ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਸਪਤਾਲ ’ਚ ਬਿਨਾ ਡਾਕਟਰ ਇਲਾਜ ਹੋਵੇਗਾ, ਮਸ਼ੀਨਾਂ ਦੇਣਗੀਆਂ ਦਵਾਈਆਂ

ਹਸਪਤਾਲ ’ਚ ਬਿਨਾ ਡਾਕਟਰ ਇਲਾਜ ਹੋਵੇਗਾ, ਮਸ਼ੀਨਾਂ ਦੇਣਗੀਆਂ ਦਵਾਈਆਂ

ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਭਾਰਤ ਵਿੱਚ ਹੁਣ ਇੱਕ ਵੱਡੀ ਮੈਡੀਕਲ–ਪਹਿਲ ਹੋਣ ਜਾ ਰਹੀ ਹੈ। ਪਾਇਲਟ ਪ੍ਰੋਜੈਕਟ ਅਧੀਨ ਉੱਤਰ ਪ੍ਰਦੇਸ਼ ਦੇ 10 ਹਸਪਤਾਲਾਂ ਵਿੱਚ ਮਸ਼ੀਨਾਂ ਨਾਲ ਇਲਾਜ ਹੋਵੇਗਾ।

 

 

ਇਨ੍ਹਾਂ ਹਸਪਤਾਲਾਂ ਵਿੱਚ ਇੱਕ ਵੀ ਡਾਕਟਰ ਨਹੀਂ ਹੋਵੇਗਾ। ਇੱਥੇ ਸਿਰਫ਼ ਨਰਸ, ਲੈਬ ਟੈਕਨੀਸ਼ੀਅਨ ਤੇ ਸਫ਼ਾਈ–ਸੇਵਕ ਹੀ ਹੋਣਗੇ। ਇਨ੍ਹਾਂ ਹਸਪਤਾਲਾਂ ਵਿੱਚ ਮਸ਼ੀਨ ਹੀ ਖ਼ੂਨ ਦੀ ਜਾਂਚ ਕਰੇਗੀ, ਬਲੱਡ–ਪ੍ਰੈਸ਼ਰ ਵੀ ਚੈੱਕ ਕਰੇਗੀ, ਦਿਲ ਦੀ ਧੜਕਣ ਵੀ ਵੇਖੇਗੀ।

 

 

ਦੂਰ ਕਿਸੇ ਹੋਰ ਸ਼ਹਿਰ ’ਚ ਬੈਠੇ ਡਾਕਟਰ ਟੈਲੀ–ਕਾਨਫ਼ਰਸਿੰਗ ਰਹੀਂ ਮਰੀਜ਼ ਨਾਲ ਗੱਲਬਾਤ ਕਰਨਗੇ। ਸਕ੍ਰੀਨ ਉੱਤੇ ਹੀ ਰਿਪੋਰਟ ਵੇਖ ਲੈਣਗੇ। ਉਹ ਜਿਹੜੀ ਦਵਾਈ ਦੱਸਣਗੇ, ਉਹੀ ਮਰੀਜ਼ ਨੂੰ ਮਸ਼ੀਨ ਰਾਹੀਂ ਮਿਲ ਜਾਵੇਗੀ।

 

 

ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਬਹੁ–ਕੌਮੀ ਕੰਪਨੀ 10 ਪੀਐੱਚਸੀਜ਼ ਉੱਤੇ ਈ–ਹਸਪਤਾਲ ਸਥਾਪਤ ਕਰੇਗੀ। ਇਸ ਲਈ ਲੋੜੀਂਦੀਆਂ ਮਸ਼ੀਨਾਂ ਲਾਈਆਂ ਜਾਣਗੀਆਂ। ਰਜਿਸਟ੍ਰੇਸ਼ਨ ਲਈ ਨਰਸ ਤੇ ਮਰੀਜ਼ਾਂ ਦੇ ਖ਼ੂਨ ਦਾ ਨਮੂਨਾ ਲੈਣ ਲਈ ਲੈਬ–ਤਕਨੀਸ਼ੀਅਨ ਤਾਇਨਾਤ ਹੋਣਗੇ।

 

 

ਸਾਰੇ ਪੀਐੱਚਸੀਜ਼ (PHCs) ਨੂੰ ਕਮਾਂਡ ਸੈਂਟਰ ਨਾਲ ਜੋੜਿਆ ਜਾਵੇਗਾ। ਵੈੱਬ ਕੈਮਰੇ ਨਾਲ ਕਮਾਂਡ ਸੈਂਟਰ ਨੂੰ ਮਰੀਜ਼ ਆਪਣੀ ਬੀਮਾਰੀ ਦੇ ਲੱਛਣਾਂ ਦੀ ਜਾਣਕਾਰੀ ਦੇਣਗੇ। ਮਸ਼ੀਨਾਂ ਨਾਲ ਮਰੀਜ਼ ਦੇ ਬਲੱਡ–ਪ੍ਰੈਸ਼ਰ, ਨਬਜ਼ ਦੀ ਰਫ਼ਤਾਰ ਬਾਰੇ ਜਾਣਕਾਰੀ ਕਮਾਂਡ ਸੈਂਟਰ ਨੂੰ ਮਿਲੇਗੀ।

 

 

ਇਸ ਨਵੀਂ ਯੋਜਨਾ ਲਈ ਉੱਤਰ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਦੇ ਇੱਕ–ਇੱਕ ਹਸਪਤਾਲ ਨੂੰ ਚੁਣਿਆ ਗਿਆ ਹੈ। ਇਨ੍ਹਾਂ ਵਿੱਚ ਗੋਰਖਪੁਰ ਦੀ ਅਰਬਨ ਹੈਲਥ ਪੋਸਟ ਰਾਮਪੁਰ ਸ਼ਾਮਲ। ਵਾਰਾਨਸੀ ਤੋਂ ਵੀ ਇੱਕ ਅਰਬਨ ਹੈਲਥ ਪੋਸਟ ਦੀ ਚੋਣ ਹੋਈ ਹੈ। ਇਸ ਤੋਂ ਇਲਾਵਾ ਸ਼ਰਾਵਸਤੀ, ਬਹਿਰਾਈਚ, ਬਲਰਾਮਪੁਰ, ਸਿਧਾਰਥਨਗਰ, ਚੰਦੌਲੀ, ਸੋਨਭੱਦਰ, ਚਿੱਤਰਕੂਟ ਅਤੇ ਫ਼ਤਿਹਪੁਰ ਵਿੱਚ ਇੱਕ–ਇੱਕ PHC ਦੀ ਚੋਣ ਹੋਈ ਹੈ।

 

 

ਹੋਰਨਾਂ ਦੇਸ਼ਾਂ ਵਿੱਚ ਇਸ ਪ੍ਰਣਾਲੀ ਨੂੰ ਟੈਲੀ–ਮੈਡੀਸਨ ਵੀ ਕਿਹਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Treatment will be possible without doctor in Hospital Machines will provide medicines