ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AIIMS ’ਚ ਇਲਾਜ ਤੇ ਪੜ੍ਹਾਈ ਦੋਵੇਂ ਹੋਣਗੇ ਮਹਿੰਗੇ

AIIMS ’ਚ ਇਲਾਜ ਤੇ ਪੜ੍ਹਾਈ ਦੋਵੇਂ ਹੋਣਗੇ ਮਹਿੰਗੇ

ਭਾਰਤ ਦੇ ਸਭ ਤੋਂ ਵੱਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ‘ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇਸੰਜ਼’ (AIIMS – ਏਮਸ) ਵਿੱਚ ਹੁਣ ਇਲਾਜ ਕਰਵਾਉਣਾ ਤੇ ਪੜ੍ਹਨਾ ਦੋਵੇਂ ਮਹਿੰਗੇ ਹੋਣ ਜਾ ਰਹੇ ਹਨ। ਦਿੱਲੀ ਏਮਸ ਨੇ ਟਿਊਸ਼ਨ ਫ਼ੀਸ ਅਤੇ ਮਰੀਜ਼ਾਂ ਤੋਂ ਵੱਖੋ–ਵੱਖਰੇ ਇਲਾਜਾਂ ਲਈ ਵਸੂਲੀਆਂ ਜਾਣ ਵਾਲੀਆਂ ਫ਼ੀਸਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਵਧਾਉਣ ਬਾਰੇ ਫ਼ੈਸਲਾ ਲਿਆ ਜਾਵੇਗਾ।

 

 

ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਏਮਸ ਦੀ ਕੇਂਦਰੀ ਸੰਸਥਾਨ ਇਕਾਈ ਦੀ ਮੀਟਿੰਗ ਦੌਰਾਨ ਟਿਊਸ਼ਨ ਫ਼ੀਸ ਤੇ ਇਲਾਜ ਦੀਆਂ ਦਰਾਂ ਦੀ ਸਮੀਖਿਆ ਨੂੰ ਮਨਜ਼ੂਰੀ ਦਿੱਤੀ ਗਈ। ਏਮਸ ਦਿੱਲੀ ਦੇ ਵਿੱਤੀ ਸਲਾਹਕਾਰ ਵੱਲੋਂ ਜਾਰੀ ਇੱਕ ਦਫ਼ਤਰੀ ਹੁਕਮ ਚ ਸਾਰੇ ਵਿਭਾਗਾਂ, ਸੈਕਸ਼ਨਾਂ, ਕੇਂਦਰਾਂ ਤੇ ਸੁਵਿਧਾ ਕੇਂਦਰਾਂ ਤੋਂ ਜਾਣਕਾਰੀ ਮੰਗੀ ਗਈ ਹੈ ਕਿ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀਆਂ ਦਰਾਂ ਕੀ ਹਨ ਤੇ ਇਹ ਕਦ ਤੋਂ ਲਾਗੂ ਹਨ?

 

 

ਇਸ ਹੁਕਮ ਵਿੱਚ ਇਹ ਵੀ ਪੁੱਛਿਆ ਗਿਆ ਹੈ ਕਿ ਇਨ੍ਹਾਂ ਸੇਵਾਵਾਂ ਉੱਤੇ ਆਉਣ ਵਾਲੀ ਅਸਲ ਲਾਗਤ ਕੀ ਹੈ ਤੇ ਅਸਲ ਲਾਗਤ ਤੋਂ ਘੱਟ ਦਰਾਂ ਵਸੂਲਣ ਦੇ ਕਿਹੜੇ ਕਾਰਨ ਹਨ? ਇਸ ਹੁਕਮ ਵਿੱਚ ਹਦਾਇਤ ਕੀਤੀ ਗਈ ਹੈ ਕਿ ਸੇਵਾਵਾਂ ਉੱਤੇ ਆਉਣ ਵਾਲੀ ਅਸਲ ਲਾਗਤ ਦੀ ਗਿਣਤੀ ਵਿੱਚ ਸਰਕਾਰ ਦੇ ਆਮ ਵਿੱਤੀ ਨਿਯਮਾਂ ਦੇ ਨਿਯਮ ਨੰਬਰ 47 ਦੀ ਪਾਲਣਾ ਕੀਤੀ ਜਾਵੇ।

 

 

ਇਸ ਨਿਯਮ ਮੁਤਾਬਕ ਕਿਸੇ ਵੀ ਸੇਵਾ ਦੀ ਅਸਲ ਲਾਗਤ ਤੈਅ ਕਰਨ ਲਈ ਉਸ ਸੇਵਾ ਨੂੰ ਚਲਾਉਣ ਉੱਤੇ ਆਉਣ ਵਾਲੀ ਲਾਗਤ ਨਾਲ ਉਸ ਸੇਵਾ ਉੱਤੇ ਆਈ ਪੂੰਜੀ ਲਾਗਤ ਉੱਤੇ ਇੱਕ ਤਰਕਪੂਰਨ ਰਕਮ ਸ਼ਾਮਲ ਹੋਣੀ ਚਾਹੀਦੀ ਹੈ। ਸਾਰੇ ਵਿਭਾਗਾਂ ਤੋਂ 25 ਨਵੰਬਰ ਤੱਕ ਇਹ ਜਾਣਕਾਰੀ ਸਾਂਝੀ ਕਰਨ ਨੂੰ ਆਖਿਆ ਗਿਆ ਹੈ।

 

 

ਕੇਂਦਰੀ ਸਿਹਤ ਮੰਤਰਾਲੇ ਦੇ ਸੂਤਰਾਂ ਮੁਤਾਬਕ ਏਮਸ ਦਿੱਲੀ ਵੱਲੋਂ ਤੈਅ ਦਰਾਂ ਨੂੰ ਹੀ ਦੇਸ਼ ਦੇ ਹੋਰ ਸ਼ਹਿਰਾਂ ਚ ਸਥਿਤ ਸਾਰੇ ਏਮਸ ਉੱਤੇ ਲਾਗੂ ਕਰਨ ਲਈ ਆਖਿਆ ਜਾਵੇਗਾ। ਸੂਤਰਾਂ ਮੁਤਾਬਕ ਬਜਟ ਦੀ ਕਮੀ ਨਾਲ ਜੂਝ ਰਿਹਾ ਮੰਤਰਾਲਾ ਚਾਹੁੰਦਾ ਹੈ ਕਿ ਚੰਗੀ ਤਰ੍ਹਾਂ ਸਥਾਪਤ ਹੋ ਚੁੱਕੇ ਏਮਸ ਨੂੰ ਹੁਣ ਕੁਝ ਲਾਗਤ ਕੱਢਣੀ ਸ਼ੁਰੂ ਕਰਨੀ ਚਾਹੀਦੀ ਹੈ; ਜਿਸ ਨਾਲ ਨਵੇਂ ਏਮਸ ਦਾ ਦਬਾਅ ਸਰਕਾਰ ਉੱਤੋਂ ਘਟੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Treatment and Study both will be dearer in AIIMS