ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ 'ਚ ਤਿੰਨ ਤਲਾਕ ਬਿਲ ਪੇਸ਼, ਕਾਂਗਰਸ ਨੇ ਕੀਤਾ ਵਿਰੋਧ

17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਸੰਸਦ ਸੈਸ਼ਨ ਦਾ ਅੱਜ ਦਾ ਦਿਨ ਬਹੁਤ ਅਹਿਮ ਹੈ, ਕਿਉਂਕਿ ਅੱਜ ਮੋਦੀ ਸਰਕਾਰ ਨੇ ਇਕ ਵਾਰ ਮੁੜ ਤੋਂ ਤਿੰਨ ਤਲਾਕ ਬਿਲ ਪੇਸ਼ ਕਦ ਦਿੱਤਾ ਹੈ। ਇਸ ਬਿਲ ਦਾ ਕਾਂਗਰਸ ਨੋ ਵਿਰੋਧ ਕੀਤਾ ਹੈ।

 

 

 

ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਸੈਸ਼ਨ ਵਿੱਚ ਤਿੰਨ ਤਲਾਕ ਬਿਲ ਹੁਣ ਤੱਕ ਦਾ ਸਭ ਤੋਂ ਅਹਿਮ ਬਿਲ ਹੈ, ਜੋ ਮੁਸਲਿਮ ਸਮਾਜ ਵਿੱਚ ਇੱਕ ਵਾਰ ਵਿੱਚ ਤਿੰਨ ਤਲਾਕ (ਤਲਾਕ ਏ ਬਿੱਦਤ) ਦੀ ਪ੍ਰਥਾ ਉੱਤੇ ਰੋਕ ਲਾਉਣ ਵਾਲਾ ਹੈ।
ਲੋਕ ਸਭਾ ਨਾਲ ਜੁੜੀ ਕਾਰਵਾਈ ਸੂਚੀ ਅਨੁਸਾਰ, 'ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿਲ -2019' ਲੋਕ ਸਭਾ ਵਿਚ ਪੇਸ਼ ਕੀਤਾ ਗਿਆ। ਪਿਛਲੇ ਮਹੀਨੇ 16ਵੀਂ ਲੋਕ ਸਭਾ ਦਾ ਕਾਰਜ ਕਾਲ ਪੂਰਾ ਹੋਣ ਤੋਂ ਬਾਅਦ ਪਿਛਲਾ ਬਿੱਲ ਬੇਅਸਰ ਹੋ ਗਿਆ ਸੀ ਕਿਉਂਕਿ ਇਹ ਰਾਜ ਸਭਾ ਵਿੱਚ ਪੈਂਡਿੰਗ ਸੀ।


ਦਰਅਸਲ,  ਲੋਕ ਸਭਾ ਵਿੱਚ ਬਿੱਲ ਪਾਸ ਹੋ ਜਾਣ ਅਤੇ ਰਾਜ ਸਭਾ ਵਿੱਚ ਉਸ ਦੇ ਲੰਬਿਤ ਰਹਿਣ ਦੀ ਸਥਿਤੀ ਵਿੱਚ ਹੇਠਲੇ ਸਦਨ (ਲੋਕ ਸਭਾ) ਦੇ ਭੰਗ ਹੋਣ ਦੇ ਬਾਅਦ ਇਹ ਬਿਲ ਬੇਅਸਰ ਹੋ ਜਾਂਦਾ ਹੈ। ਰਿਪੋਰਟ ਅਨੁਸਾਰ 26 ਜੁਲਾਈ ਨੂੰ ਸਮਾਪਤ ਹੋਣ ਵਾਲੇ ਸੈਸ਼ਨ ਵਿੱਚ 30 ਬੈਠਕਾਂ ਹੋਣਗੀਆਂ। ਬਜਟ 5 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:triple talaq bill in lok sabha congress has protested