ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੱਕ ਨੇ ਸੜਕ ਕੰਢੇ ਖੜ੍ਹੇ 8 ਬਰਾਤੀਆਂ ਦੀ ਲਈ ਜਾਨ

ਟਰੱਕ ਨੇ ਸੜਕ ਕੰਢੇ ਖੜ੍ਹੇ 8 ਬਰਾਤੀਆਂ ਦੀ ਲਈ ਜਾਨ

ਬਿਹਾਰ ਦੇ ਲਖੀਸਰਾਏ ’ਚ ਇੱਕ ਬੇਕਾਬੂ ਟਰੱਕ ਨੇ ਸੜਕ ਕੰਢੇ ਖੜ੍ਹੇ ਕਈ ਬਰਾਤੀਆਂ ਨੂੰ ਕੁਚਲ ਦਿੱਤਾ; ਜਿਨ੍ਹਾਂ ਵਿੱਚੋਂ 8 ਦੀ ਮੌਤ ਹੋ ਗਈ। ਹਸਪਤਾਲਾਂ ਵਿੱਚ ਇੱਕ ਦਰਜਨ ਦੇ ਲਗਭਗ ਵਿਅਕਤੀ ਜ਼ਖ਼ਮੀ ਹਨ; ਜਿਨ੍ਹਾਂ ਵਿੱਚੋਂ 5 ਗੰਭੀਰ ਫੱਟੜਾਂ ਨੂੰ ਪਟਨਾ ਰੈਫ਼ਰ ਕਰਨਾ ਪਿਆ ਹੈ।

 

 

ਮਰਨ ਵਾਲੇ ਸਾਰੇ ਸਥਾਨਕ ਨਿਵਾਸੀ ਸਨ। ਇਹ ਦੁਖਦਾਈ ਹਾਦਸਾ ਬੁੱਧਵਾਰ ਦੇਰ ਰਾਤੀਂ ਹਲਸੀ ਬਾਜ਼ਾਰ ’ਚ ਵਾਪਰਿਆ।

 

 

ਇਸ ਘਟਨਾ ਦੇ ਬਾਅਦ ਤੋਂ ਰੋਹ ਵਿੱਚ ਆਏ ਲੋਕਾਂ ਨੇ ਸੜਕ ਉੱਤੇ ਜਾਮ ਲਾ ਦਿੱਤਾ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਇਸ ਕਾਰਨ ਮੌਕੇ ਉੱਤੇ ਭਾਰੀ ਪੁਲਿਸ ਤਾਇਨਾਤ ਕੀਤੇ ਗਏ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਹਲਸੀ ਬਾਜ਼ਾਰ ਦੇ ਨਿਵਾਸੀ ਨਕਟ ਮਾਂਝੀ ਦੀ ਪੋਤਰੀ ਦਾ ਵਿਆਹ ਸੀ। ਉਸ ਵਿੱਚ ਸ਼ਾਮਲ ਹੋਣ ਲਈ ਬਰਾਤ ਗੜ੍ਹੀ ਬਿਸ਼ਨਪੁਰ ਪਿੰਡ ਤੋਂ ਆਈ ਸੀ।

 

 

ਪਰ ਤਦ ਹੀ ਇੱਕ ਬੇਕਾਬੂ ਟਰੰਕ ਪਹਿਲਾਂ ਬਿਜਲੀ ਦੇ ਖੰਭੇ ਨਾਲ ਟਕਰਾਇਆ ਤੇ ਫਿਰ ਉਸ ਨੇ ਬਰਾਤੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

 

 

ਇਸ ਘਟਨਾ ਵਿੱਚ 3 ਬਰਾਤੀ ਮਾਰੇ ਗਏ ਹਨ ਤੇ 5 ਜਣੇ ਕੁੜੀ ਵਾਲਿਆਂ ਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Truck crushes 8 Baratis in Bihar