ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਤਲਾਕ ਪੀੜਤ ਔਰਤਾਂ ਨੂੰ ਨਵੇਂ ਸਾਲ ਤੋਂ ਮਿਲੇਗੀ 6000 ਰੁਪਏ ਪੈਨਸ਼ਨ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨਵੇਂ ਸਾਲ 'ਚ ਤਿੰਨ ਤਲਾਕ ਪੀੜਤ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਤਿੰਨ ਤਲਾਕ ਪੀੜਤ ਔਰਤਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਲਿਆ ਹੈ। ਤਿੰਨ ਤਲਾਕ ਪੀੜਤਾਵਾਂ ਨੂੰ ਯੋਗੀ ਸਰਕਾਰ ਸਾਲਾਨਾ 6000 ਰੁਪਏ ਦੇਵੇਗੀ। ਇਸ ਸਬੰਧੀ ਸਮਾਜ ਭਲਾਈ ਵਿਭਾਗ ਨੇ ਤਿਆਰੀ ਪੂਰੀ ਕਰ ਲਈ ਹੈ। ਆਉਣ ਵਾਲੇ ਨਵੇਂ ਸਾਲ ਤੋਂ ਪੀੜਤ ਔਰਤਾਂ ਨੂੰ ਇਹ ਰਕਮ ਮਿਲਣ ਲੱਗੇਗੀ।
 

ਜ਼ਿਕਰਯੋਗ ਹੈ ਕਿ ਤਿੰਨ ਤਲਾਕ ਬਿਲ ਦੇ ਸੰਸਦ 'ਚ ਪਾਸ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬਿਆਂ ਲਈ ਇੱਕ ਨੋਟਿਸ ਜਾਰੀ ਕੀਤਾ ਸੀ। ਯੂਪੀ ਦੀ ਭਾਜਪਾ ਸਰਕਾਰ ਨੇ ਉਸ 'ਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਖੁਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਈ ਤਿੰਨ ਤਲਾਕ ਪੀੜਤ ਔਰਤਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਲਈ ਪੈਨਸ਼ਨ ਸ਼ੁਰੂ ਕਰਨ ਦੀ ਗੱਲ ਕਹੀ ਸੀ। ਫਿਲਹਾਲ ਉਦੋਂ ਪੈਨਸ਼ਨ ਦੀ ਰਕਮ ਤੈਅ ਨਹੀਂ ਹੋਈ ਸੀ। ਹੁਣ ਵਿੱਤ ਮੰਤਰਾਲੇ ਨੇ ਇਹ ਪੈਨਸ਼ਨ ਰਕਮ 6000 ਰੁਪਏ ਸਾਲਾਨਾ (500 ਰੁਪਏ ਮਹੀਨਾ) ਤੈਅ ਕਰ ਦਿੱਤੀ ਹੈ।
 

ਜ਼ਿਕਰਯੋਗ ਹੈ ਕਿ ਬੀਤੇ ਸਤੰਬਰ ਦੇ ਮਹੀਨੇ 'ਚ ਯੋਗੀ ਆਦਿੱਤਿਆਨਾਥ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਤਿੰਨ ਤਲਾਕ ਪੀੜਤ ਔਰਤਾਂ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ। ਇਹ ਨਹੀਂ, ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ, ਵਕਫ ਦੀ ਜ਼ਮੀਨ 'ਤੇ ਰਹਿਣ ਅਤੇ ਨੌਕਰੀਯੋਗ ਔਰਤਾਂ ਨੂੰ ਨੌਕਰੀ ਦੇਣ ਜਿਹੀਆਂ ਯੋਜਨਾਵਾਂ ਬਣਾਏ ਜਾਣ ਦੀ ਗੱਲ ਕਹੀ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Triple Talaq victim to get financial help from Uttar Pradesh govt