ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਨੇ ਸਿਰਜਿਆ ਇਤਿਹਾਸ, ਰਾਜ ਸਭਾ 'ਚ ਵੀ ਤਿੰਨ ਤਲਾਕ ਬਿਲ ਪਾਸ

ਮੋਦੀ ਸਰਕਾਰ ਨੇ ਲੰਘੇ ਦਿਨਾਂ ਚ ਲੋਕ ਸਭਾ ਚ ਤਿੰਨ ਤਲਾਕ ਬਿਲ ਨੂੰ ਪਾਸ ਕਰਾਉਣ ਮਗਰੋਂ ਅੱਜ ਹੋਈ ਲੰਬੀ ਬਹਿਸ ਮਗਰੋਂ ਆਖਰਕਾਰ ਰਾਜ ਸਭਾ ਚ ਪਾਸ ਕਰਾ ਕੇ ਇਤਿਹਾਸ ਰਚ ਦਿੱਤਾ ਹੈ ਕੁਲ ਮਿਲਾ ਕੇ ਅੱਜ ਲੋਕ ਸਭਾ ਤੋਂ ਬਾਅਦ ਰਾਜ ਸਭਾ ' ਵੀ ਤਿੰਨ ਤਲਾਕ ਬਿਲ ਪਾਸ ਹੋ ਗਿਆ ਤਿੰਨ ਤਲਾਕ ਬਿਲ ਦੇ ਪੱਖ ' 99 ਜਦੋਂ ਕਿ ਵਿਰੋਧ ' 84 ਵੋਟਾਂ ਪਈਆਂ ਹੁਣ ਬਿਲ ਨੂੰ ਅੰਤਿਮ ਰੂਪ ਦੇਣ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ


ਬਿਲ ਦੇ ਪਾਸ ਹੋਣ ਤੋਂ ਬਾਅਦ ਮੋਦੀ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਟਵਿੱਟਰ 'ਤੇ ਟਵੀਟ ਕਰਕੇ ਕਿਹਾ ਕਿ ਇੱਕ ਪੁਰਾਣੀ ਅਤੇ ਮੱਧਵਰਤੀ ਸੋਚ ਦਾ ਅੰਤ ਹੋਇਆ ਹੈ ਅਤੇ ਪਾਰਲੀਮੈਂਟ ਨੇ ਤਿੰਨ ਤਲਾਕ ਬਿਲ ਨੂੰ ਪਾਸ ਕਰਦਿਆਂ ਦਰਸਾਇਆ ਕਿ ਹਮੇਸ਼ਾਂ ਤਿੰਨ ਤਲਾਕ ਬਿਲ ਦੇ ਨਾਂਅ 'ਤੇ ਮੁਸਲਿਮ ਔਰਤਾਂ ਨਾਲ ਗਲਤ ਹੁੰਦਾ ਆਇਆ ਹੈ ਜਿਸ ਦਾ ਕਿ ਅੱਜ ਅੰਤ ਹੋ ਗਿਆ ਹੈ ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਸਮਾਜ ' ਔਰਤਾਂ ਅਤੇ ਮਰਦਾਂ ਨੂੰ ਬਰਾਬਰੀ ਦਾ ਅਧਿਕਾਰ ਮਿਲੇਗਾ

 

ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੁਸਲਿਮ ਔਰਤਾਂ ਨੂੰ ਉਨ੍ਹਾਂ ਦਾ ਹੱਕ ਦੇਣ ਦਾ ਮਾਣ ਉਨ੍ਹਾਂ ਦੀ ਸਰਕਾਰ ਨੂੰ ਮਿਲਿਆ ਹੈ

 

 

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Triple Talaq bill Passed by Rajya sabha after Lok sabha Modi Government