ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਪਰਵਾਹੀ : ਬੇਕਸੂਰ ਨੂੰ 4 ਮਹੀਨੇ ਕੱਟਣੀ ਪਈ ਜੇਲ ਦੀ ਸਜ਼ਾ

ਪੁਲਿਸ ਦੀ ਲਾਪਰਵਾਹੀ ਕਾਰਨ ਇੱਕ ਬੇਕਸੂਰ ਬਜ਼ੁਰਗ ਨੂੰ 4 ਮਹੀਨੇ ਜੇਲ 'ਚ ਕੱਟਣੇ ਪਏ। ਉਸ ਦਾ ਕਸੂਰ ਇਹ ਸੀ ਕਿ ਉਸ ਦਾ ਨਾਂਅ ਉਸ ਵਿਅਕਤੀ ਨਾਲ ਮਿਲਦਾ-ਜੁਲਦਾ ਸੀ, ਜਿਸ ਨੂੰ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਹੁਣ ਸੂਬਾ ਸਰਕਾਰ ਨੂੰ ਪੀੜਤ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਹਨ।

ਦਰਅਸਲ, 68 ਸਾਲਾ ਪੀੜਤ ਔਰਤ ਦਾ ਨਾਮ ਹੁਸਨ ਹੈ। ਉਸ ਨੂੰ ਪੁਲਿਸ ਦੀ ਲਾਪਰਵਾਹੀ ਅਤੇ ਗਲਤਫਹਿਮੀ ਕਾਰਨ ਦੋਸ਼ੀ ਹੁਸਨਾ ਦੀ ਥਾਂ ਜੇਲ 'ਚ ਬੰਦ ਕਰ ਦਿੱਤਾ ਗਿਆ ਸੀ। ਜਦਕਿ ਦੋਸ਼ੀ ਦੇ ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਸਾਢੇ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਜਸਟਿਸ ਐਸ.ਸੀ. ਸ਼ਰਮਾ ਅਤੇ ਜਸਟਿਸ ਸ਼ੈਲੇਂਦਰ ਸ਼ੁਕਲਾ ਨੇ ਇਹ ਫੈਸਲਾ ਪੀੜਤਾ ਦੇ ਬੇਟੇ ਕਮਲੇਸ਼ ਵਾਸੀ ਧਾਰ ਜ਼ਿਲ੍ਹਾ ਦੀ ਪਟੀਸ਼ਨ 'ਤੇ ਸੁਣਾਇਆ।

 

ਧਾਰ ਜ਼ਿਲ੍ਹੇ 'ਚ ਇੱਕ ਕਤਲ ਮਾਮਲੇ ਵਿੱਚ ਸੈਸ਼ਨ ਅਦਾਲਤ ਨੇ ਹੁਸਨਾ ਨਾਂਅ ਦੀ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 10 ਸਤੰਬਰ 2016 ਨੂੰ ਪੈਰੋਲ 'ਤੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਜਦੋਂ ਦੋਸ਼ੀ ਕੈਦੀ ਪੈਰੋਲ ਖ਼ਤਮ ਹੋਣ ਦੇ ਬਾਵਜੂਦ ਜੇਲ ਨਹੀਂ ਪਰਤੀ ਤਾਂ ਉਸ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਪੁਲਿਸ ਨੇ ਹੁਸਾਨਾ ਦੀ ਥਾਂ 18 ਅਕਤੂਬਰ 2019 ਨੂੰ ਹੁਸਨ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ ਇੰਦੌਰ ਜੇਲ ਭੇਜ ਦਿੱਤਾ ਗਿਆ।
 

ਅਧਿਕਾਰੀ 'ਤੇ ਕੇਸ ਦਰਜ :
ਹਾਈ ਕੋਰਟ ਨੇ ਇਸ ਨੂੰ ਵੱਡੀ ਅਣਗਹਿਲੀ ਕਰਾਰ ਦਿੱਤਾ। ਨਾਲ ਹੀ ਹੁਸਨ ਨੂੰ ਤੁਰੰਤ ਜੇਲ ਤੋਂ ਰਿਹਾ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਬੈਂਚ ਨੇ ਪੁਲਿਸ ਦੇ ਇੱਕ ਸਬ-ਡਵੀਜ਼ਨਲ ਅਧਿਕਾਰੀ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਅਧਿਕਾਰੀ ਨੇ ਇਸ ਕੇਸ ਵਿੱਚ ਅਦਾਲਤ ਨੂੰ ਹਲਫ਼ਨਾਮੇ ਵਿੱਚ ਗਲਤ ਜਾਣਕਾਰੀ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tribal man in Madhya Pradesh spends 4 months in jail after police mistake him for murder accused in Indore