇਕ ਸੈਕਟਰ 5 ਤੱਕ ਮੈਟਰੋ ਲਾਈਨ ਲਣਾਉਣ ਲਈ 1600 ਕਰੋੜ ਰੁਪਏ ਦਾ ਕਰਜ਼ ਵੀ ਦਿੱਤਾ ਜਾਵੇਗਾ।

 

2022 ਤੱਕ ਚੱਲਣ ਲੱਗ ਪਵੇਗੀ ਬੁਲੇਟ ਟ੍ਰੇਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ 15 ਅਗਸਤ 2022 ਦੇਸ਼ ਦੇ ਲੋਕਾਂ ਨੂੰ ਬੁਲੇਟ ਟੇ੍ਰਨ ਦਾ ਤੋਹਫਾ ਮਿਲ ਸਕੇ। ਇਸੇ ਕਾਰਨ ਇਸ ਪ੍ਰੋਜੈਕਟ ਦਾ ਕੰਮ ਤੇਜ਼ੀ ਨਾਲ ਪੂਰਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਜਿਸ ਲਈ ਜ਼ਮੀਨ ਅਕਵਾਇਰ ਕਰਨ ਦਾ ਕੰਮ ਦਸੰਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਦੇ ਬਾਅਦ ਬਾਕੀ ਕੰਮਾਂ ਦੇ ਟੈਂਡਰ ਕੱਢੇ ਜਾਣਗੇ।

 

ਜਾਣਕਾਰੀ ਮੁਤਾਬਕ ਭਾਰਤ ਸਰਕਾਰ ਜਾਪਾਨ ਤੋਂ 18 ਬੁਲੇਟ ਟ੍ਰੇਨਾਂ ਖਰੀਦਣ ਦੀਆਂ ਤਿਆਰੀਆਂ ਕਰ ਰਹੀ ਹੈ। ਇਹ ਸੌਦਾ 7,000 ਕਰੋੜ ਰੁਪਏ ਦਾ ਹੋ ਸਕਦਾ ਹੈ। ਇਸ ਸੌਦੇ ਤਹਿਤ ਟੈਕਨਾਲਜੀ ਟ੍ਰਾਂਸਫਰ ਵੀ ਕੀਤੀ ਜਾਵੇਗੀ ਤਾਂਕਿ ਭਾਰਤ ਚ ਬੁਲੇਟ ਟ੍ਰੇਨ ਬਣਾਈ ਜਾ ਸਕੇ।

 

ਮੁੰਬਈ ਤੋਂ ਅਹਿਮਦਾਬਾਦ ਵਿਚਾਲੇ ਚਲੇਗੀ ਪਹਿਲੀ ਬੁਲੇਟ ਟ੍ਰੇਨ

ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਮੰੁਬਈ ਤੋਂ ਅਹਿਮਦਾਬਾਦ ਵਿਚਾਲੇ ਚਲਾਈ ਜਾਵੇਗੀ। ਇਸ ਪੂਰੇ ਕਾਰੀਡੋਰ ਦੀ ਲੰਬਾਈ 508 ਕਿਲੋਮੀਟਰ ਹੈ। ਕਾਰੀਡੋਰ ਤੇ ਬੁਲੇਟ ਟ੍ਰੇਨ ਦੀ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਉਮੀਦ ਹੈ। ਮਤਲਬ ਮੁੰਬਈ ਤੋਂ ਅਹਿਮਦਾਬਾਦ ਸਿਰਫ 2 ਘੰਟਿਆਂ ਚ ਪਹੁੰਚਿਆ ਜਾ ਸਕੇਗਾ। ਹਾਲੇ ਇਸੇ ਦੂਰੀ ਨੂੰ ਤੈਅ ਕਰਨ ਚ ਭਾਰਤੀ ਰੇਲ ਗੱਡੀਆਂ ਤੋਂ 7 ਘੰਟਿਆਂ ਅਤੇ ਫਲਾਈਟ ਤੋਂ 1 ਘੰਟੇ ਦਾ ਸਮਾਂ ਲੱਗਦਾ ਹੈ।

 

ਦੇਸ਼ ਚ ਬਣੇਗੀ ਬੁਲੇਟ ਟ੍ਰੇਨ

ਭਾਰਤੀ ਰੇਲਵੇ ਨੇ ਪਬਲਿਕ ਪ੍ਰਾਈਵੇਟ ਪਾਰਟਰਸਿ਼ੱਪ ਯੋਜਨਾ ਤਹਿਤ ਦੇਸ਼ ਚ ਬੁਲੇਟ ਟੇ੍ਰਨ ਅਸੈਂਬਲਿੰਗ ਯੂਨਿਟ ਦੀ ਸਥਾਪਨਾ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਮੇਕ ਈਨ ਇੰਡੀਆ ਮਿਸ਼ਨ ਤਹਿਤ ਭਾਰਤ ਚ ਜਾਪਾਨੀ ਟ੍ਰੇਨ ਨਿਰਮਾਤਾ ਕੰਪਨੀਆਂ ਕਾਵਾਸਾਕੀ ਅਤੇ ਹਿਤਾਚੀ ਭਾਰਤ ਚ ਇਸ ਕਾਰਖਾਨੇ ਦੀ ਸਥਾਪਨਾ ਕਰ ਸਕਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Treasure opened for the bullet train in Japan released Rs 5500 crore