ਤ੍ਰਿਪੁਰਾ ਵਿੱਚ ਸੱਤਾਧਾਰੀ ਭਾਜਪਾ ਨੀਤ ਗੱਠਜੋੜ ਵਿੱਚ ਸਹਿਯੋਗੀ ਆਈਪੀਐਫਟੀ ਦੇ ਵਿਧਾਇਕ ਧਨੰਜਯ ਨੇ ਆਪਣੇ ਵਿਰੁੱਧ ਬਲਾਤਕਾਰ ਅਤੇ ਧੋਖਾ ਦੇਣ ਦੀ ਸ਼ਿਕਾਇਤ ਕਰਨ ਵਾਲੀ ਮਹਿਲਾ ਨਾਲ ਵਿਆਹ ਕਰ ਲਿਆ ਹੈ। ਉਨ੍ਹਾਂ ਨੇ ਤ੍ਰਿਪੁਰਾ ਵਿੱਚ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਹਾਂ ਮੈਂ ਅਗਰਤਲਾ ਵਿੱਚ ਚਤੁਰਦਾਸ ਦੇਵਤਾ ਮੰਦਿਰ ਵਿੱਚ ਮਹਿਲਾ ਨਾਲ ਵਿਆਹ ਕਰ ਲਿਆ ਹੈ।
ਇੰਡੀਅਨਜ਼ ਪੀਪਲਜ਼ ਫਰੰਟ ਆਫ਼ ਤ੍ਰਿਪੁਰਾ (ਆਈਪੀਐਫਟੀ) ਦੇ ਵਿਧਾਇਕ ਧਨੰਜਯ ਦੇ ਵਕੀਲ ਅਮਿਤ ਦੇਬ ਵਰਮਾ ਨੇ ਕਿਹਾ ਕਿ ਵਿਧਾਇਕ ਦਾ ਵਿਆਹ ਐਤਵਾਰ ਨੂੰ ਚਤੁਰਦਾਸ ਦੇਵਤਾ ਮੰਦਿਰ ਵਿੱਚ ਸੰਪੂਰਨ ਹੋਇਆ। ਦੇਬ ਬਰਮਾ ਨੇ ਕਿਹਾ ਕਿਾ ਦੋਹਾਂ ਪੱਖਾਂ ਵਿੱਚ ਸਮਝੌਤਾ ਹੋ ਗਿਆ ਹੈ ਅਤੇ ਹੁਣ ਉਹ ਇੱਕ ਦੂਜੇ ਵਿਰੁੱਧ ਸ਼ਿਕਾਇਤ ਦਰਜ ਨਹੀਂ ਕਰਾਉਣਗੇ।
ਨਵਵਿਆਹੁਤਾ ਢਲਾਈ ਜ਼ਿਲ੍ਹੇ ਦੇ ਗੰਡਾਚੇਰਾ ਵਿੱਚ ਸਫ਼ਲਤਾਪੂਰਵਕ ਰਹਿ ਰਹੀ ਹੈ। ਵਿਆਹ ਪ੍ਰਮਾਣ ਪੱਤਰ ਹਾਸਲ ਕਰਨ ਲਈ ਮੰਗਲਵਾਰ ਨੂੰ ਵਿਆਹ ਦੇ ਕਾਗਜਾਤ ਸਬੰਧਤ ਅਧਿਕਾਰੀ ਨੂੰ ਸੌਂਪ ਦਿੱਤੇ ਜਾਣਗੇ।
ਇਸ ਮਹਿਲਾ ਨੇ ਪਿਛਲੇ 20 ਮਈ ਨੂੰ ਅਗਰਤਲਾ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਕਿ ਵਿਧਾਇਕ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵਿਆਹ ਨਾ ਕਰਕੇ ਉਸ ਨੂੰ ਧੋਖਾ ਦਿੱਤਾ ਹੈ।