ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਨੇ  Whatsapp ਉਤੇ ਦਿੱਤਾ ਤਲਾਕ

ਪਤੀ ਨੇ  Whatsapp ਉਤੇ ਦਿੱਤਾ ਤਲਾਕ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇਕ ਮਹਿਲਾ ਦਾ ਦੋਸ਼ ਹੈ ਕਿ ਉਸਦੇ ਪਤੀ ਨੇ ਵਟਸਐਪ ਉਤੇ ਤਿੰਨ ਤਲਾਕ ਦਾ ਸੰਦੇਸ਼ ਭੇਜਕੇ ਉਸ ਨਾਲੋਂ ਰਿਸ਼ਤਾ ਖਤਮ ਕਰ ਲਿਆ ਹੈ। ਭਾਈਵਾੜਾ ਥਾਣੇ ਦੇ ਸੀਨੀਅਰ ਇੰਸਪੈਕਟਰ ਕਲਿਆਣ ਕਾਰਪ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਲਾਂ ਵੱਲੋਂ ਸੋਮਵਾਰ ਨੂੰ ਸ਼ਿਕਾਇਤ ਮਿਲੀ ਹੈ। ਅਸੀਂ ਇਸ ਉਤੇ ਕਾਨੂੰਲੀ ਸਲਾਹ ਲੈ ਰਹੇ ਹਾਂ।

 

ਸ਼ਰੀਰਕ ਤੌਰ ਉਤੇ ਅਪਹਾਜ ਮਹਿਲਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸਦਾ ਨਿਕਾਹ 18 ਮਈ, 2014 ਨੂੰ ਹੋਇਆ ਸੀ। ਉਸਨੇ ਦੋਸ਼ ਲਗਾਇਆ ਕਿ ਸੱਸ ਸਹੁਰਾ ਅਕਸਰ ਉਸ ਨੂੰ ਤੰਗ ਕਰਦੇ ਹਨ। ਕੁਝ ਸਮਾਂ ਪਹਿਲਾਂ ਉਸਦੇ ਪਤੀ ਨੇ 10 ਲੱਖ ਰੁਪਏ ਮੰਗੇ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।

 

ਸ਼ਿਕਾਇਤ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਫਿਲਹਾਲ ਭਿਵੰਡੀ ਵਿਚ ਆਪਣੇ ਮਾਤਾ–ਪਿਤਾ ਨਾਲ ਰਹਿ ਰਹੀ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਨੇ ਵਟਸਐਪ ਉਤੇ ਤਿੰਨ ਤਲਾਕ ਦਾ ਸੰਦੇਸ਼ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੀੜਤਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੂੰ ਤਲਾਕ ਨਹੀਂ ਚਾਹੀਦਾ।

 

ਅਧਿਕਾਰੀ ਨੇ ਦੱਸਿਆ ਕਿ ਅਜੇ ਮਾਮਲਾ ਦਰਜ ਨਹੀਂ ਹੋਇਆ ਹੈ। ਇਸ ਸਬੰਧੀ ਕਾਨੂੰਨੀ ਸਲਾਹ ਲਈ ਜਾ ਰਹੀ ਹੈ। ਸੁਪਰੀਮ ਕੋਰਟ ਨੇ ਅਗਸਤ 2017 ਵਿਚ ਇਕ ਵਾਰ ਤਿੰਨ ਵਾਰ ਤਲਾਕ ਬੋਲਕੇ ਸਬੰਧ ਖਤਮ ਕਰਨ ਦੀ ਪ੍ਰਥਾ ਨੂੰ ਗਲਤ ਠਹਿਰਾਉਂਦੇ ਹੋਏ ਉਸ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:triple talaq on Whatsapp maharashtra handicapped woman complaint